ICC ਵਨ ਡੇ ਰੈਂਕਿੰਗ ''ਚ ਕਪਤਾਨ ਮਿਤਾਲੀ ਦਾ ਜਲਵਾ ਬਰਕਰਾਰ, ਪਹੁੰਚੀ ਇਸ ਸਥਾਨ ''ਤੇ
Tuesday, Feb 15, 2022 - 09:29 PM (IST)
ਦੁਬਈ- ਭਾਰਤੀ ਕਪਤਾਨ ਮਿਤਾਲੀ ਰਾਜ ਨੇ ਮੰਗਲਵਾਰ ਨੂੰ ਜਾਰੀ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੀ ਮਹਿਲਾ ਵਨ ਡੇ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ ਹੈ ਜਦਕਿ ਭਾਰਤ ਦੇ ਵਿਰੁੱਧ ਪਹਿਲੇ ਵਨ ਡੇ ਵਿਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ ਦੀ ਬੱਲੇਬਾਜ਼ ਐਮੀ ਸੇਟਰਥਵੇਟ ਤੀਜੇ ਸਥਾਨ 'ਤੇ ਪਹੁੰਚ ਗਈ ਹੈ।
ਇਹ ਖ਼ਬਰ ਪੜ੍ਹੋ- ਬੰਗਲਾਦੇਸ਼ 'ਚ ਅਫਗਾਨਿਸਤਾਨ ਦੇ 8 ਕ੍ਰਿਕਟਰ ਕੋਰੋਨਾ ਪਾਜ਼ੇਟਿਵ : ਰਿਪੋਰਟ
ਕਵੀਨਸਟਾਊਨ ਵਿਚ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਦੇ ਪਹਿਲੇ ਮੈਚ ਵਿਚ ਭਾਰਤ ਦੀ 62 ਦੌੜਾਂ ਦੀ ਹਾਰ ਦੇ ਦੌਰਾਨ ਮਿਤਾਲੀ ਨੇ 73 ਗੇਂਦਾਂ ਵਿਚ 59 ਦੌੜਾਂ ਬਣਾਈਆਂ। ਐਮੀ ਨੇ 67 ਗੇਂਦਾਂ ਵਿਚ 63 ਦੌੜਾਂ ਦੀ ਪਾਰੀ ਖੇਡੀ ਅਤੇ ਸਲਾਮੀ ਬੱਲੇਬਾਜ਼ ਸੂਜੀ ਬੇਟਸ ਦੇ ਨਾਲ ਤੀਜੇ ਵਿਕਟ ਦੇ ਲਈ 98 ਦੌੜਾਂ ਦੀ ਸਾਂਝੇਦਾਰੀ ਕੀਤੀ। ਉਨ੍ਹਾਂ ਨੂੰ 13 ਰੇਟਿੰਗ ਅੰਕ ਦਾ ਫਾਇਦਾ ਹੋਇਆ, ਜਿਸ ਨਾਲ ਉਨ੍ਹਾਂ ਨੇ ਆਸਟਰੇਲੀਆ ਦੇ ਬੇਥ ਮੂਨੀ ਨੂੰ ਪਛਾੜਿਆ। ਆਸਟਰੇਲੀਆ ਦੀ ਐਲਿਸਾ ਹੀਲੀ 749 ਅੰਕ ਦੇ ਨਾਲ ਚੋਟੀ 'ਤੇ ਚੱਲ ਰਹੀ ਹੈ ਜਦਕਿ ਮਿਤਾਲੀ 744 ਅੰਕ ਹਨ। ਐਮੀ ਦੇ ਮਿਤਾਲੀ ਤੋਂ 15 ਅੰਕ ਘੱਟ ਹਨ। ਬੇਟਸ ਦੇ 11ਵੇਂ ਵਨ ਡੇ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਨੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾਈ।
