ਚੋਣਕਾਰਾਂ ਦੀ ਨਿਯੁਕਤੀ 'ਤੇ ਗਾਂਗੁਲੀ ਦਾ ਵੱਡਾ ਬਿਆਨ, ਕਿਹਾ- ਕੁਝ ਦਿਨਾਂ 'ਚ ਗਠਿਤ ਹੋਵੇਗੀ CAC

12/20/2019 5:45:57 PM

ਸਪੋਰਟਸ ਡੈਸਕ— ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਗਲੇ ਕੁੱਝ ਦਿਨਾਂ 'ਚ ਕ੍ਰਿਕਟ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਤਿੰਨ ਸਾਲ ਲਈ ਨਵੀਂ ਚੋਣ ਕਮੇਟੀ ਦੀ ਚੋਣ ਕਰੇਗੀ। ਗਾਂਗੁਲੀ ਨੇ ਕਿਹਾ ਕਿ ਸੀ. ਏ. ਸੀ. ਦਾ ਗਠਨ ਸਿਰਫ ਇੱਕ ਬੈਠਕ ਲਈ ਕੀਤਾ ਜਾਵੇਗਾ ਜੋ ਚੋਣਕਾਰਾਂ 'ਤੇ ਫੈਸਲਾ ਲਵੇਗੀ ਕਿਉਂਕਿ ਪੁਰਸ਼ ਟੀਮ ਦੇ ਮੁੱਖ ਕੋਚ ਦੀ ਚੋਣ ਕਪਿਲ ਦੇਵ ਦੀ ਅਗੁਵਾਈ ਵਾਲੀ ਸਾਬਕਾ ਕਮੇਟੀ ਕਰ ਚੁੱਕੀ ਹੈ।PunjabKesari
ਗਾਂਗੁਲੀ ਨੇ ਇੱਥੇ ਇਕ ਪ੍ਰੋਗਰਾਮ ਦੌਰਾਨ ਕਿਹਾ, 'ਅਗਲੇ ਕੁਝ ਦਿਨਾਂ 'ਚ ਸੀ. ਏ. ਸੀ. ਦਾ ਗਠਨ ਹੋਵੇਗਾ। ਇਹ ਸਿਰਫ ਇਕ ਬੈਠਕ ਕਰੇਗੀ ਕਿਉਂਕਿ ਮੁੱਖ ਕੋਚ ਦੀ ਨਿਯੁਕਤੀ ਪਹਿਲਾਂ ਹੀ ਹੋ ਚੁੱਕੀ ਹੈ। ਮੌਜੂਦਾ ਚੋਣ ਕਮੇਟੀ ਦੇ ਪ੍ਰਧਾਨ ਐੱਮ. ਐੱਸ. ਕੇ. ਪ੍ਰਸਾਦ ਅਤੇ ਮੈਂਬਰ ਗਗਨ ਖੋੜਾ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਜਤੀਨ ਪਰਾਂਜਪੇ, ਸ਼ਰਣਦੀਪ ਸਿੰਘ ਅਤੇ ਦੇਵਾਂਗ ਗਾਂਧੀ ਦਾ ਅਜੇ ਇਕ ਸਾਲ ਦਾ ਕਾਰਜਕਾਲ ਬਾਕੀ ਹੈ ਪਰ ਅਜਿਹੀਆਂ ਅਟਕਲਾਂ ਹਨ ਕਿ ਉਨ੍ਹਾਂ ਨੂੰ ਵੀ ਹਟਾਇਆ ਜਾਵੇਗਾ। ਸੀ. ਏ. ਸੀ. ਦੀ ਨਿਯੁਕਤੀ ਹਿੱਤਾਂ ਦੇ ਟਕਰਾਓ ਦਾ ਇਕ ਵੱਡਾ ਮਸਲਾ ਰਹੀ ਹੈ। ਸਚਿਨ ਤੇਂਦੁਲਕਰ, ਵੀ. ਵੀ. ਐੱਸ ਲਕਸ਼ਮਣ ਅਤੇ ਕਪਿਲ ਦੇਵ ਤੱਕ ਉੱਤੇ ਹਿੱਤਾਂ ਦੇ ਟਕਰਾਓ ਦੇ ਇਲਜ਼ਾਮ ਲੱਗੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ।PunjabKesari
ਗਾਂਗੁਲੀ ਨੇ ਆਈ. ਪੀ. ਐੱਲ ਨਿਲਾਮੀ ਦੇ ਬਾਰੇ 'ਚ ਵੀ ਗੱਲ ਕੀਤੀ ਜਿਸ 'ਚ ਕੇ. ਕੇ. ਆਰ. ਨੇ ਆਸਟਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੂੰ 15.50 ਕਰੋੜ 'ਚ ਖਰੀਦਿਆ। ਗਾਂਗੁਲੀ ਨੂੰ ਨਹੀਂ ਲੱਗਦਾ ਕਿ ਇਹ ਕੀਮਤ ਉਨ੍ਹਾਂ ਦੇ ਲਈ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ, 'ਇਹ ਜ਼ਰੂਰਤ 'ਤੇ ਨਿਰਭਰ ਕਰਦਾ ਹੈ। ਅਜਿਹੀ ਛੋਟੀ ਨਿਲਾਮੀ 'ਚ ਅਜਿਹਾ ਹੁੰਦਾ ਹੈ। ਬੇਨ ਸਟੋਕਸ ਵੀ ਇਸੇ ਤਰ੍ਹਾਂ ਨਿਲਾਮੀ ਦਾ ਹਿੱਸਾ ਸਨ ਜੋ  14 ਕਰੋੜ ਰੂਪਏ 'ਚ ਵਿੱਕੇ ਸਨ।


Related News