CBI ਨੇ ਸਬੂਤਾਂ ਦੀ ਘਾਟ ’ਚ IPL ਸੱਟੇਬਾਜ਼ੀ ਨਾਲ ਜੁੜੇ ਦੋ ਮਾਮਲੇ ਕੀਤੇ ਬੰਦ

Tuesday, Jan 02, 2024 - 07:08 PM (IST)

CBI ਨੇ ਸਬੂਤਾਂ ਦੀ ਘਾਟ ’ਚ IPL ਸੱਟੇਬਾਜ਼ੀ ਨਾਲ ਜੁੜੇ ਦੋ ਮਾਮਲੇ ਕੀਤੇ ਬੰਦ

ਨਵੀਂ ਦਿੱਲੀ–ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ 2019 ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਕਥਿਤ ਫਿਕਸਿੰਗ ਨਾਲ ਜੁੜੇ ਦੋ ਮਾਮਲਿਆਂ ਨੂੰ ਸੂਬਤਾਂ ਦੀ ਘਾਟ ਵਿਚ ਬੰਦ ਕਰ ਦਿੱਤਾ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੀ. ਬੀ. ਆਈ. ਨੇ ਇਹ ਜਾਣਕਾਰੀ ਮਿਲਣ ਤੋਂ ਬਾਅਦ ਮਈ 2022 ਵਿਚ 7 ਲੋਕਾਂ ਵਿਰੁੱਧ ਦੋ ਐੱਫ. ਆਈ. ਆਰ. ਦਰਜ ਕੀਤੀਆਂ ਸਨ ਕਿ ‘‘ਕ੍ਰਿਕਟ ਸੱਟੇਬਾਜ਼ੀ ਵਿਚ ਸ਼ਾਮਲ ਵਿਅਕਤੀਆਂ ਦਾ ਇਕ ਨੈੱਟਵਰਕ ਪਾਕਿਸਤਾਨ ਤੋਂ ਮਿਲ ਰਹੇ ‘ਇਨਪੁੱਟ’ ਦੇ ਆਧਾਰ ਆਈ. ਪੀ.ਐੱਲ. ਮੈਚਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ।’’

ਇਹ ਵੀ ਪੜ੍ਹੋ- ਜਮਸ਼ੇਦਪੁਰ FC ਨੇ ਖਾਲਿਦ ਜਮੀਲ ਨੂੰ ਮੁੱਖ ਕੋਚ ਕੀਤਾ ਨਿਯੁਕਤ
ਸੀ. ਬੀ. ਆਈ. ਨੇ ਪਹਿਲੀ ਐੱਫ. ਆਈ. ਆਰ. ਦਿੱਲੀ ਦੇ ਰੋਹਿਣੀ ਸਥਿਤ ਦਲੀਪ ਕੁਮਕਾਰ ਤੇ ਹੈਦਰਾਬਾਦ ਦੇ ਰਹਿਣ ਵਾਲੇ ਗੁਰਮ ਵਾਸੂ ਤੇ ਗੁਰਮ ਸਤੀਸ਼ ਵਿਰੁੱਧ ਦਰਜ ਕੀਤੀ ਸੀ। ਦੂਜੀ ਐੱਫ. ਆਈ. ਆਰ. ਵਿਚ ਰਾਜਸਥਾਨ ਦੇ ਸੱਜਣ ਸਿੰਘ, ਪ੍ਰਭੂ ਲਾਲ ਮੀਣਾ, ਰਾਮ ਅਵਤਾਰ ਤੇ ਅਮਿਤ ਕੁਮਾਰ ਸ਼ਰਮਾ ਨੂੰ ਮੁਲਜ਼ਮ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ ਸੀ। ਲਗਭਗ ਦੋ ਸਾਲ ਦੀ ਜਾਂਚ ਤੋਂ ਬਾਅਦ ਸੀ. ਬੀ. ਆਈ. ਉਨ੍ਹਾਂ ਵਿਰੁੱਧ ਮਾਮਲਾ ਅੱਗੇ ਚਲਾਉਣ ਲਈ ਲੋੜੀਂਦੇ ਸਬੂਤ ਨਹੀਂ ਪੇਸ਼ ਕਰ ਸਕੀ। ਅਧਿਕਾਰੀਆਂ ਨੇ ਕਿਹਾ ਕਿ ਸੀ. ਬੀ. ਆਈ. ਨੇ 23 ਦਸੰਬਰ ਨੂੰ ਵਿਸ਼ੇਸ਼ ਅਦਾਲਤ ਵਿਚ ਆਪਣੀ ਰਿਪੋਰਟ ਦਾਇਰ ਕਰ ਦਿੱਤੀ, ਜਿਸ ਵਿਚ ਮਾਮਲੇ ਨੂੰ ਬੰਦ ਕਰਨ ਦੀ ਸਿਫਾਰਸ਼ ਕਰ ਦੇ ਕਾਰਨਾਂ ਦਾ ਹਵਾਲਾ ਦੇਣ ਤੋਂ ਇਲਾਵਾ, ਮੁਲਜ਼ਾਮਾਂ ਤੇ ਮਾਮਲੇ ਦੀ ਜਾਂਚ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਏਜੰਸੀ ਵਲੋਂ ਦਾਇਰ ਕੀਤੀ ਗਈ ਰਿਪੋਰਟ ਨੂੰ ਸਵੀਕਾਰ ਕਰਨ ਜਾਂ ਫਿਰ ਅੱਗੇ ਜਾਂਚ ਦਾ ਹੁਕਮ ਦੇਣ ਦਾ ਫੈਸਲਾ ਹੁਣ ਅਦਾਲਤ ਨੂੰ ਕਰਨਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

Aarti dhillon

Content Editor

Related News