ਕਪਤਾਨ ਰੋਹਿਤ ਸ਼ਰਮਾ ਨੇ ਟੀਮ ਦੇ ਆਪਣੇ ਸਾਥੀਆਂ ਨਾਲ ਖੇਡੀ ਹੋਲੀ, BCCI ਨੇ ਸ਼ੇਅਰ ਕੀਤਾ ਸੈਲੀਬ੍ਰੇਸ਼ਨ ਦਾ ਵੀਡੀਓ
Wednesday, Mar 08, 2023 - 05:37 PM (IST)
ਸਪੋਰਟਸ ਡੈਸਕ- ਪੂਰੇ ਭਾਰਤ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਅਜਿਹੇ 'ਚ ਭਾਰਤੀ ਕ੍ਰਿਕਟ ਟੀਮ ਪਿੱਛੇ ਕਿਵੇਂ ਰਹਿ ਸਕਦੀ ਹੈ? ਟੀਮ ਇੰਡੀਆ 9 ਮਾਰਚ ਤੋਂ ਆਸਟ੍ਰੇਲੀਆ ਖਿਲਾਫ ਆਖਰੀ ਟੈਸਟ ਮੈਚ ਖੇਡਣ ਜਾ ਰਹੀ ਹੈ ਅਤੇ ਇਸਦੇ ਲਈ ਟੀਮ ਅਹਿਮਦਾਬਾਦ ਪਹੁੰਚ ਚੁੱਕੀ ਹੈ। ਅਜਿਹੇ 'ਚ ਭਾਰਤੀ ਕ੍ਰਿਕਟ ਟੀਮ ਨੇ ਮੈਚ ਤੋਂ ਇਕ ਦਿਨ ਪਹਿਲਾਂ ਹੋਲੀ ਵੀ ਖੇਡੀ ਹੈ, ਜਿਸ ਦੀ ਵੀਡੀਓ ਬੀਸੀਸੀਆਈ ਨੇ ਸ਼ੇਅਰ ਕੀਤੀ ਹੈ। ਬੀਸੀਸੀਆਈ ਨੇ ਟਵਿਟਰ 'ਤੇ ਭਾਰਤੀ ਟੀਮ ਦੇ ਹੋਲੀ ਮਨਾਉਣ ਦਾ ਵੀਡੀਓ ਸ਼ੇਅਰ ਕੀਤਾ ਹੈ।
ਵੀਡੀਓ 'ਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਸਾਰੇ ਖਿਡਾਰੀਆਂ ਨੂੰ ਰੰਗ ਲਗਾਉਂਦੇ ਨਜ਼ਰ ਆ ਰਹੇ ਹਨ। ਰੋਹਿਤ ਨੇ ਪਹਿਲਾਂ ਡਰੈਸਿੰਗ ਰੂਮ 'ਚ ਸਾਰਿਆਂ 'ਤੇ ਰੰਗ ਲਗਾਇਆ ਅਤੇ ਫਿਰ ਬੱਸ 'ਚ ਵੀ ਹੋਲੀ ਖੇਡੀ।ਕਪਤਾਨ ਰੋਹਿਤ ਸ਼ਰਮਾ ਨੇ ਟੀਮ ਇੰਡੀਆ ਦੇ ਸਾਰੇ ਸਪੋਰਟਸ ਸਟਾਫ ਨੂੰ ਰੰਗ ਲਗਾਇਆ ਅਤੇ ਇਸ ਤੋਂ ਬਾਅਦ ਸੂਰਯਕੁਮਾਰ ਯਾਦਵ, ਕੇ.ਐੱਲ ਰਾਹੁਲ, ਈਸ਼ਾਨ ਕਿਸ਼ਨ, ਸ਼ੁਭਮਨ ਗਿੱਲ 'ਤੇ ਵੀ ਕਪਤਾਨ ਵੱਲੋਂ ਰੰਗ ਲਗਾਇਆ ਗਿਆ।
Colours, smiles & more! 🥳 ☺️
— BCCI (@BCCI) March 8, 2023
Do not miss #TeamIndia’s Holi celebration in Ahmedabad 🎨 pic.twitter.com/jOAKsxayBA
ਇਨ੍ਹਾਂ ਸਾਰੇ ਖਿਡਾਰੀਆਂ ਨੇ ਰੋਹਿਤ ਨੂੰ ਵੀ ਖੂਬ ਰੰਗ ਲਗਾਇਆ। ਵੀਡੀਓ 'ਚ ਸਾਰੇ ਖਿਡਾਰੀ ਇਕੱਠੇ ਈਸ਼ਾਨ ਕਿਸ਼ਨ ਨੂੰ ਰੰਗ ਲਗਾਉਂਦੇ ਨਜ਼ਰ ਆ ਰਹੇ ਹਨ, ਜਿਸ ਤੋਂ ਬਾਅਦ ਈਸ਼ਾਨ ਵੀ ਕੈਮਰੇ 'ਤੇ ਸਾਰਿਆਂ ਨੂੰ ਹੋਲੀ ਦੀਆਂ ਵਧਾਈਆਂ ਦਿੰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਸਾਰੇ ਖਿਡਾਰੀ ਬੱਸ 'ਚ ਚਲੇ ਗਏ, ਜਿੱਥੇ ਰੋਹਿਤ ਨੇ ਵਿਰਾਟ ਕੋਹਲੀ 'ਤੇ ਰੰਗਾਂ ਦੀ ਵਰਖਾ ਕੀਤੀ, ਫਿਰ ਰਵਿੰਦਰ ਜਡੇਜਾ 'ਤੇ ਰੰਗਾਂ ਦੀ ਵਰਖਾ ਕੀਤੀ, ਜਡੇਜਾ ਨੇ ਵੀ ਵਿਰਾਟ ਨੂੰ ਰੰਗ ਲਗਾਇਆ।
ਟੀਮ ਇੰਡੀਆ ਚੌਥੇ ਮੈਚ ਲਈ ਤਿਆਰ
ਤੁਹਾਨੂੰ ਦੱਸ ਦੇਈਏ ਕਿ ਬਾਰਡਰ-ਗਾਵਸਕਰ ਟਰਾਫੀ ਲਈ ਖੇਡੀ ਜਾ ਰਹੀ 4 ਮੈਚਾਂ ਦੀ ਟੈਸਟ ਸੀਰੀਜ਼ 'ਚ ਭਾਰਤ ਨੇ ਪਹਿਲੇ ਦੋ ਮੈਚ ਜਿੱਤੇ ਸਨ ਅਤੇ ਤੀਜੇ ਯਾਨੀ ਇੰਦੌਰ ਟੈਸਟ ਮੈਚ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਅਹਿਮਦਾਬਾਦ ਦੀ ਵਾਰੀ ਹੈ। ਭਾਰਤੀ ਟੀਮ ਸੀਰੀਜ਼ 'ਚ 2-1 ਨਾਲ ਅੱਗੇ ਹੈ, ਜੇਕਰ ਭਾਰਤ ਅਹਿਮਦਾਬਾਦ ਟੈਸਟ ਮੈਚ ਜਿੱਤ ਜਾਂਦਾ ਹੈ ਤਾਂ ਉਹ ਨਾ ਸਿਰਫ ਸੀਰੀਜ਼ 'ਤੇ ਕਬਜ਼ਾ ਕਰ ਲਵੇਗੀ ਸਗੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਵੀ ਟਿਕਟ ਪੱਕੀ ਕਰ ਲਵੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਰਾਏ।