ਕਾਰਲਸਨ ਨੇ ਡੇਵਿਡ ਨਵਾਰਾ ਨਾਲ ਖੇਡਿਆ ਡਰਾਅ

04/21/2018 11:49:25 PM

ਸ਼ਮਕਿਰ— ਸਾਬਕਾ ਧਾਕੜ ਸ਼ਤਰੰਜ ਖਿਡਾਰੀ ਗਸਿਮੋਵ ਦੀ ਯਾਦ 'ਚ ਆਯੋਜਿਤ ਹੋਣ ਵਾਲੇ ਸ਼ਮਕਿਰ ਸੁਪਰ ਗ੍ਰੈਂਡ ਮਾਸਟਰ ਟੂਰਨਾਮੈਂਟ ਵਿਚ ਪਹਿਲੇ 2 ਮੈਚਾਂ ਤੋਂ ਬਾਅਦ ਵੀ ਕੋਈ ਨਤੀਜਾ ਨਹੀਂ ਨਿਕਲ ਸਕਿਆ ਤੇ ਸਾਰੇ ਖਿਡਾਰੀ 2 ਡਰਾਅ ਦੇ ਨਾਲ 1-1 ਅੰਕ 'ਤੇ ਖੇਡ ਰਹੇ ਹਨ। 
ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਪਹਿਲੇ ਰਾਊਂਡ 'ਚ ਮਮੇਘਾਰੋਵ ਨਾਲ ਡਰਾਅ ਖੇਡਣ ਤੋਂ ਬਾਅਦ ਦੂਜੇ ਰਾਊਂਡ ਵਿਚ ਡੇਵਿਡ ਨਵਾਰਾ ਨਾਲ ਡਰਾਅ ਖੇਡਣ 'ਤੇ ਮਜਬੂਰ ਹੋਣਾ ਪਿਆ। 
ਚੈਂਪੀਅਨਸ਼ਿਪ 'ਚ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ (ਨਾਰਵੇ), ਮਮੇਘਾਰੋਵ (ਅਜ਼ਰਬੈਜਾਨ), ਐਂਡਿੰਗ ਲੀਰੇਨ (ਚੀਨ), ਸੇਰਗੀ ਕਰਜ਼ਾਕਿਨ (ਰੂਸ), ਸਾਬਕਾ ਵਿਸ਼ਵ ਚੈਂਪੀਅਨ ਵੇਸਲਿਨ ਟੋਪਾਲੋਵ (ਬੁਲਗਾਰੀਆ), ਅਨੀਸ਼ ਗਿਰੀ (ਨੀਦਰਲੈਂਡ), ਤੈਮੂਰ ਰਦਾਬੋਵ ਤੇ ਮਾਮੇਦੋਵ ਰੈਫ (ਪੋਲੈਂਡ) ਹਿੱਸਾ ਲੈ ਰਹੇ ਹਨ।


Related News