ਦਿੱਲੀ ਦੇ ਮੈਚ ਤੋਂ ਪਹਿਲਾਂ ਬੇਟੀ ਜੀਵਾ ਨਾਲ ਮਸਤੀ ਕਰਦਾ ਦਿਖਿਆ ਕੈਪਟਨ ਕੂਲ (ਵੀਡੀਓ)

Thursday, May 09, 2019 - 11:59 PM (IST)

ਦਿੱਲੀ ਦੇ ਮੈਚ ਤੋਂ ਪਹਿਲਾਂ ਬੇਟੀ ਜੀਵਾ ਨਾਲ ਮਸਤੀ ਕਰਦਾ ਦਿਖਿਆ ਕੈਪਟਨ ਕੂਲ (ਵੀਡੀਓ)

ਸਪੋਰਟਸ ਡੈੱਕਸ— ਇੰਡੀਅਨ ਪ੍ਰੀਮੀਅਰ ਲੀਗ-12 ਦਾ ਦੂਸਰਾ ਕੁਆਟਰ ਫਾਈਨਲ ਮੈਚ ਸ਼ੁੱਕਰਵਾਰ ਨੂੰ ਚੇਨਈ ਸੁਪਰ ਕਿੰਗਜ਼ ਤੇ ਦਿੱਲੀ ਕੈਪੀਟਲਸ ਦੇ ਵਿਚਾਲੇ ਖੇਡਿਆ ਜਾਵੇਗਾ, ਜੋ ਵੀ ਟੀਮ ਇਨ੍ਹਾਂ ਦੋਵਾਂ 'ਚੋਂ ਜਿੱਤਦੀ ਹੈ ਉਹ ਮੁੰਬਈ ਇੰਡੀਅਨਜ਼ ਨਾਲ ਫਾਈਨਲ ਮੈਚ 12 ਮਈ ਨੂੰ ਖੇਡੇਗੀ। ਮੈਚ ਤੋਂ ਪਹਿਲਾਂ ਕੈਪਟਨ ਕੂਲ ਦੇ ਨਾਂ ਨਾਲ ਜਾਣੇ ਜਾਂਦੇ ਮਹਿੰਦਰ ਸਿੰਘ ਧੋਨੀ ਤੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਆਪਣੀ ਬੇਟੀ ਜੀਵਾ ਦੇ ਨਾਲ ਕੁਝ ਸਮਾਂ ਬਤੀਤ ਕਰ ਰਹੇ ਹਨ ਤੇ ਸਟ੍ਰੇਸ ਦੂਰ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਧੋਨੀ ਤੇ ਜੀਵਾ ਦੀ ਕਿਊਟ ਤਸਵੀਰ ਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by ZIVA SINGH DHONI (@ziva_singh_dhoni) on May 9, 2019 at 4:49am PDT


ਜੀਵਾ ਧੋਨੀ ਦੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ 2 ਤਸਵੀਰਾਂ ਤੇ ਇਕ ਵੀਡੀਓ ਸ਼ੇਅਰ ਕੀਤੀਆਂ ਹਨ ਜਿਸ 'ਚ ਪਾਪਾ-ਬੇਟੀ ਦੀ ਬਾਂਡਿੰਗ ਖੂਬ ਦੇਖਣ ਨੂੰ ਮਿਲਦੀ ਹੈ। ਵੀਡੀਓ ਨੂੰ 2.5 ਲੱਖ ਦੇ ਕਰੀਬ ਲੋਕਾਂ ਨੇ ਦੇਖਿਆ ਹੈ ਜਦਕਿ 1100 ਤੋਂ ਜ਼ਿਆਦਾ ਲੋਕਾਂ ਨੇ ਇਸ 'ਤੇ ਕੁਮੇਂਟ ਕੀਤੇ ਹਨ। ਉਸ ਤਸਵੀਰ ਨੂੰ 1.75 ਲੱਖ ਲੋਕਾਂ ਨੇ ਲਾਈਕ ਕੀਤਾ ਹੈ।

 
 
 
 
 
 
 
 
 
 
 
 
 
 

Papa ❤️

A post shared by ZIVA SINGH DHONI (@ziva_singh_dhoni) on May 9, 2019 at 4:50am PDT


ਜ਼ਿਕਰਯੋਗ ਹੈ ਕਿ ਜੀਵਾ ਧੋਨੀ ਦੇ ਇੰਸਟਾਗ੍ਰਾਮ ਅਕਾਊਂਟ ਨੂੰ 7.63 ਲੱਖ ਲੋਕ ਫਾਲੋ ਕਰਦੇ ਹਨ ਤੇ ਇਸ ਪੇਜ 'ਤੇ ਜ਼ਿਆਦਾਤਰ ਜੀਵਾ ਦੀਆਂ ਤਸਵੀਰਾਂ ਤੇ ਵੀਡੀਓ ਦੇਖਣ ਨੂੰ ਮਿਲਦੀਆਂ ਹਨ। 2 ਦਿਨ ਪਹਿਲਾਂ ਹੀ ਜੀਵਾ ਧੋਨੀ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਜੀਵਾ ਵਲੋਂ ਧੋਨੀ ਨੂੰ ਚੇਅਰਸ ਕਰਦੇ ਹੋਏ ਵੀਡੀਓ ਸ਼ੇਅਰ ਕੀਤੀ ਗਈ ਸੀ, ਜਿਸ ਨੂੰ 1.70 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਸੀ।


author

Gurdeep Singh

Content Editor

Related News