ਕੇਨਾਨ 15ਵੇਂ ਸਥਾਨ ''ਤੇ ਰਿਹਾ, ਪੁਰਸ਼ ਟ੍ਰੈਪ ਟੀਮ ਤੀਜੇ ਵਿਸ਼ਵ ਕੱਪ ਫਾਈਨਲ ਤੋਂ ਖੁੰਝੀ
Friday, May 17, 2019 - 03:17 AM (IST)

ਚਾਂਗਵਾਨ— ਭਾਰਤੀ ਨਿਸ਼ਾਨੇਬਾਜ਼ ਕੇਨਾਨ ਚੇਨਈ ਤੇ ਪ੍ਰਿਥਵੀਰਾਜ ਟੋਂਡਈਮਾਨ ਵੀਰਵਾਰ ਨੂੰ ਇੱਥੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਦੀ ਪੁਰਸ਼ ਟ੍ਰੈਪ ਪ੍ਰਤੀਯੋਗਿਤਾ ਵਿਚ ਰਣਨੀਤੀ ਤੋਂ ਭਟਕ ਗਏ, ਜਿਸ ਨਾਲ ਕ੍ਰਮਵਾਰ 15ਵੇਂ ਤੇ 33ਵੇਂ ਸਥਾਨ 'ਤੇ ਰਹੇ। ਦੋਵੇਂ ਪਹਿਲੇ ਦਿਨ ਕੁਆਲੀਫਾਇਰ ਵਿਚ ਚੋਟੀ 'ਤੇ ਬਣੇ ਹੋਏ ਸਨ। ਭਾਰਤੀ ਨਿਸ਼ਾਨੇਬਾਜ਼ ਇਸ ਤਰ੍ਹਾਂ ਆਖਰੀ ਤਿੰਨ ਦੌਰ 'ਚ ਵਧੀਆ ਨਹੀਂ ਕਰ ਸਕੇ ਤੇ ਇਸ ਸਾਲ ਫਿਰ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਪੜਾਅ ਦੇ ਫਾਈਨਲ 'ਚ ਪ੍ਰਵੇਸ਼ ਕਰਨ ਤੋਂ ਖੁੰਝ ਗਏ। ਕੇਨਾਨ ਨੇ 24, 24 ਤੇ 22 ਰਾਊਂਡ ਨਾਲ 119 ਅੰਕ ਹਾਸਲ ਕੀਤੇ ਤੇ ਫਾਈਨਲ 'ਚ ਪ੍ਰਵੇਸ਼ ਕਰਨ ਦੇ ਲਈ ਘੱਟ ਤੋਂ ਘੱਟ 122 ਅੰਕਾਂ ਦੀ ਜ਼ਰੂਰਤ ਸੀ। ਪ੍ਰਿਥਵੀਰਾਜ ਨੇ 118 ਅੰਕ ਬਣਾਏ ਜਦਕਿ ਤੀਸਰੇ ਭਾਰਕੀ ਨਿਸ਼ਾਨੇਬਾਜ਼ ਜੋਰਾਵਰ ਸਿੰਘ ਸੰਧੂ 116 ਅੰਕ ਨਾਲ 64ਵੇਂ ਸਥਾਨ 'ਤੇ ਰਹੇ। ਕੇਨਾਨ ਨੇ ਸਾਲ ਦੇ ਪਹਿਲੇ 2 ਵਿਸ਼ਵ ਕੱਪ ਪੜਾਅ 'ਚ 123 ਤੇ 122 ਅੰਕ ਹਾਸਲ ਕੀਤੇ ਜਿਸ 'ਚ 10ਵਾਂ ਤੇ 7ਵਾਂ ਸਥਾਨ ਹਾਸਲ ਕੀਤਾ।