CAS ਨੇ ਫੀਫਾ, UEFA ਖਿਲਾਫ ਰੂਸ ਦੀ ਅਪੀਲ ਕੀਤੀ ਦਰਜ
Thursday, Mar 10, 2022 - 12:23 AM (IST)
ਲੁਸਾਨੇ- ਰੂਸੀ ਫੁੱਟਬਾਲ ਸੰਘ (ਐੱਫ. ਯੂ. ਆਰ.) ਨੇ ਯੂਕ੍ਰੇਨ ’ਤੇ ਹਮਲੇ ਕਾਰਨ ਰੂਸੀ ਰਾਸ਼ਟਰੀ ਫੁੱਟਬਾਲ ਟੀਮਾਂ ਤੇ ਕਲੱਬਾਂ ਨੂੰ ਫੀਫਾ ਤੇ ਯੂ. ਈ. ਐੱਫ. ਏ. ਦੇ ਸਾਰੇ ਮੁਕਾਬਲਿਆਂ ਤੋਂ ਮੁਅੱਤਲ ਕਰਨ ਦੇ ਫੈਸਲੇ ਖਿਲਾਫ ਕੋਰਟ ਆਫ ਆਰਬੀਟ੍ਰੇਸ਼ਨ ਫਾਰ ਸਪੋਰਟ (ਸੀ.ਏ.ਐੱਸ.) ’ਚ ਅਪੀਲ ਦਰਜ ਕੀਤੀ ਹੈ। ਜ਼ਿਕਰਯੋਗ ਹੈ ਕਿ ਫੀਫਾ ਤੇ ਯੂ. ਈ. ਐੱਫ. ਏ. ਨੇ 28 ਫਰਵਰੀ ਨੂੰ ਸਾਂਝੇ ਰੂਪ ਨਾਲ ਅਗਲੇ ਨੋਟਿਸ ਤੱਕ ਰੂਸੀ ਫੁੱਟਬਾਲ ਟੀਮਾਂ ਤੇ ਕਲੱਬਾਂ ਨੂੰ ਆਪਣੇ ਸਾਰੇ ਮੁਕਾਬਲਿਆਂ ਤੋਂ ਬੈਨ ਕਰਨ ਦਾ ਫੈਸਲਾ ਕੀਤਾ ਸੀ।
ਇਹ ਖ਼ਬਰ ਪੜ੍ਹੋ-ਰਹਾਣੇ ਨੇ ਆਪਣੇ ਸਕੂਲ ਅਤੇ ਪਹਿਲੇ ਕ੍ਰਿਕਟ ਮੈਦਾਨ ਦਾ ਕੀਤਾ ਦੌਰਾ
ਐੱਫ. ਯੂ. ਆਰ. ਨੇ ਇੰਟਰਨੈਸ਼ਨਲ ਫੈੱਡਰੇਸ਼ਨ ਆਫ ਐਸੋਸੀਏਸ਼ਨ ਫੁੱਟਬਾਲ (ਫੀਫਾ) ਖਿਲਾਫ ਦਰਜ ਅਪੀਲ ’ਚ ਯੂਨੀਅਨ ਆਫ ਯੂਰਪੀ ਫੁੱਟਬਾਲ ਐਸੋਸੀਏਸ਼ਨ (ਯੂ. ਈ. ਐੱਫ. ਏ.), ਪੋਲਿਸ਼ ਫੁੱਟਬਾਲ ਐਸੋਸੀਏਸ਼ਨ, ਸਵੀਡਿਸ਼ ਫੁੱਟਬਾਲ ਐਸੋਸੀਏਸ਼ਨ, ਚੈੱਕ ਫੁੱਟਬਾਲ ਐਸੋਸੀਏਸ਼ਨ, ਫੁੱਟਬਾਲ ਐਸੋਸੀਏਸ਼ਨ ਆਫ ਮੋਂਟੇਨੇਗਰੋ ਤੇ ਮਾਲਟਾ ਫੁੱਟਬਾਲ ਐਸੋਸੀਏਸ਼ਨ ਦਾ ਵੀ ਜ਼ਿਕਰ ਕੀਤਾ ਹੈ। ਉੱਥੇ ਹੀ ਯੂ. ਈ. ਐੱਫ. ਏ. ਖਿਲਾਫ ਦਰਜ ਅਪੀਲ ’ਚ ਹੇਲੇਨਿਕ ਫੁੱਟਬਾਲ ਫੈੱਡਰੇਸ਼ਨ, ਬੇਲਾਰੂਸ ਫੁੱਟਬਾਲ ਫੈੱਡਰੇਸ਼ਨ, ਡੇਨਿਸ਼ ਫੁੱਟਬਾਲ ਐਸੋਸੀਏਸ਼ਨ, ਲਕਜ਼ਮਬਰਗ ਫੁੱਟਬਾਲ ਐਸੋਸੀਏਸ਼ਨ, ਆਸਟ੍ਰੀਅਨ ਫੁੱਟਬਾਲ ਐਸੋਸੀਏਸ਼ਨ, ਮਾਲਟਾ ਫੁੱਟਬਾਲ ਐਸੋਸੀਏਸ਼ਨ, ਪੁਰਤਗਾਲੀ ਫੁੱਟਬਾਲ ਫੈੱਡਰੇਸ਼ਨ, ਇੰਗਲਿਸ਼ ਫੁੱਟਬਾਲ ਐਸੋਸੀਏਸ਼ਨ, ਸਪੈਨਿਸ਼ ਫੁੱਟਬਾਲ ਐਸੋਸੀਏਸ਼ਨ, ਆਇਰਿਸ਼ ਫੁੱਟਬਾਲ ਐਸੋਸੀਏਸ਼ਨ ਤੇ ਫ੍ਰੈਂਚ ਫੁੱਟਬਾਲ ਐਸੋਸੀਏਸ਼ਨ ਨੂੰ ਵੀ ਨਾਮੀਨੇਟ ਕੀਤਾ ਗਿਆ ਹੈ। ਰੂਸੀ ਫੁੱਟਬਾਲ ਸੰਘ ਨੇ ਆਪਣੀਆਂ ਅਪੀਲਾਂ ’ਚ ਸੀ. ਏ. ਐੱਸ. ਤੋਂ ਇਨ੍ਹਾਂ ਫੈਸਲਿਆਂ ਨੂੰ ਰੱਦ ਕਰਨ ਤੇ ਫੀਫਾ ਤੇ ਯੂ. ਈ. ਐੱਫ. ਏ. ਮੁਕਾਬਲਿਆਂ ’ਚ ਸਾਰੀਆਂ ਰੂਸੀ ਟੀਮਾਂ ਤੇ ਫੁੱਟਬਾਲ ਕਲੱਬਾਂ ਦੀ ਭਾਗੀਦਾਰੀ ਨੂੰ ਬਹਾਲ ਕਰਨ ਦੀ ਬੇਨਤੀ ਕੀਤੀ ਹੈ।
ਇਹ ਖ਼ਬਰ ਪੜ੍ਹੋ- WIW v ENGW : ਵਿੰਡੀਜ਼ ਨੇ ਰੋਮਾਂਚਕ ਮੈਚ ’ਚ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।