ਏਸ਼ੀਆ ਤੇ ਵਿਸ਼ਵ ਕੱਪ ਨੂੰ ਲੈ ਕੇ ਆਪਣੀ ਟੀਮ ''ਚ ਥਾਂ ਪੱਕੀ ਕਰਨ ''ਤੇ ਚਾਹਲ ਦਾ ਬਿਆਨ ਆਇਆ ਸਾਹਮਣੇ
Sunday, Aug 06, 2023 - 02:37 PM (IST)
ਜਾਰਜਟਾਊਨ- ਭਾਰਤ ਦੇ ਸਪਿਨਰ ਯੁਜਵਿੰਦਰ ਚਾਹਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਧਿਆਨ ਪੂਰੀ ਤਰ੍ਹਾਂ ਨਾਲ ਵੈਸਟਇੰਡੀਜ਼ ਵਿਰੁੱਧ ਚੱਲ ਰਹੀ ਟੀ-20 ਸੀਰੀਜ਼ 'ਤੇ ਕੇਂਦਰਿਤ ਹੈ ਨਾ ਕਿ ਆਗਾਮੀ ਏਸ਼ੀਆਈ ਖੇਡਾਂ ਅਤੇ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਲਈ ਟੀਮ 'ਚ ਆਪਣੀ ਸਥਿਤੀ 'ਤੇ। ਆਈ.ਪੀ.ਐੱਲ 'ਚ ਨਿਯਮਿਤ ਰੂਪ ਨਾਲ ਖੇਡਣ ਵਾਲੇ ਚਾਹਲ ਭਾਰਤੀ ਟੀਮ ਦੇ ਅੰਦਰ ਅਤੇ ਬਾਹਰ ਹੁੰਦੇ ਰਹੇ ਹਨ। ਇਹ ਸੀਰੀਜ਼ ਉਨ੍ਹਾਂ ਲਈ ਆਉਣ ਵਾਲੇ ਵੱਡੇ ਟੂਰਨਾਮੈਂਟਾਂ 'ਚ ਆਪਣੀ ਜਗ੍ਹਾ ਤੈਅ ਕਰਨ ਦੇ ਲਿਹਾਜ਼ ਨਾਲ ਅਹਿਮ ਹੋ ਸਕਦੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਟੂਰਨਾਮੈਂਟ ਲਈ ਟੀਮਾਂ 'ਚ ਆਪਣੀ ਜਗ੍ਹਾ ਬਾਰੇ ਨਹੀਂ ਸੋਚ ਰਹੇ ਹਨ।
ਇਹ ਵੀ ਪੜ੍ਹੋ- ਇਸ ਸਾਲ ਦੇਸ਼ ਭਰ 'ਚ 1,000 'ਖੇਲੋ ਇੰਡੀਆ ਕੇਂਦਰ' ਖੋਲ੍ਹੇ ਜਾਣਗੇ : ਅਨੁਰਾਗ ਠਾਕੁਰ
ਚਾਹਲ ਨੇ ਪ੍ਰੀ-ਮੈਚ ਕਾਨਫਰੰਸ 'ਚ ਕਿਹਾ, 'ਮੇਰਾ ਧਿਆਨ ਸਿਰਫ਼ ਇਹ ਹੈ ਕਿ ਮੈਂ ਇੱਥੇ ਹਾਂ, ਚਾਰ ਮੈਚ ਬਾਕੀ ਹਨ ਅਤੇ ਮੈਨੂੰ ਇਸ 'ਚ ਚੰਗਾ ਪ੍ਰਦਰਸ਼ਨ ਕਰਨਾ ਹੈ। 