ਇਹ ਖ਼ਬਰ ਪੜ੍ਹੋ-BCCI ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਸ਼੍ਰੀਲੰਕਾ ਵਿਰੁੱਧ ਪਹਿਲਾਂ ਟੈਸਟ ਨਹੀਂ ਟੀ20 ਖੇਡੇਗੀ ਭਾਰਤੀ ਟੀਮ
ਇਸ ਪ੍ਰਦਰਸ਼ਨ ਨਾਲ ਉਹ 6 ਮਹੀਨੇ ਵਿਚ ਪਹਿਲੀ ਵਾਰ ਚੋਟੀ 20 ਬੱਲੇਬਾਜ਼ਾਂ ਵਿਚ ਸ਼ਾਮਿਲ ਹੋ ਗਈ ਹੈ। ਹਫਤਾਵਾਰੀ ਅਪਡੇਟ ਬੇਟਸ ਪੰਜ ਸਥਾਨ ਦੇ ਫਾਇਦੇ ਨਾਲ 17ਵੇਂ ਸਥਾਨ 'ਤੇ ਹੈ। ਦੂਜੇ ਪਾਸੇ ਆਸਟਰੇਲੀਆ ਨੇ ਆਪਣੀ ਏਸ਼ੇਜ਼ ਖਿਤਾਬੀ ਜਿੱਤ ਨੂੰ ਅੱਗੇ ਵਧਾਉਂਦੇ ਹੋਏ ਪਿਛਲੇ ਹਫਤੇ ਮੈਲਬੋਰਨ ਵਿਚ ਆਖਰੀ ਵਨ ਡੇ ਵਿਚ ਆਸਾਨ ਜਿੱਤ ਦਰਜ ਕੀਤੀ। ਇੰਗਲੈਂਡ ਦੇ ਲਈ ਅਰਧ ਸੈਂਕੜਾ ਲਗਾਉਣ ਵਾਲੀ ਟੈਮੀ ਅਤੇ ਮੇਗ ਲੇਨਿੰਗ ਤਿੰਨ-ਤਿੰਨ ਸਥਾਨ ਦੇ ਫਾਇਦੇ ਨਾਲ ਕ੍ਰਮਵਾਰ- ਚੌਥੇ ਅਤੇ ਪੰਜਵੇਂ ਸਥਾਨ 'ਤੇ ਹੈ। ਦੋਵਾਂ ਦੇ ਵਿਚਾਲੇ ਸਿਰਫ ਇਕ ਰੇਟਿੰਗ ਅੰਕ ਦਾ ਅੰਤਰ ਹੈ। ਗੇਂਦਬਾਜ਼ੀ ਸੂਚੀ ਵਿਚ ਇੰਗਲੈਂਡ ਦੀ ਸੋਫੀ ਏਕਲੇਸਟੋਨ ਇਕ ਸਥਾਨ ਦੇ ਫਾਇਦੇ ਨਾਲ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਉਨ੍ਹਾਂ ਨੇ ਆਸਟਰੇਲੀਆ ਦੇ ਵਿਰੁੱਧ ਆਖਰੀ ਵਨ ਡੇ ਵਿਚ 18 ਦੌੜਾਂ 'ਤੇ ਇਕ ਵਿਕਟ ਹਾਸਲ ਕੀਤਾ। ਉਸ ਦੇ ਕੋਲ ਵਨ ਡੇ ਅਤੇ ਟੀ-20 ਦੋਵਾਂ ਗੇਂਦਬਾਜ਼ੀ ਰੈਂਕਿੰਗ ਵਿਚ ਇਕ ਹੀ ਸਮੇਂ ਵਿਚ ਨੰਬਰ ਇਕ ਗੇਂਦਬਾਜ਼ ਬਣਨ ਦਾ ਮੌਕਾ ਹੈ। ਐਲਿਸ ਪੈਰੀ ਨੂੰ ਆਪਣੇ ਆਲਰਾਊਂਡ ਪ੍ਰਦਰਸ਼ਨ ਦੀ ਬਦੌਲਤ ਗੇਂਦਬਾਜ਼ੀ ਰੈਂਕਿੰਗ ਵਿਚ ਤਿੰਨ ਸਥਾਨ ਦਾ ਫਾਇਦਾ ਹੋਇਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।