CDS ਰਾਵਤ ਦੀ ਭਤੀਜੀ ਬਾਂਧਵੀ ਨੇ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ’ਚ ਜਿੱਤੇ 8 ਸੋਨ ਤਮਗੇ, ਭੂਆ-ਫੁੱਫੜ ਨੂੰ ਕੀਤੇ ਸਮਰਪਿਤ
Saturday, Dec 11, 2021 - 04:34 PM (IST)

ਸਪੋਰਟਸ ਡੈਸਕ : ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐੱਸ.) ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਦੇ ਦੇਹਾਂਤ ਨਾਲ ਪੂਰਾ ਪਰਿਵਾਰ ਗ਼ਮ ’ਚ ਡੁੱਬਿਆ ਹੋਇਆ ਹੈ। ਇਸ ਦਰਮਿਆਨ ਉਨ੍ਹਾਂ ਦੀ ਭਤੀਜੀ ਬਾਂਧਵੀ ਸਿੰਘ ਜੋ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਖੇਡ ਰਹੀ ਸੀ, ਨੂੰ ਵੀਰਵਾਰ ਇਸ ਦੀ ਖ਼ਬਰ ਨਹੀਂ ਦਿੱਤੀ ਗਈ। ਚੈਂਪੀਅਨਸ਼ਿਪ ਖੇਡ ਰਹੇ ਖਿਡਾਰੀਆਂ ਕੋਲ ਮੋਬਾਇਲ ਫੋਨ ਨਹੀਂ ਹੁੰਦਾ। ਬਾਂਧਵੀ ਸਿੰਘ ਨੇ 64ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ’ਚ ਅੱਠ ਸੋਨ ਤਮਗੇ ਜਿੱਤੇ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਭੂਆ ਤੇ ਫੁੱਫੜ ਦੇ ਦੇਹਾਂਤ ਦੀ ਖ਼ਬਰ ਦਿੱਤੀ ਗਈ।
ਇਹ ਵੀ ਪੜ੍ਹੋ : ਮੈਂ ਸੋਚਿਆ ਸੀ ਕਿ ਫਿਰ ਕਦੇ ਟੈਸਟ ਮੈਚ ਨਹੀਂ ਖੇਡਾਂਗਾ : ਡੇਵਿਡ ਮਲਾਨ
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਉਨ੍ਹਾਂ ਨੇ ਟੀਮ ਮੁਕਾਬਲੇ ’ਚ 4 ਤੇ ਵਿਅਕਤੀਗਤ ਮੁਕਾਬਲੇ ’ਚ 4 ਸੋਨ ਤਮਗੇ ਜਿੱਤੇ । ਉਹ ਸੀਨੀਅਰ ਵਰਗ ’ਚ ਰਾਸ਼ਟਰੀ ਚੈਂਪੀਅਨ ਬਣ ਗਈ ਹੈ। ਇਸ ਮਗਰੋਂ ਹੀ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। 21 ਸਾਲਾ ਬਾਂਧਵੀ ਇਹ ਖ਼ਬਰ ਸੁਣ ਕੇ ਭਾਵੁਕ ਹੋ ਗਈ ਤੇ ਉਸ ਦੇ ਹੰਝੂ ਨਿਕਲ ਗਏ। ਉਨ੍ਹਾਂ ਨੇ ਜਿਹੜੇ ਅੱਠ ਤਮਗੇ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ’ਚ ਜਿੱਤੇ ਹਨ, ਉਹ ਆਪਣੀ ਭੂਆ ਤੇ ਫੁੱਫੜ ਨੂੰ ਸਮਰਪਿਤ ਕੀਤੇ ਹਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।