ਚੈਂਪੀਅਸ ਟਰਾਫੀ ਦਾ ਖਿਤਾਬ ਦੇਸ਼ ਨੂੰ ਦਿਵਾਉਣ ਵਾਲੇ ਸਰਫਰਾਜ਼ ਨੂੰ ਮਿਲੀ ਤਿੰਨਾਂ ਫਾਰਮੈਟਾਂ ਦੀ ਕਪਤਾਨੀ

Tuesday, Jul 04, 2017 - 10:06 PM (IST)

ਲਾਹੌਰ— ਪਾਕਿਸਤਾਨ ਨੂੰ ਪਹਿਲੀ ਵਾਰ ਚੈਂਪੀਅਸ ਟਰਾਫੀ ਦਾ ਖਿਤਾਬ ਦਿਵਾਉਣ ਵਾਲੇ ਸਰਫਰਾਜ਼ ਅਹਮਦ ਹੁਣ ਖੇਡ ਦੇ ਤਿੰਨਾਂ ਫਾਰਮੈਟਾਂ 'ਚ ਟੀਮ ਦੀ ਕਪਤਾਨੀ ਸੰਭਾਲੇਗਾ। ਵਨ ਡੇ ਅਤੇ ਟੀ-20 ਦੇ ਕਪਤਾਨ ਸਰਫਰਾਜ਼ ਨੂੰ ਮੰਗਲਵਾਰ ਨੂੰ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ) ਦੇ ਅਧਿਕਾਰੀ ਸ਼ਾਹਰਇਰ ਖਾਨ ਨੇ ਟੈਸਟ ਟੀਮ ਦੀ ਕਪਤਾਨੀ ਸੌਪਣ ਦੀ ਜਾਣਕਾਰੀ ਦਿੱਤੀ।
ਕ੍ਰਿਕਇੰਫੋ ਦੀ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਆਵਾਸ 'ਤੇ ਮੰਗਲਵਾਰ ਨੂੰ ਚੈਂਪੀਅਸ ਟਰਾਫੀ 'ਚ ਚੈਂਪੀਅਨਸ ਬਣ ਕੇ ਦੇਸ਼ ਵਾਪਸ ਆਉਣ ਵਾਲੀ ਪਾਕਿਸਤਾਨ ਟੀਮ ਦਾ ਸਵਾਗਤ ਕੀਤਾ ਗਿਆ। ਜਿੱਥੇ ਸ਼ਹਰਇਰ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਸਾਬਕਾ ਟੈਸਟ ਕਪਤਾਨ ਮਿਸਬਾਹ-ਓਲ-ਹਕ ਦੇ ਸੰਨਿਆਸ ਲੈਣ ਤੋਂ ਬਾਅਦ ਉਸ ਨੇ ਸਰਫਰਾਜ਼ ਨੂੰ ਟੈਸਟ ਕਪਤਾਨੀ ਦਾ ਪ੍ਰਸਤਾਵ ਕਰ ਲਿਆ।
ਪਿਛਲੇ ਸਾਲ ਭਾਰਤ ਦੀ ਮੇਜਬਾਨੀ 'ਚ ਖੇਡੇ ਗਏ ਟੀ-20 ਵਿਸ਼ਵ ਕੱਪ ਤੋਂ ਬਾਅਦ ਸ਼ਾਹਿਦ ਅਫਰੀਦੀ ਨੇ ਸੰਨਿਆਸ ਲੈ ਲਿਆ ਸੀ ਜਿਸ ਤੋਂ ਬਾਅਦ ਸਰਫਰਾਜ਼ ਨੂੰ ਟੀ-20 ਟੀਮ ਦੀ ਕਪਤਾਨੀ ਸੌਂਪੀ ਗਈ ਸੀ। ਇਸ ਤੋਂ ਬਾਅਦ ਇਸ ਸਾਲ ਫਰਵਰੀ 'ਚ ਆਸਟਰੇਲੀਆ ਦੇ ਹੱਥੋਂ ਮਿਲੀ ਹਾਰ ਤੋਂ ਬਾਅਦ ਅਜ਼ਹਰ ਅਲੀ ਨੇ ਵਨ ਡੇ ਟੀਮ ਦੀ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਸਰਫਰਾਜ਼ ਨੂੰ ਇਸ ਟੀਮ ਦੀ ਵੀ ਜਿੰਮੇਦਾਰੀ ਦਿੱਤੀ ਗਈ ਸੀ। ਇਸ ਸਾਲ ਵੈਸਟਇੰਡੀਜ਼ ਦੌਰੇ ਤੋਂ ਬਾਅਦ ਮਿਸਬਾਹ ਦੇ ਸੰਨਿਆਸ ਲੈਣ ਤੋਂ ਬਾਅਦ ਉਸ ਦੇ ਚੋਣ ਦੀ ਚਰਚਾ ਜੋਰਾ 'ਤੇ ਸੀ, ਜਿਸ ਦੇ ਲਈ ਸਰਫਰਾਜ਼ ਦਾ ਨਾਂ ਸਭ ਤੋਂ ਅੱਗੇ ਸੀ। ਸਰਫਰਾਜ਼ 'ਤੇ ਪਾਕਿਸਤਾਨ ਦੇ ਸਭ ਤੋਂ ਸਫਲ ਕਪਤਾਨ ਮਿਸਬਾਲ ਦੇ ਕੰਮ ਨੂੰ ਅੱਗੇ ਲੈ ਜਾਣ ਦੀ ਜਿੰਮੇਦਾਰੀ ਹੋਵੇਗੀ। 
ਮਿਸਬਾਲ ਦੀ ਨੁਮਾਇੰਦਗੀ 'ਚ ਪਾਕਿਸਤਾਨ ਨੇ 56 ਮੈਚਾਂ 'ਚ 26 ਜਿੱਤ ਹਾਸਲ ਕੀਤੇ ਸੀ। ਪੰਜ ਸਾਲ ਤੋਂ ਬਾਅਦ ਪਹਿਲੀ ਵਾਰ ਹੋਵੇਗਾ ਜਦੋਂ ਇਕ ਹੀ ਵਿਅਕਤੀ ਪਾਕਿਸਤਾਨ ਦੀ ਕਮਾਨ ਤਿੰਨਾਂ ਫਾਰਮੈਟ 'ਚ ਸੰਭਾਲੇਗਾ। ਸਰਫਰਾਜ਼ ਤੋਂ ਪਹਿਲਾਂ ਮਿਸਬਾਹ ਤਿੰਨਾਂ ਫਾਰਮੈਟਾਂ 'ਚ ਟੀਮ ਦੀ ਕਮਾਨ ਸੰਭਾਲ ਚੁੱਕਾ ਹੈ। ਟੈਸਟ ਕਪਤਾਨ ਦੇ ਤੌਰ 'ਤੇ ਸਰਫਰਾਜ਼ ਦੀ ਪਹਿਲੀ ਪ੍ਰੀਖੀਆ ਸੰਯੁਕਤ ਅਰਬ ਅਮੀਰਾਤ 'ਚ 19 ਅਕਤੂਬਰ ਤੋਂ ਸ਼੍ਰੀਲੰਕਾ ਖਿਲਾਫ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਸੀਰੀਜ਼ ਹੋਵੇਗੀ।
 


Related News