ਹਾਕੀ ਟੀਮ ਦੇ ਕਪਤਾਨ ਨੇ ਮਾਂ ਨਾਲ ਸ਼ੇਅਰ ਕੀਤੀ ਤਸਵੀਰ, ਜਿੱਤਿਆ ਕਰੋੜਾਂ ਭਾਰਤੀਆਂ ਦਾ ਦਿਲ

Thursday, Aug 12, 2021 - 12:18 AM (IST)

ਹਾਕੀ ਟੀਮ ਦੇ ਕਪਤਾਨ ਨੇ ਮਾਂ ਨਾਲ ਸ਼ੇਅਰ ਕੀਤੀ ਤਸਵੀਰ, ਜਿੱਤਿਆ ਕਰੋੜਾਂ ਭਾਰਤੀਆਂ ਦਾ ਦਿਲ

ਨਵੀਂ ਦਿੱਲੀ- ਭਾਰਤੀ ਹਾਕੀ ਟੀਮ ਨੇ ਓਲੰਪਿਕ ਵਿਚ ਇਤਿਹਾਸ ਨੂੰ ਦੋਹਰਾ ਦਿੱਤਾ ਹੈ। 41 ਸਾਲ ਦੇ ਬਾਅਦ ਭਾਰਤੀ ਹਾਕੀ ਟੀਮ ਨੇ ਓਲੰਪਿਕ ਵਿਚ ਤਮਗਾ ਜਿੱਤਣ ਦਾ ਕਾਰਨਾਮਾ ਕਰ ਭਾਰਤ ਦੇ ਲੋਕਾਂ ਨੂੰ ਨੱਚਣ ਦਾ ਮੌਕਾ ਦਿੱਤਾ। ਭਾਰਤ ਨੇ ਓਲੰਪਿਕ ਦੇ ਕਾਂਸੀ ਤਮਗਾ ਮੈਚ ਵਿਚ ਜਰਮਨੀ ਨੂੰ ਹਰਾ ਕੇ ਤਮਗਾ ਜਿੱਤਣ ਦਾ ਕਮਾਲ ਕਰ ਦਿੱਤਾ। ਇਸ ਮੈਚ ਵਿਚ ਭਾਰਤੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਇਤਿਹਾਸਕ ਕਾਰਨਾਮਾ ਕਰ ਦਿਖਾਇਆ। ਭਾਰਤ ਨੇ ਆਖਰੀ ਵਾਰ 1980 ਦੇ ਮਾਸਕੋ ਓਲੰਪਿਕ ਵਿਚ ਸੋਨ ਤਮਗਾ ਜਿੱਤਿਆ ਸੀ। ਹੁਣ ਭਾਰਤੀ ਹਾਕੀ ਟੀਮ ਦੇ ਖਿਡਾਰੀ ਵਾਪਸ ਆਪਣੇ ਦੇਸ਼ ਆ ਚੁੱਕੇ ਹਨ। ਭਾਰਤੀ ਟੀਮ ਦੇ ਖਿਡਾਰੀਆਂ ਦਾ ਵਾਪਸ ਦੇਸ਼ ਪਰਤਣ 'ਤੇ ਸ਼ਾਨਦਾਰ ਸੁਆਗਤ ਹੋ ਰਿਹਾ ਹੈ। 

PunjabKesari

ਇਹ ਖ਼ਬਰ ਪੜ੍ਹੋ- ਸ਼ਾਕਿਬ ਬਣੇ ICC Player of The Month, ਮਹਿਲਾਵਾਂ 'ਚ ਇਸ ਨੇ ਜਿੱਤਿਆ ਐਵਾਰਡ