'ਉਨ੍ਹਾਂ ਚੀਜ਼ਾਂ ਬਾਰੇ ਨਾ ਸੋਚੋ ਜੋ ਮੇਰੇ ਹੱਥ 'ਚ ਨਹੀਂ ਹਨ। ਮੈਂ ਕਦਮ ਦਰ ਕਦਮ ਸੋਚਦਾ ਹਾਂ। ਮੈਂ ਏਸ਼ੀਆ ਕੱਪ ਜਾਂ ਵਿਸ਼ਵ ਕੱਪ ਬਾਰੇ ਨਹੀਂ ਸੋਚ ਰਿਹਾ, ਮੈਂ ਸਿਰਫ਼ ਵੈਸਟਇੰਡੀਜ਼ ਖ਼ਿਲਾਫ਼ ਟੀ-20 ਸੀਰੀਜ਼ ਬਾਰੇ ਸੋਚ ਰਿਹਾ ਹਾਂ। ਚਾਹਲ ਨੇ ਵਾਈਟ-ਬਾਲ ਫਾਰਮੈਟ 'ਚ ਵੈਸਟਇੰਡੀਜ਼ ਦੇ ਬੱਲੇਬਾਜ਼ ਨਿਕੋਲਸ ਪੂਰਨ ਨਾਲ ਆਪਣੀ ਦੁਸ਼ਮਣੀ ਬਾਰੇ ਗੱਲ ਕੀਤੀ। ਚਾਹਲ ਨੇ ਖੱਬੇ ਹੱਥ ਦੇ ਬੱਲੇਬਾਜ਼ ਨਾਲ ਲੜਾਈ ਲਈ ਆਪਣੇ ਪਿਆਰ ਨੂੰ ਸਵੀਕਾਰ ਕੀਤਾ ਅਤੇ ਉਨ੍ਹਾਂ ਦੇ ਲਈ ਆਪਣੇ ਕੋਲ ਮੌਜੂਦ ਯੋਜਨਾ ਦਾ ਖੁਲਾਸਾ ਕੀਤਾ। ਉਨ੍ਹਾਂ ਨੇ ਕਿਹਾ, 'ਮੈਂ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ (ਪੂਰਨ) ਨਾਲ ਖੇਡ ਰਿਹਾ ਹਾਂ ਅਤੇ ਮੈਂ ਉਸ ਨੂੰ ਆਊਟ ਕੀਤਾ ਹੈ, ਉਨ੍ਹਾਂ ਨੇ ਮੇਰੇ ਖ਼ਿਲਾਫ਼ ਦੌੜਾਂ ਵੀ ਬਣਾਈਆਂ ਹਨ।'
ਇਹ ਵੀ ਪੜ੍ਹੋ- ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ : PM ਮੋਦੀ ਨੇ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਦੀ ਕੀਤੀ ਤਾਰੀਫ਼
ਭਾਰਤੀ ਸਪਿਨਰ ਨੇ ਕਿਹਾ, 'ਮੈਨੂੰ ਲੜਾਈ ਪਸੰਦ ਹੈ, ਇਹ ਕਲੱਬ ਕ੍ਰਿਕਟ ਨਹੀਂ ਹੈ, ਬੱਲੇਬਾਜ਼ਾਂ ਨੇ ਪ੍ਰਦਰਸ਼ਨ ਕੀਤਾ ਹੈ ਇਸ ਲਈ ਇਹ ਇੱਥੇ ਹੈ। ਮੈਨੂੰ ਉਸ ਨਾਲ ਲੜਨ 'ਚ ਮਜ਼ਾ ਆਉਂਦਾ ਹੈ, ਮੈਨੂੰ ਪਤਾ ਹੈ ਕਿ ਜੇਕਰ ਮੈਂ ਉਸ ਨੂੰ ਢਿੱਲੀ ਗੇਂਦ ਦਿੰਦਾ ਹਾਂ ਤਾਂ ਉਹ ਮੇਰੇ ਖ਼ਿਲਾਫ਼ ਛੱਕਾ ਲਗਾ ਦੇਵੇਗਾ ਇਸ ਲਈ ਮੈਂ ਕੋਸ਼ਿਸ਼ ਕਰਾਂਗਾ ਕਿ ਉਨ੍ਹਾਂ ਨੂੰ ਕੋਈ ਆਸਾਨ ਗੇਂਦ ਨਾ ਦੇਵਾਂ ਅਤੇ ਉਨ੍ਹਾਂ ਨੂੰ ਚੌਂਕਾ ਜਾਂ ਛੱਕਾ ਲਗਾਉਣ ਲਈ ਸੰਘਰਸ਼ ਨਾ ਕਰਨਾ ਪਏ।'
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8