ਮੰਗੇਤਰ ਡੇਵਿਡ ਨਾਲ ਇਟਲੀ ''ਚ ਛੁੱਟੀਆਂ ਮਨਾ ਰਹੀ ਹੈ ਟੈਨਿਸ ਖਿਡਾਰਨ ਵੋਜਨਿਆਕੀ
Saturday, Jul 21, 2018 - 10:48 AM (IST)
ਜਲੰਧਰ-— ਵਿੰਬਲਡਨ ਟੈਨਿਸ ਟੂਰਨਾਮੈਂਟ ਵਿਚ ਉਲਟਫੇਰ ਦਾ ਸ਼ਿਕਾਰ ਹੋਈ ਕੈਰੋਲਿਨਾ ਵੋਜਨਿਆਕੀ ਬੀਤੇ ਦਿਨੀਂ ਹਾਰ ਦਾ ਗਮ ਭੁਲਾਉਣ ਲਈ ਆਪਣੇ ਮੰਗੇਤਰ ਡੇਵਿਡ ਲੀ ਨਾਲ ਇਟਲੀ ਘੁੰਮਣ ਗਈ। ਵੋਜਨਿਆਕੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿਚ ਉਹ ਮੰਗੇਤਰ ਨਾਲ ਪੂਲ ਸਾਈਡ ਪਾਰਟੀ ਕਰ ਰਹੀ ਹੈ। ਉਸ ਨੇ 2017 ਦੇ ਵੈਲੇਟਾਈਨ ਡੇ 'ਤੇ ਐਲਾਨ ਕੀਤਾ ਸੀ ਕਿ ਉਹ ਐੱਨ. ਬੀ. ਏ. ਦੇ ਸਾਬਕਾ ਸਟਾਰ ਡੇਵਿਡ ਨਾਲ ਰਿਲੇਸ਼ਨਸ਼ਿਪ ਵਿਚ ਹੈ। ਇਸ ਤੋਂ ਪਹਿਲਾਂ ਵੋਜਨਿਆਕੀ ਗੋਲਫਰ ਰੋਰੀ ਮੈਕਲਰਾਏ ਨੂੰ ਡੇਟ ਕਰ ਰਹੀ ਸੀ। ਉਸਦਾ ਰਿਲੇਸ਼ਨ ਤਦ ਟੁੱਟਾ ਜਦੋਂ ਮੈਕਲਰਾਏ ਨੂੰ ਆਪਣੇ ਵਿਆਹ ਦਾ ਕਾਰਡ ਦੇਖ ਕੇ ਅਹਿਸਾਸ ਹੋਇਆ ਕਿ ਉਹ ਅਜੇ ਇਸ ਰਿਸ਼ਤੇ ਲਈ ਤਿਆਰ ਨਹੀਂ ਹੈ। ਫੋਨ 'ਤੇ ਬ੍ਰੇਕਅਪ ਤੋਂ ਬਾਅਦ ਦੋਵਾਂ ਦੇ ਰਸਤੇ ਵੱਖਰੇ-ਵੱਖਰੇ ਹੋ ਗਏ। ਇਸ ਵਿਚਾਲੇ ਵੋਜਨਿਆਕੀ ਡੇਵਿਡ ਨਾਲ ਮਿਲੀ। ਬੀਤੇ ਨਵੰਬਰ ਵਿਚ ਹੀ ਵੋਜਨਿਆਕੀ ਨੇ ਸੋਸ਼ਲ ਸਾਈਟਸ 'ਤੇ ਹੀਰੇ ਦੀ ਰੰਗ ਦੀ ਫੋਟੋ ਪਾ ਕੇ ਲਿਖਿਆ ਸੀ ਕਿ ਉਸ ਨੇ ਮੰਗਣੀ ਕਰ ਲਈ ਹੈ।
ਜ਼ਿਕਰਯੋਗ ਹੈ ਕਿ ਵਿੰਬਲਡਨ ਦੌਰਾਨ ਰੂਸ ਦੀ ਟੈਨਿਸ ਖਿਡਾਰੀ ਮਕਾਰੋਵਾ ਤੋਂ ਵੋਜਨਿਆਕੀ ਨੂੰ ਹਾਰ ਮਿਲੀ ਸੀ। ਵੋਜਨਿਆਕੀ ਨੇ ਮੈਚ ਤੋਂ ਬਾਅਦ ਦੋਸ਼ ਲਾਇਆ ਸੀ ਕਿ ਕੋਰਟ 'ਤੇ ਕੀੜਿਆਂ ਦੀ ਭਰਮਾਰ ਸੀ। ਇਸ ਕਾਰਨ ਉਹ ਧਿਆਨਭੰਗ ਹੋਣ ਕਾਰਨ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ।
