CEAT Cricket Rating Awards: ਸ਼ੁਭਮਨ ਗਿੱਲ ਨੇ ਵਨਡੇਅ ਤੇ ਵਿਲੀਅਮਸਨ ਨੇ ਜਿੱਤਿਆ ਟੈਸਟ ਬੈਟਸਮੈਨ ਐਵਾਰਡ

Monday, Aug 21, 2023 - 09:44 PM (IST)

CEAT Cricket Rating Awards: ਸ਼ੁਭਮਨ ਗਿੱਲ ਨੇ ਵਨਡੇਅ ਤੇ ਵਿਲੀਅਮਸਨ ਨੇ ਜਿੱਤਿਆ ਟੈਸਟ ਬੈਟਸਮੈਨ ਐਵਾਰਡ

ਸਪੋਰਟਸ ਡੈਸਕ: CEAT Cricket Rating Awards ਵਿਚ ਸ਼ੁਭਮਨ ਗਿੱਲ ਨੂੰ ਵਨਡੇਅ ਦੇ ਬੈਸਟ ਬੱਲੇਬਾਜ਼ ਦਾ ਖ਼ਿਤਾਬ ਨਾਲ ਨਵਾਜ਼ਿਆ ਗਿਆ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੇ ਬੱਲੇਬਾਜ਼ ਕੇਨ ਵਿਲੀਅਮਸਨ ਨੂੰ ਟੈਸਟ ਬੈਟਸਮੈਨ ਆਫ਼ ਦਾ ਇਅਰ ਚੁਣਿਆ ਗਿਆ ਹੈ। ਮੁੰਬਈ ਵਿਚ ਕਰਵਾਏ ਜਾ ਰਹੇ ਇਸ ਸਮਾਗਮ ਵਿਚ ਕ੍ਰਿਕਟ ਜਗਤ ਦੇ ਕਈ ਸਿਤਾਰੇ ਇਕ ਮੰਚ 'ਤੇ ਇਕੱਠੇ ਨਜ਼ਰ ਆ ਰਹੇ ਹਨ। ਸਮਾਗਮ ਦੀ ਸ਼ੁਰੂਆਤ 6.45 ਵਜੇ ਹੋਈ ਜਿਸ ਵਿਚ ਭਾਰਤ ਦੀ ਮੋਹਰੀ ਟਾਇਰ ਨਿਰਮਾਤਾ ਕੰਪਨੀ CEAT ਵੱਲੋਂ ਕ੍ਰਿਕੇਟਰਜ਼ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਨਕਦ ਇਨਾਮ ਜਿੱਤਣ ਦਾ ਵੱਡਾ ਮੌਕਾ, CM ਨੇ ਜਾਰੀ ਕੀਤਾ ਮੋਬਾਈਲ ਐਪ, ਜਾਣੋ ਕਿੰਝ ਜਿੱਤ ਸਕਦੇ ਹੋ ਪੈਸੇ

ਸ਼ੁਭਮਨ ਗਿੱਲ ਨੇ ਤਿੰਨ ਖ਼ਿਤਾਬ ਆਪਣੇ ਨਾਂ ਕੀਤੇ। ਉਨ੍ਹਾਂ ਨੇ CEAT ਮੈੱਨਜ਼ ਇੰਟਰਨੈਸ਼ਨਲ ਕ੍ਰਿਕਟਰ ਆਫ ਦਿ ਯੀਅਰ, CEAT ਇੰਟਰਨੈਸ਼ਨਲ ਬੈਟਰ ਆਫ ਦਿ ਯੀਅਰ, CEAT ਵਨਡੇ ਬੈਟਰ ਆਫ ਦਿ ਯੀਅਰ ਦਾ ਖ਼ਿਤਾਬ ਜਿੱਤਿਆ।ਸੂਰਿਆਕੁਮਾਰ ਯਾਦਵ ਨੂੰ ਬੈਸਟ T20 ਬੈਟਸਮੈਨ ਆਫ਼ ਦਿ ਯੀਅਰ, ਭੁਵਨੇਸ਼ਵਰ ਕੁਮਾਰ ਨੂੰ T20 ਬੋਲਰ ਆਫ਼ ਦਿ ਯੀਅਰ ਚੁਣਿਆ ਗਿਆ। ਮਦਨ ਲਾਲ ਤੇ ਕਰਨ ਘਾਰਵੀ ਨੂੰ ਲਾਈਫ਼ਟਾਈਮ ਅਚੀਵਮੈਂਟ, ਦੀਪਤੀ ਸ਼ਰਮਾ ਨੂੰ ਵਿਮਨਜ਼ ਇੰਟਰਨੈਸ਼ਨਲ ਕ੍ਰਿਕਟਰ, ਐਡਮ ਜ਼ਾਂਪਾ ODI ਵੋਲਰ, ਟਿਮ ਸਾਊਦੀ ਇੰਟਰਨੈਸ਼ਨਲ ਬੋਲਰ, ਪ੍ਰਭਾਤ ਜੈਸੂਰੀਆ ਟੈਸਟ ਬੋਲਰ, ਜਲਜ ਸਕਸੈਨਾ ਡੋਮੈਸਟਿਕ ਕ੍ਰਿਕਟਰ ਆਫ਼ ਦਿ ਯਿਅਰ, ਬ੍ਰੈਂਡਨ ਮੈਕਲਮ ਬੈਸਟ ਕੋਚ ਚੁਣੇ ਗਏ। ਇਸ ਦੇ ਨਾਲ ਹੀ ਵਿਮਨਜ਼ ਅੰਡਰ 19 ਵਿਸ਼ਵ ਕੱਪ ਜੇਤੂ ਕਪਤਾਨ ਸ਼ੈਫ਼ਾਲੀ ਵਰਮਾ ਤੇ T20 ਵਿਚ 300 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਯਜੁਵੇਂਦਰ ਚਹਿਲ ਨੂੰ ਵੀ ਸਨਮਾਨਤ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਭਰਾ ਨੇ ਕੈਨੇਡਾ ਬੈਠੇ ਛੋਟੇ ਵੀਰ ਨੂੰ ਵੀਡੀਓ ਭੇਜ ਕੇ ਸੁਣਾਈ ਹੱਡਬੀਤੀ ਤੇ ਫ਼ਿਰ ਚੁੱਕ ਲਿਆ ਖ਼ੌਫ਼ਨਾਕ ਕਦਮ

