ਕਪਤਾਨ ਜਸਪ੍ਰੀਤ ਬੁਮਰਾਹ ਨੇ ਬਣਾਇਆ ਵਰਲਡ ਰਿਕਾਰਡ, ਬ੍ਰਾਡ ਦੇ ਇਕ ਓਵਰ 'ਚ ਆਈਆਂ 35 ਦੌੜਾਂ
Saturday, Jul 02, 2022 - 07:27 PM (IST)

ਸਪੋਰਟਸ ਡੈਸਕ- ਬਰਮਿੰਘਮ ਟੈਸਟ ਦੌਰਾਨ ਰਿਸ਼ਭ ਪੰਤ ਤੇ ਰਵਿੰਦਰ ਜਡੇਜਾ ਦੇ ਸੈਂਕੜਿਆਂ ਤੋਂ ਬਾਅਦ ਭਾਰਤੀ ਪ੍ਰਸ਼ੰਸਕਾਂ ਨੂੰ ਕਪਤਾਨ ਜਸਪ੍ਰੀਤ ਬੁਮਰਾਹ ਦਾ ਜਲਵਾ ਵੀ ਦੇਖਣ ਨੂੰ ਮਿਲਿਆ। ਆਖ਼ਰੀ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਬੁਮਰਾਹ ਨੇ ਸਿਰਫ਼ 16 ਗੇਂਦਾਂ 'ਚ 31 ਦੌੜਾਂ ਬਣਾਈਆਂ ਤੇ ਟੀਮ ਦਾ ਸਕੋਰ 400 ਤੋਂ ਉੱਪਰ ਲਿਜਾਣ 'ਚ ਮਦਦ ਕੀਤੀ। ਬੁਮਰਾਹ ਜਦੋਂ ਬੱਲੇਬਾਜ਼ੀ ਕਰ ਰਹੇ ਸਨ, ਉਦੋਂ ਬ੍ਰਾਡ ਦੇ ਇਕ ਓਵਰ 'ਚ 35 ਦੌੜਾਂ ਆਈਆਂ । ਇਹ ਹੁਣ ਤਕ ਟੈਸਟ ਕ੍ਰਿਕਟ 'ਚ ਇਕ ਓਵਰ 'ਚ ਆਈਆਂ ਸਭ ਤੋਂ ਜ਼ਿਆਦਾ ਦੌੜਾਂ ਹਨ । ਬ੍ਰਾਡ ਨੇ ਇਸ ਦੌਰਾਨ ਵਾਈਡ ਤੇ ਨੋ ਬਾਲ 'ਤੇ ਵੀ ਦੌੜਾਂ ਖਾਦੀਆਂ। ਦੇਖੋ ਰਿਕਾਰਡ-
ਟੈਸਟ ਕ੍ਰਿਕਟ ਦੇ ਇਕ ਓਵਰ 'ਚ ਸਭ ਤੋਂ ਜ਼ਿਆਦਾ ਦੌੜਾਂ
35 ਜਸਪ੍ਰੀਤ ਬੁਮਰਾਹ ਨੇ ਸਟੁਅਰਟ ਬ੍ਰਾਡ ਦੇ ਖ਼ਿਲਾਫ਼, ਬਰਮਿੰਘਮ 2022
28 ਬ੍ਰਾਇਨ ਲਾਰਾ ਨੇ ਆਰ ਪੀਟਰਸਨ ਦੇ ਖ਼ਿਲਾਫ਼, ਜੋਹਾਨਸਬਰਗ 2003
28 ਜਾਰਜ ਬੇਲੀ ਨੇ ਜੇਮਸ ਐਂਡਰਸਨ ਦੇ ਖ਼ਿਲਾਫ਼, ਪਰਥ 2013
28 ਕੇਸ਼ਵ ਮਹਾਰਾਜ ਨੇ ਜੋਅ ਰੂਟ ਦੇ ਖ਼ਿਲਾਫ਼, ਪੋਰਟ ਐਲੀਜ਼ਾਬੇਥ 2020
ਇਹ ਵੀ ਪੜ੍ਹੋ : ਨੀਰਜ ਚੋਪੜਾ ਨੂੰ ਜੈਵਲਿਨ ਥ੍ਰੋਅ 'ਚ 90 ਮੀਟਰ ਦਾ ਰਿਕਾਰਡ ਤੋੜਣ ਦਾ ਯਕੀਨ
ਜ਼ਿਕਰਯੋਗ ਹੈ ਕਿ ਟੀ20 'ਚ ਇਕ ਓਵਰ 'ਚ ਸਭ ਤੋਂ ਜ਼ਿਆਦਾ ਦੌੜਾਂ ਖਾਣ ਦਾ ਰਿਕਾਰਡ ਵੀ ਸਟੁਅਰਟ ਬ੍ਰਾਡ ਦੇ ਹੀ ਨਾਂ ਹੈ। ਬ੍ਰਾਡ ਨੇ 2008 ਟੀ20 ਕ੍ਰਿਕਟ ਵਰਲਡ ਕੱਪ ਦੇ ਦੌਰਾਨ ਡਰਬਨ ਦੇ ਮੈਦਾਨ 'ਤੇ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਤੋਂ ਇਕ ਓਵਰ 'ਚ 6 ਛੱਕੇ ਖਾਦੇ ਸਨ। ਅੰਕਿਲਾ ਧਨੰਜੈ ਵੀ ਇਕ ਓਵਰ 'ਚ 36 ਦੌੜਾਂ ਦੇ ਚੁੱਕੇ ਹਨ।
