ਜਰਨਲਿਸਟ ਨਾਲ ਕੀਤਾ ਸੀ ਕੈਫ ਨੇ ਵਿਆਹ

03/11/2018 5:00:22 AM

ਜਲੰਧਰ — ਭਾਰਤ ਦੇ ਸਭ ਤੋਂ ਫੁਰਤੀਲੇ ਫੀਲਡਰਾਂ 'ਚੋਂ ਇਕ ਰਹੇ ਮੁਹੰਮਦ ਕੈਫ ਨੇ ਜਰਨਲਿਸਟ ਪੂਜਾ ਯਾਦਵ ਨਾਲ ਮਈ 2011 'ਚ ਵਿਆਹ ਕੀਤਾ ਸੀ। ਪੂਜਾ ਨੂੰ ਪਹਿਲੀ ਵਾਰ ਕੈਫ ਇਕ ਪਾਰਟੀ 'ਚ ਮਿਲਿਆ ਸੀ, ਪੂਜਾ ਜਿਥੇ ਬਤੌਰ ਜਰਨਲਿਸਟ ਪਹੁੰਚੀ ਸੀ। ਦੋਵਾਂ ਵਿਚਾਲੇ ਗੱਲਬਾਤ ਹੋਈ।
ਪੂਜਾ ਨੂੰ ਕੈਫ ਦਾ ਸੁਭਾਅ ਬਹੁਤ ਪਸੰਦ ਆਇਆ। ਪੂਜਾ ਬਤੌਰ ਈਵੈਂਟ ਮੈਨੇਜਰ ਨੋਇਡਾ 'ਚ ਕੰਮ ਕਰਦੀ ਸੀ, ਇਸ ਦੌਰਾਨ ਉਸ ਦਾ ਕੈਫ ਨਾਲ ਮਿਲਣਾ-ਜੁਲਣਾ ਲੱਗਾ ਰਹਿੰਦਾ ਸੀ। ਇਨ੍ਹਾਂ ਮੁਲਾਕਾਤਾਂ ਵਿਚਾਲੇ ਦੋਵਾਂ 'ਚ ਪਿਆਰ ਹੋ ਗਿਆ।
ਕੈਫ ਦਾ ਪਿਤਾ ਮੁਹੰਮਦ ਤਾਰੀਫ ਵੀ ਕ੍ਰਿਕਟਰ ਸੀ। ਅਜਿਹੀ ਹਾਲਤ 'ਚ ਉਨ੍ਹਾਂ ਨੇ ਕੈਫ ਦੀ ਪੂਜਾ ਨਾਲ ਵਿਆਹ ਕਰਨ 'ਚ ਪੂਰੀ ਮਦਦ ਕੀਤੀ। ਮੌਜੂਦਾ ਸਮੇਂ 'ਚ ਕੈਫ ਪੁਰਸ਼ ਤੇ ਮਹਿਲਾਵਾਂ ਵਿਚ ਇਕ ਬਰਾਬਰ ਅਧਿਕਾਰੀ ਲਈ ਕੰਮ ਕਰ ਰਿਹਾ ਹੈ ਤਾਂ ਉਥੇ ਹੀ ਪੂਜਾ ਹਾਊਸ ਵਾਈਫ ਦੀ ਜ਼ਿੰਮੇਵਾਰੀ ਨਿਭਾ ਰਹੀ ਹੈ। 2012 'ਚ ਕੈਫ ਦੇ ਘਰ ਬੇਟੇ ਕਬੀਰ ਨੇ ਜਨਮ ਲਿਆ ਸੀ। ਪਿਛਲੇ ਸਾਲ ਹੀ ਕੈਫ ਦੇ ਘਰ ਇਕ ਬੇਟੀ ਨੇ ਵੀ ਜਨਮ ਲਿਆ ਹੈ।

 


Related News