ਸੈਂਚੁਰੀ ਟੈਕਸਟਾਈਲ ਨੇ ਨੁਸਲੀ ਵਾਡੀਆ ਤੋਂ ਮੁੰਬਈ ''ਚ ਖਰੀਦੀ ਜ਼ਮੀਨ

Tuesday, Sep 10, 2024 - 06:04 PM (IST)

ਸੈਂਚੁਰੀ ਟੈਕਸਟਾਈਲ ਨੇ ਨੁਸਲੀ ਵਾਡੀਆ ਤੋਂ ਮੁੰਬਈ ''ਚ ਖਰੀਦੀ ਜ਼ਮੀਨ

ਮੁੰਬਈ- ਸੈਂਚੁਰੀ ਟੈਕਸਟਾਈਲ ਐਂਡ ਇੰਡਸਟਰੀਜ਼ ਲਿਮਟਿਡ (ਸੀਟੀਆਈਐੱਲ) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਨੁਸਲੀ ਵਾਡੀਆ ਤੋਂ ਮੁੰਬਈ ਦੇ ਵਰਲੀ ਵਿੱਚ ਲਗਭਗ 10 ਏਕੜ ਲੀਜ਼ ਹੋਲਡ ਜ਼ਮੀਨ 1,100 ਕਰੋੜ ਰੁਪਏ ਵਿੱਚ ਖਰੀਦੀ ਹੈ। ਕੰਪਨੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪਲਾਟ 'ਤੇ ਰੀਅਲ ਅਸਟੇਟ ਵਿਕਾਸ ਤੋਂ 14,000 ਕਰੋੜ ਰੁਪਏ ਦੀ ਆਮਦਨ ਦੀ ਉਮੀਦ ਹੈ। ਸੌਦੇ ਦੇ ਤਹਿਤ, ਕੰਪਨੀ ਦੀ ਮੌਜੂਦਾ ਲੀਜ਼ ਨੂੰ ਮਾਲਕੀ ਅਧਿਕਾਰਾਂ ਵਿੱਚ ਬਦਲ ਦਿੱਤਾ ਗਿਆ ਸੀ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਇਸ ਸੌਦੇ 'ਚ 1,100 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ।
ਪਲਾਟ ਦਾ ਵਿਕਾਸ ਇਸਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਬਿਰਲਾ ਅਸਟੇਟ ਦੁਆਰਾ ਕੀਤਾ ਜਾਵੇਗਾ।


author

Aarti dhillon

Content Editor

Related News