ਇੰਝ ਰਿਹਾ ਬ੍ਰਾਡ ਦਾ ਓਵਰ
83.1 : ਬੁਮਰਾਹ ਨੇ ਫਾਈਨ ਲੈੱਗ 'ਤੇ ਸ਼ਾਟ ਮਾਰੀ। 4 ਦੌੜਾਂ
83.2 : ਬ੍ਰਾਡ ਨੇ ਵਾਈਗ ਗੇਂਦ ਸੁੱਟੀ ਜੋ ਵਿਕਟਕੀਪਰਸ ਤੋਂ ਵੀ ਫੜ੍ਹੀ ਨਹੀਂ ਗਈ। 5 ਦੌੜਾਂ
83.2 : ਬ੍ਰਾਡ ਦੀ ਗੇਂਦ ਨੋ ਰਹੀ। ਇਸ 'ਤੇ ਬੁਮਰਾਹ ਨੇ ਸਿਰ ਤੋਂ ਉੱਪਰ ਛੱਕਾ ਲਗਾਇਆ। 6 ਦੌੜਾਂ
83.2 : ਬ੍ਰਾਡ ਨੇ ਯਾਰਕਰ ਦੀ ਕੋਸ਼ਿਸ਼ ਕੀਤੀ ਪਰ ਫੁਲਟਾਸ ਚਲੀ ਗਈ। ਬੁਮਰਾਹ ਨੇ ਇਸ 'ਤੇ ਜ਼ੋਰਦਾਰ ਸ਼ਾਟ ਲਗਾਇਆ। 4 ਦੌੜਾਂ।
83.3 : ਬ੍ਰਾਡ ਦੀ ਸਿੱਧੀ ਗੇਮ 'ਤੇ ਬਮਰਾਹ ਦੇ ਬੱਲੇ ਦਾ ਅੰਦਰੂਨੀ ਕਿਨਾਰਾ ਲੱਗਿਆ। ਗੇਂਦ ਬਾਊਂਡਰੀ ਦੇ ਪਾਰ। 4 ਦੌੜਾਂ।
83.4 : ਮਿਡ ਆਨ ਵਲ ਸ਼ਾਟ ਲਗਾਉਂਦੇ ਬੁਮਰਾਹ ਕ੍ਰੀਜ਼ 'ਤੇ ਡਿੱਗੇ ਪਰ ਬਾਊਂਡਰੀ ਪਾਰ ਹੋਈ। 4 ਦੌੜਾਂ।
83.5 : ਬੁਮਰਾਹ ਦਾ ਲਾਂਗ ਆਨ 'ਤੇ ਵੱਡਾ ਸ਼ਾਟ। ਡਰੈਸਿੰਗ ਰੂਮ 'ਤੇ ਬੈਠੇ ਭਾਰਤੀ ਖਿਡਾਰੀ ਉਛਲ ਪਏ। 6 ਦੌੜਾਂ।
83.6 : ਬ੍ਰਾਡ ਨੇ ਬੁਮਰਾਹ ਨੂੰ ਯਾਰਕਰ ਸੁੱਟੀ ਜੋ ਕਿ ਉਨ੍ਹਾਂ ਨੇ ਰੋਕ ਲਈ। ਸਿਰਾਜ ਰਨ ਆਊਟ ਹੋਣ ਤੋਂ ਬਚੇ। 1 ਦੌੜ।
ਇਸ ਤਰ੍ਹਾਂ ਬੁਮਰਾਹ ਨੇ ਬ੍ਰਾਡ ਦੇ ਇਕ ਓਵਰ 'ਚ 35 ਦੌੜਾਂ ਖਿੱਚ ਲਈਆਂ।
ਬੁਮਰਾਹ ਦੀ ਪਾਰੀ ਦੇ ਦੌਰਾਨ ਡਰੈਸਿੰਗ ਰੂਮ 'ਚ ਬੈਠੇ ਟੀਮ ਇੰਡੀਆ ਦੇ ਖਿਡਾਰੀ ਨਜ਼ਰ ਆਏ। ਸਾਰਿਆਂ ਨੇ ਬੁਮਰਾਹ ਦੀ ਪਾਰੀ ਦਾ ਰੱਜ ਕੇ ਆਨੰਦ ਮਾਣਿਆ।
ਇਹ ਵੀ ਪੜ੍ਹੋ : ਡੇਵਿਸ ਕੱਪ 2022 : ਭਾਰਤ 16-17 ਸਤੰਬਰ ਨੂੰ ਨਾਰਵੇ ਨਾਲ ਭਿੜੇਗਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।