''ਇਹ ਸਥਾਨ ਮਾਹਰਾਂ ਲਈ ਹੁੰਦਾ ਹੈ'', ਕੈਮਰਨ ਬੈਨਕ੍ਰਾਫਟ ਦੀ ਨਜ਼ਰ ਡੇਵਿਡ ਵਾਰਨਰ ਦੀ ਜਗ੍ਹਾ ''ਤੇ

Sunday, Dec 31, 2023 - 05:36 PM (IST)

ਸਿਡਨੀ— ਆਸਟ੍ਰੇਲੀਆਈ ਬੱਲੇਬਾਜ਼ ਕੈਮਰਨ ਬੈਨਕ੍ਰਾਫਟ ਨੇ ਡੇਵਿਡ ਵਾਰਨਰ ਦੇ ਟੈਸਟ ਸੰਨਿਆਸ ਤੋਂ ਬਾਅਦ ਸ਼ੁਰੂਆਤੀ ਬੱਲੇਬਾਜ਼ੀ ਲਈ ਆਪਣਾ ਦਾਅਵਾ ਪੇਸ਼ ਕਰਦੇ ਹੋਏ ਕਿਹਾ ਹੈ ਕਿ ਇਸ ਅਹੁਦੇ ਲਈ ਸਿਰਫ ਇਕ ਮਾਹਰ ਨੂੰ ਚੁਣਿਆ ਜਾਣਾ ਚਾਹੀਦਾ ਹੈ। ਵਾਰਨਰ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਸਿਡਨੀ 'ਚ 3 ਜਨਵਰੀ ਤੋਂ ਪਾਕਿਸਤਾਨ ਖਿਲਾਫ ਸ਼ੁਰੂ ਹੋਣ ਵਾਲੇ ਤੀਜੇ ਅਤੇ ਆਖਰੀ ਟੈਸਟ ਕ੍ਰਿਕਟ ਮੈਚ ਤੋਂ ਬਾਅਦ ਖੇਡ ਦੇ ਇਸ ਫਾਰਮੈਟ ਤੋਂ ਸੰਨਿਆਸ ਲੈ ਲੈਣਗੇ। ਆਸਟ੍ਰੇਲੀਆਈ ਟੀਮ 'ਚ ਉਨ੍ਹਾਂ ਦੀ ਜਗ੍ਹਾ ਲੈਣ ਲਈ ਬੈਨਕ੍ਰਾਫਟ, ਮਾਰਕਸ ਹੈਰਿਸ, ਮੈਟ ਰੇਨਸ਼ਾ ਤੋਂ ਇਲਾਵਾ ਕੈਮਰਨ ਗ੍ਰੀਨ ਨੂੰ ਵੀ ਦਾਅਵੇਦਾਰ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਓਲੰਪਿਕ ਕੁਆਲੀਫਾਇਰ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੋਵੇਗੀ ਸਵਿਤਾ ਪੂਨੀਆ
ਬੈਨਕ੍ਰਾਫਟ ਨੇ ਕਿਹਾ, 'ਮੈਂ ਪਿਛਲੇ 10 ਸਾਲਾਂ ਤੋਂ ਸ਼ੀਲਡ ਕ੍ਰਿਕਟ 'ਚ ਪਾਰੀ ਦੀ ਸ਼ੁਰੂਆਤ ਕਰ ਰਿਹਾ ਹਾਂ। ਬੱਲੇਬਾਜ਼ੀ ਕਰਨ ਲਈ ਇਹ ਕੋਈ ਆਸਾਨ ਜਗ੍ਹਾ ਨਹੀਂ ਹੈ। ਇਸ ਨਾਲ ਕਈ ਚੁਣੌਤੀਆਂ ਜੁੜੀਆਂ ਹੋਈਆਂ ਹਨ। ਮੇਰਾ ਮੰਨਣਾ ਹੈ ਕਿ ਇਹ ਸਥਾਨ ਮਾਹਰਾਂ ਲਈ ਹੈ। ਉਨ੍ਹਾਂ ਨੇ ਕਿਹਾ, 'ਮੈਂ ਪਿਛਲੇ 12 ਮਹੀਨਿਆਂ 'ਚ ਕੁਝ ਮੌਕਿਆਂ 'ਤੇ ਚੋਣਕਾਰਾਂ ਨਾਲ ਗੱਲ ਕੀਤੀ ਹੈ ਅਤੇ ਮੈਂ ਉਨ੍ਹਾਂ ਤੋਂ ਪੁੱਛਿਆ ਹੈ ਕਿ ਮੈਨੂੰ ਆਪਣੀ ਬੱਲੇਬਾਜ਼ੀ ਨੂੰ ਸੁਧਾਰਨ ਲਈ ਕੀ ਕਰਨਾ ਚਾਹੀਦਾ ਹੈ। ਮੈਂ ਹਮੇਸ਼ਾ ਸੁਧਾਰ ਕਰਨ ਅਤੇ ਬਿਹਤਰ ਬੱਲੇਬਾਜ਼ ਬਣਨ 'ਤੇ ਧਿਆਨ ਦਿੰਦਾ ਹਾਂ ਅਤੇ ਮੈਂ ਉਨ੍ਹਾਂ ਦਾ ਫੀਡਬੈਕ ਲੈਣਾ ਚਾਹੁੰਦਾ ਸੀ।

ਇਹ ਵੀ ਪੜ੍ਹੋ-  ਪਹਿਲਾ ਵਨਡੇ ਗਵਾ ਕੇ ਬੋਲੀ ਹਰਮਨਪ੍ਰੀਤ ਕੌਰ-ਅਸੀਂ ਫੀਲਡਿੰਗ 'ਚ ਪਿੱਛੇ ਰਹਿ ਗਏ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News