ਤੁਹਾਨੂੰ ਦੱਸ ਦੇਈਏ ਕਿ ਸੀਈਏਟੀ ਕ੍ਰਿਕਟ ਰੇਟਿੰਗ (ਸੀ.ਸੀ.ਆਰ.) ਦਾ ਗਠਨ 1995 ਵਿਚ ਪ੍ਰੋਫੈਸ਼ਨਲ ਮੈਨੇਜਮੈਂਟ ਗਰੁੱਪ ਨਾਲ ਮਿਲ ਕੇ ਕੀਤਾ ਗਿਆ ਸੀ। ਤਿੰਨ ਕ੍ਰਿਕਟ ਦਿੱਗਜ ਕਲਾਈਵ ਲੋਇਡ, ਇਆਨ ਚੈਪਲ ਅਤੇ ਸੁਨੀਲ ਗਾਵਸਕਰ ਸੀ.ਆਰ.ਆਰ. ਦੀ ਗਵਰਨਿੰਗ ਕੌਂਸਲ ਦੇ ਮੈਂਬਰ ਹਨ। ਇਹ ਰੇਟਿੰਗ ਪ੍ਰਣਾਲੀ 1 ਮਈ ਤੋਂ 30 ਅਪ੍ਰੈਲ ਤਕ 12 ਮਹੀਨਿਆਂ ਦੀ ਮਿਆਦ ਵਿਚ ਟੈਸਟ ਕ੍ਰਿਕਟ ਅਤੇ ਇਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿਚ ਪ੍ਰਦਰਸ਼ਨ ਨੂੰ ਧਿਆਨ ਵਿਚ ਰੱਖਦੀ ਹੈ। ਇਹ ਸਿਸਟਮ ਬੱਲੇਬਾਜ਼ੀ, ਗੇਂਦਬਾਜ਼ੀ, ਫੀਲਡਿੰਗ ਅਤੇ ਵਿਕਟਕੀਪਿੰਗ ਪ੍ਰਦਰਸ਼ਨ ਨੂੰ ਧਿਆਨ ਵਿਚ ਰੱਖਦਾ ਹੈ। ਇਹ ਸਾਲਾਨਾ ਆਧਾਰ 'ਤੇ ਪ੍ਰਦਰਸ਼ਨ ਨੂੰ ਇਨਾਮ ਦੇਣ ਅਤੇ ਮਾਨਤਾ ਦੇਣ ਵਾਲੀ ਪਹਿਲੀ ਅੰਤਰਰਾਸ਼ਟਰੀ ਕ੍ਰਿਕਟ ਰੇਟਿੰਗ ਪ੍ਰਣਾਲੀ ਹੈ। ਸੀ.ਈ.ਏ.ਟੀ. ਨੇ ਸੀ.ਸੀ.ਆਰ. ਸਰਵੋਤਮ ਗੇਂਦਬਾਜ਼, ਸੀ.ਸੀ.ਆਰ. ਸਰਬੋਤਮ ਬੱਲੇਬਾਜ਼, ਸੀ.ਸੀ.ਆਰ. ਸਰਬੋਤਮ ਕ੍ਰਿਕਟਰ ਅਤੇ ਸੀ.ਸੀ.ਆਰ. ਸਰਬੋਤਮ ਕ੍ਰਿਕਟ ਟੀਮ ਦੇ ਨਾਲ-ਨਾਲ ਸੀ.ਈ.ਏ.ਟੀ. ਅੰਡਰ 19 ਅਤੇ ਟੀ20 ਰੇਟਿੰਗਾਂ ਵੀ ਪੇਸ਼ ਕੀਤੀਆਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News