ਵੈਸਟਇੰਡੀਜ਼ ''ਚ ਵਿਸ਼ਵ ਕੱਪ ਜਿੱਤਣ ਦੀ ਸਮਰੱਥਾ : ਲਾਇਡ

Sunday, Jun 16, 2019 - 08:34 PM (IST)

ਵੈਸਟਇੰਡੀਜ਼ ''ਚ ਵਿਸ਼ਵ ਕੱਪ ਜਿੱਤਣ ਦੀ ਸਮਰੱਥਾ : ਲਾਇਡ

ਲੰਡਨ— ਵੈਸਟਇੰਡੀਜ਼ ਨੇ ਹੁਣ ਤਕ ਭਾਵੇਂ ਸਿਰਫ ਇਕ ਹੀ ਮੈਚ ਜਿੱਤਿਆ ਹੈ ਪਰ ਮਹਾਨ ਕ੍ਰਿਕਟਰ ਕਲਾਈਵ ਲਾਇਡ ਦਾ ਮੰਨਣਾ ਹੈ ਕਿ ਟੀਮ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿਚ ਮੌਜੂਦਾ ਵਿਸ਼ਵ ਕੱਪ ਜਿੱਤਣ ਦੀ ਸਮਰੱਥਾ ਹੈ। ਲਾਇਡ ਨੇ ਕਿਹਾ, ''ਟੀਮ ਨੂੰ ਟਾਪ-4 ਵਿਚ ਜਗ੍ਹਾ ਦਿਵਾਉਣ ਲਈ ਸੰਭਾਵਿਤ 11 ਅੰਕ ਲੋੜੀਂਦੇ ਹੋਣਗੇ ਅਤੇ ਉਸ ਨੇ ਅਜੇ ਵੀ ਨਿਊਜ਼ੀਲੈਂਡ ਤੇ ਭਾਰਤ ਵਰਗੀਆਂ ਟੀਮਾਂ ਦਾ ਸਾਹਮਣਾ ਕਰਨਾ ਹੈ, ਅਜਿਹੀ ਹਾਲਤ ਵਿਚ ਇਹ ਅਜੇ ਨਹੀਂ ਤਾਂ ਕਦੇ ਨਹੀਂ ਦਾ ਮਾਮਲਾ ਹੈ।''
ਉਸ ਨੇ ਕਿਹਾ, ''ਇਸ ਤਰ੍ਹਾਂ ਦੇ ਟੂਰਨਾਮੈਂਟ ਵਿਚ ਹਮੇਸ਼ਾ ਹਾਰ ਤੇ ਬੁਰੇ ਦਿਨ ਦੇਖਣ ਨੂੰ ਮਿਲਣਗੇ ਤੇ ਹੁਣ ਸਾਨੂੰ ਉਮੀਦ ਕਰਨੀ ਪਵੇਗੀ ਕਿ ਵੈਸਟਇੰਡੀਜ਼ ਨੇ ਅਜਿਹੇ ਸਾਰੇ ਦਿਨ ਹਟਾ ਦਿੱਤੇ ਹਨ।''
ਲਾਇਡ ਨੇ ਲਿਖਿਆ, ''ਜੇਕਰ ਉਨ੍ਹਾਂ ਨੇ ਸੈਮੀਫਾਈਨਲ ਵਿਚ ਜਗ੍ਹਾ ਬਣਾਉਣੀ ਹੈ ਤਾਂ ਇੱਥੋਂ ਲਗਭਗ ਸਾਰੇ ਗਰੁੱਪ ਮੈਚ ਜਿੱਤਣ ਦੀ ਲੋੜ ਹੈ।''


author

Gurdeep Singh

Content Editor

Related News