ਦੁੱਧਮੂੰਹੇ ਬੱਚੇ ਨੂੰ ਓਲੰਪਿਕ ’ਚ ਨਾਲ ਨਹੀਂ ਲੈ ਜਾ ਸਕੇਗੀ ਮਹਿਲਾ ਖਿਡਾਰੀ, ਵਜ੍ਹਾ ਹੈ ਇਹ
Friday, Jun 25, 2021 - 07:57 PM (IST)
ਟੋਰੰਟੋ— ਕੈਨੇਡਾ ਦੀ ਬਾਸਕਟਬਾਲ ਖਿਡਾਰੀ ਕਿਮ ਗੌਚਰ ਨੂੰ ਆਪਣੀ ਧੀ ਨੂੰ ਸਤਨਪਾਨ (ਬ੍ਰੈਸਟਫੀਡਿੰਗ) ਕਰਨ ਜਾਂ ਓਲੰਪਿਕ ’ਚ ਹਿੱਸਾ ਲੈਣ ’ਤੇ ਕਿਸੇ ਇਕ ਨੂੰ ਚੁਣਨਾ ਹੋਵੇਗਾ। ਕਿਮ ਨੇ ਕਿਹਾ ਕਿ ਕੋਵਿਡ-19 ਨਿਯਮਾਂ ਕਾਰਨ ਉਹ ਮਾਰਚ ’ਚ ਪੈਦਾ ਹੋਈ ਸੋਫ਼ੀ ਨੂੰ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਓਲੰਪਿਕ ਲਈ ਟੋਕੀਓ ਨਹੀਂ ਲੈ ਕੇ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਉਸ ਨੇ ਇਸ ਦੇ ਲਈ ਛੋਟ ਦੀ ਮੰਗ ਕੀਤੀ ਸੀ ਪਰ ‘ਕੋਈ ਕੁਝ ਨਹੀਂ ਕਰ ਸਕਦਾ।’’
37 ਸਾਲਾਂ ਦੀ ਕਿਮ ਹੁਣ ਓਲੰਪਿਕ ’ਚ ਹਿੱਸਾ ਲੈਣ ਲਈ ਦੁੱਧ ਭੇਜਣ ਜਿਹੇ ਬਦਲਾਂ ’ਤੇ ਵਿਚਾਰ ਕਰ ਰਹੀ ਹੈ, ਪਰ ਇਸ ’ਚ ਵੀ ਉਸ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਓਲੰਪਿਕ ਆਯੋਜਕਾਂ ਨੇ ਕਿਹਾ ਕਿ ਖੇਡਾਂ ਦੇ ਦੌਰਾਨ ਕੋਈ ਦੋਸਤ ਨਹੀਂ, ਕੋਈ ਪਰਿਵਾਰ ਨਹੀ, ਕੋਈ ਅਪਵਾਦ ਨਹੀਂ। ਕੈਨੇਡਾ ਦੀ ਮਹਿਲਾ ਟੀਮ ਵਿਸ਼ਵ ’ਚ ਚੌਥੇ ਸਥਾਨ ’ਤੇ ਹੈ। ਕੈਨੇਡਾ 26 ਜੁਲਾਈ ਨੂੰ ਸਰਬੀਆ ਦੇ ਖ਼ਿਲਾਫ਼ ਓਲੰਪਿਕ ’ਚ ਆਪਣੀ ਮੁਹਿੰਮ ਸ਼ੁਰੂ ਕਰੇਗਾ।