PunjabKesari
ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਲਈ ਓਲੰਪਿਕ ਵਿਚ ਸੋਨ ਤਮਗਾ ਜਿੱਤਣਾ ਕਿਸੇ ਸੁਫ਼ਨੇ ਦੇ ਸੱਚ ਹੋਣ ਵਰਗਾ ਹੀ ਹੈ। ਮਨਪ੍ਰੀਤ ਸਿੰਘ ਦੀ ਕਹਾਣੀ ਵਿਚ ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕ ਵਿਚ ਇਤਿਹਾਸ ਰਚ ਦਿੱਤਾ ਹੈ। ਮਨਪ੍ਰੀਤ ਨੇ ਆਪਣੇ ਘਰ ਆਉਣ ਤੋਂ ਬਾਅਦ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜੋ ਕਰੋੜਾਂ ਭਾਰਤੀਆਂ ਦਾ ਦਿਲ ਜਿੱਤ ਰਿਹਾ ਹੈ। ਮਨਪ੍ਰੀਤ ਨੇ ਜੋ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਉਸ 'ਚ ਉਸਦੀ ਮਾਂ ਨੇ ਤਮਗੇ ਨੂੰ ਗਲੇ ਵਿਚ ਪਾਇਆ ਹੋਇਆ ਹੈ। ਹਾਕੀ ਟੀਮ ਦਾ ਕਪਤਾਨ ਮਾਂ ਦੀ ਗੋਦ ਵਿਚ ਸੁੱਤਾ ਹੋਇਆ ਹੈ। ਇਸ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਧੂਮ ਮਚਾ ਦਿੱਤੀ ਹੈ। ਫੈਂਸ ਖੂਬ ਇਸ ਤਸਵੀਰ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਮਨਪ੍ਰੀਤ ਨੇ ਇਸ ਤਸਵੀਰ ਨੂੰ ਪੋਸਟ ਕਰ ਕੈਪਸ਼ਨ ਵਿਚ ਲਿਖਿਆ ਹੈ- 'ਬਸ ਉਸਦੀ ਮੁਸਕਾਨ ਦੇਖ ਕੇ ਅਤੇ ਇਹ ਜਾਣ ਕੇ ਕਿ ਉਨ੍ਹਾਂ ਨੂੰ ਮੇਰੇ 'ਤੇ ਕਿੰਨਾ ਮਾਣ ਹੈ, ਮੇਰੇ ਚਿਹਰੇ 'ਤੇ ਵੀ ਮੁਸਕਾਨ ਆ ਜਾਂਦੀ ਹੈ। ਉਸਦੇ ਬਿਨਾਂ ਅੱਜ ਇੱਥੇ ਨਹੀਂ ਹੁੰਦਾ।'

ਇਹ ਖ਼ਬਰ ਪੜ੍ਹੋ- ਸ਼੍ਰੇਅਸ ਅਈਅਰ ਖੇਡਣ ਦੇ ਲਈ ਫਿੱਟ, IPL 'ਚ ਕਰਨਗੇ ਵਾਪਸੀ

PunjabKesari
ਦੱਸ ਦੇਈਏ ਕਿ ਭਾਰਤੀ ਹਾਕੀ ਟੀਮ ਨੇ ਤਮਗੇ ਜਿੱਤਣ ਤੋਂ ਇਲਾਵਾ ਓਲੰਪਿਕ ਵਿਚ ਇਕ ਵਿਸ਼ਵ ਰਿਕਾਰਡ ਵੀ ਬਣਾ ਦਿੱਤਾ ਹੈ। ਓਲੰਪਿਕ ਦੇ ਇਤਿਹਾਸ ਵਿਚ ਹਾਕੀ 'ਚ ਭਾਰਤੀ ਟੀਮ ਨੇ ਹੁਣ ਤੱਕ 12 ਤਮਗੇ ਜਿੱਤੇ ਹਨ, ਜਿਸ 'ਚ 8 ਸੋਨ ਤਮਗੇ ਹਨ, ਹੁਣ ਤੱਕ ਕਿਸੇ ਦੂਜੀ ਟੀਮ ਨੇ ਓਲੰਪਿਕ ਵਿਚ 12 ਤਮਗੇ ਨਹੀਂ ਜਿੱਤੇ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News