ਕੈਰਮ : ਗੁਫਰਾਨ ਤੇ ਕਾਜਲ ਬਣੇ ਫੈੱਡਰੇਸ਼ਨ ਕੱਪ ਦੇ ਜੇਤੂ

01/07/2018 8:40:51 AM

ਮੁੰਬਈ, (ਬਿਊਰੋ)— ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ (ਪੀ. ਐੱਸ. ਪੀ. ਬੀ.) ਦੀ ਅਗਵਾਈ ਕਰਨ ਵਾਲੀ ਕਾਜਲ ਕੁਮਾਰੀ ਤੇ ਮੁਹੰਮਦ ਗੁਫਰਾਨ ਨੇ 24ਵੇਂ ਫੈੱਡਰੇਸ਼ਨ ਕੱਪ ਅਖਿਲ ਭਾਰਤੀ ਕੈਰਮ ਚੈਂਪੀਅਨਸ਼ਿਪ 'ਚ ਕ੍ਰਮਵਾਰ ਮਹਿਲਾ ਤੇ ਪੁਰਸ਼ ਵਰਗ ਦੇ ਖਿਤਾਬ ਆਪਣੇ ਨਾਂ ਕੀਤੇ। ਇਥੇ ਜਾਰੀ ਮੀਡੀਆ ਬਿਆਨ ਅਨੁਸਾਰ ਮਹਿਲਾਵਾਂ ਦੇ ਫਾਈਨਲ 'ਚ ਕਾਜਲ ਨੇ ਇਕਪਾਸੜ ਮੁਕਾਬਲੇ 'ਚ ਆਇਸ਼ਾ ਮੁਹੰਮਦ ਨੂੰ 25-13, 25-12 ਨਾਲ ਹਰਾਇਆ।
ਪੁਰਸ਼ਾਂ ਦੇ ਫਾਈਨਲ 'ਚ ਗੁਫਰਾਨ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਖਿਡਾਰੀ ਤੇ ਵਿਸ਼ਵ ਚੈਂਪੀਅਨ ਪ੍ਰਸ਼ਾਂਤ ਮੋਰੇ ਤੋਂ ਸਖਤ ਟੱਕਰ ਮਿਲੀ ਪਰ ਰੋਮਾਂਚਕ ਮੁਕਾਬਲੇ ਨੂੰ ਉਸ ਨੇ 25-13, 12-25, 22-19 ਨਾਲ ਜਿੱਤ ਲਿਆ।


Related News