ਵੱਡੀ ਖਬਰ : ਕੇਂਦਰ ਸਰਕਾਰ ਨੇ ਦਿੱਤੀ ਇਜਾਜ਼ਤ, ਹੁਣ ਹੋਵੇਗਾ IPL!

Monday, May 18, 2020 - 05:16 PM (IST)

ਵੱਡੀ ਖਬਰ : ਕੇਂਦਰ ਸਰਕਾਰ ਨੇ ਦਿੱਤੀ ਇਜਾਜ਼ਤ, ਹੁਣ ਹੋਵੇਗਾ IPL!

ਸਪੋਰਟਸ ਡੈਸਕ : ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਦੇ ਵੱਧਦੇ ਇਨਫੈਕਸ਼ਨ ਕਾਰਨ ਲਾਕਡਾਊਨ ਨੂੰ 31 ਮਈ ਤਕ ਕਰ ਦਿੱਤਾ ਹੈ। ਹਾਲਾਂਕਿ ਇਸ ਦੌਰਾਨ ਸਰਕਾਰ ਨੇ ਕੁਝ ਛੂਟ ਵੀ ਦਿੱਤੀ ਹੈ। ਗ੍ਰਹਿ ਮੰਤਰਾਲਾ ਨੇ ਨਵੀਂ ਗਾਈਡਲਾਈਨ ਜਾਰੀ ਕਰ ਹੁਣ ਸਪੋਰਟਸ ਕੰਪਲੈਕਸ ਅਤੇ ਸਟੇਡੀਅਮ ਨੂੰ ਬਿਨਾ ਦਰਸ਼ਕਾਂ ਦੇ ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ। 

PunjabKesari

ਗ੍ਰਹਿ ਮੰਤਰਾਲਾ ਦੀ ਨਵੀਂ ਗਾਈਡਲਾਈਨ ਜਾਰੀ ਹੋਣ ਤੋਂ ਬਾਅਦ ਹੁਣ ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ ਕਿ ਹੁਣ ਕੀ ਇੰਡੀਅਨ ਪ੍ਰੀਮੀਅਰ ਲੀਗ ਦਾ ਆਯੋਜਨ ਦਾ ਰਸਤਾ ਸਾਫ ਹੋ ਗਿਆ ਹੈ?  ਕੀ ਹੁਣ ਬਿਨਾ ਦਰਸ਼ਕਾਂ ਦੇ ਦੁਨੀਆ ਦੇ ਇਸ ਸਭ ਤੋਂ ਲੋਕ ਪ੍ਰਸਿੱਧ ਟੂਰਨਾਮੈਂਟ ਦਾ ਆਯੋਜਨ ਹੋ ਸਕੇਗਾ? ਹਾਲਾਂਕਿ ਜੋ ਜਾਣਕਾਰੀ ਮਿਲ ਰਹੀ ਹੈ ਉਸ ਦੇ ਮੁਤਾਬਕ ਤਾਂ ਸਪੋਰਟਸ ਕੰਪਲੈਕਸ ਅਤੇ ਸਟੇਡੀਅਮ ਨੂੰ ਲੈਵਲ ਅਭਿਆਸ ਦੇ ਲਈ ਹੀ ਖੇਡਣ ਦੀ ਇਜਾਜ਼ਤ ਦਿੱਤੀ ਗਈ ਹੈ।

PunjabKesari

ਜੋ ਵੀ ਹੋਵੇ ਲਾਕਡਾਊਨ 4 ਦੀ ਨਵੀਂ ਗਾਈਡਲਾਈਨ ਜਾਰੀ ਹੋਣ ਤੋਂ ਬਾਅਦ ਹੁਣ ਤਕ ਬੀ. ਸੀ. ਸੀ. ਆਈ. ਵੱਲੋਂ ਆਈ. ਪੀ. ਐੱਲ. ਨੂੰ ਲੈ ਕੇ ਬਿਆਨ ਨਹੀਂ ਆਇਆ ਹੈ। ਕੋਰੋਨਾ ਵਾਇਰਸ ਕਾਰਨ ਆਈ.  ਪੀ. ਐੱਲ. ਦੇ 13ਵੇਂ ਸੀਜ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਜਾ ਚੁੱਕਾ ਹੈ। ਹੁਣ ਬੀ. ਸੀ. ਸੀ. ਆਈ. ਵੱਲੋਂ ਨਵਾਂ ਸ਼ੈਡਿਊਲ ਤਿਆਰ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ।


author

Ranjit

Content Editor

Related News