Bye-Bye 2019 : ਇਸ ਸਾਲ ਕ੍ਰਿਕਟ ਸਮੇਤ ਇਨ੍ਹਾਂ ਖੇਡਾਂ 'ਚ ਭਾਰਤ ਨੇ ਮਾਰੀਆਂ ਮੱਲਾਂ

12/31/2019 11:05:18 AM

ਸਪੋਰਟਸ ਡੈਸਕ— ਭਾਰਤ ਲਈ ਸਾਲ 2019 ਕਈ ਸ਼ਾਨਦਾਰ ਉਪਲੱਬਧੀਆਂ ਭਰਿਆ ਰਿਹਾ। ਕ੍ਰਿਕਟ ਤੋਂ ਇਲਾਲਾ ਹੋਰਨਾਂ ਖੇਡਾਂ 'ਚ ਵੀ ਭਾਰਤ ਨੇ ਆਪਣੀ ਸਫਲਤਾ ਦੇ ਝੰਡੇ ਗੱਡੇ ਤੇ ਭਾਰਤ ਦੇ ਸਨਮਾਨ 'ਚ ਵਾਧਾ ਕੀਤਾ। ਅੱਜ ਅਸੀਂ ਤੁਹਾਨੂੰ 2019 'ਚ ਭਾਰਤ ਵੱਲੋਂ ਹਾਸਲ ਕੀਤੀਆਂ ਖੇਡਾਂ ਦੀਆਂ ਕਈ ਸ਼ਾਨਦਾਰ ਉਪਲੱਬਧੀਆਂ ਬਾਰੇ ਦੱਸਣ ਜਾ ਰਹੇ ਹਾਂ
PunjabKesari
ਭਾਰਤ ਦੇ ਪਹਿਲੇ ਡੇ-ਨਾਈਟ ਟੈਸਟ ਦਾ ਸਫਲਤਾ ਨਾਲ ਨੇਪਰੇ ਚੜ੍ਹਨਾ
ਸੌਰਵ ਗਾਂਗੁਲੀ ਨੇ ਬੀ. ਸੀ. ਸੀ. ਆਈ ਪ੍ਰਧਾਨ ਦੇ ਰੂਪ ਵਿਚ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ। ਭਾਰਤ ਨਾਲ ਹੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ 2019 ਵਿਚ ਡੇ-ਨਾਈਟ ਟੈਸਟ ਮੈਚ ਖੇਡਿਆ ਜੋ ਬਹੁਤ ਹੀ ਕਾਮਯਾਬ ਸਾਬਤ ਹੋਇਆ। ਗਾਂਗੁਲੀ ਸਰਬਸੰਮਤੀ ਨਾਲ ਬੀਸੀਸੀਆਈ ਦੇ 39ਵੇਂ ਪ੍ਰਧਾਨ ਬਣੇ ਸਨ।
PunjabKesari
ਕੋਹਲੀ ਦਾ ਸ਼ਾਨਦਾਰ ਪ੍ਰਦਰਸ਼ਨ
ਮੈਦਾਨ 'ਤੇ ਕੋਹਲੀ ਲਗਾਤਾਰ ਅੱਗੇ ਵਧਦੇ ਰਹੇ। ਉਹ ਤਿੰਨਾਂ ਫਾਰਮੈਟਾਂ ਵਿਚ 2455 ਦੌੜਾਂ ਬਣਾ ਕੇ ਸਭ ਤੋਂ ਕਾਮਯਾਬ ਬੱਲੇਬਾਜ਼ ਰਹੇ। ਉਨ੍ਹਾਂ ਨੇ ਆਪਣੇ ਸਾਥੀ ਰੋਹਿਤ ਸ਼ਰਮਾ (2442) ਤੋਂ 13 ਦੌੜਾਂ ਜ਼ਿਆਦਾ ਬਣਾਈਆਂ। ਰੋਹਿਤ ਨੇ ਟੈਸਟ ਕ੍ਰਿਕਟ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ 'ਤੇ ਕਾਮਯਾਬ ਰਹੇ।
PunjabKesari
ਭਾਰਤੀ ਗੇਂਦਬਾਜ਼ਾਂ ਦਾ ਦਬਦਬਾ
ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ਾਂ ਨੇ ਇਸ ਸਾਲ ਦਬਦਬਾ ਬਣਾਇਆ ਜੋ ਨਵੀਂ ਸ਼ੁਰੂਆਤ ਨੂੰ ਦਰਸਾਉਂਦਾ ਹੈ। ਇਸ ਸਾਲ ਭਾਰਤ ਵੱਲੋਂ ਚਾਰ ਗੇਂਦਬਾਜ਼ਾਂ ਨੇ ਵੱਖੋ-ਵੱਖ ਫਾਰਮੈਟਾਂ ਵਿਚ ਹੈਟ੍ਰਿਕ ਲਈ । ਵਨ ਡੇ ਕ੍ਰਿਕਟ ਵਿਚ ਭਾਰਤ ਵੱਲੋਂ ਦੋ ਹੈਟ੍ਰਿਕਾਂ ਬਣੀਆਂ। ਪਹਿਲਾਂ ਵਿਸ਼ਵ ਕੱਪ ਦੌਰਾਨ ਮੁਹੰਮਦ ਸ਼ਮੀ ਨੇ ਅਫ਼ਗਾਨਿਸਤਾਨ ਖ਼ਿਲਾਫ਼ ਤੇ ਫਿਰ ਕੁਲਦੀਪ ਯਾਦਵ ਨੇ ਵੈਸਟਇੰਡੀਜ਼ ਖ਼ਿਲਾਫ਼ ਹੈਟ੍ਰਿਕ ਲਈ। ਉਥੇ ਜਸਪ੍ਰਰੀਤ ਬੁਮਰਾਹ ਨੇ ਵੈਸਟਇੰਡੀਜ਼ ਖ਼ਿਲਾਫ਼ ਟੈਸਟ ਵਿਚ ਜਦਕਿ ਦੀਪਕ ਚਾਹਰ ਨੇ ਟੀ-20 ਕ੍ਰਿਕਟ ਵਿਚ ਬੰਗਲਾਦੇਸ਼ ਖ਼ਿਲਾਫ਼ ਹੈਟ੍ਰਿਕ ਬਣਾਈ।
PunjabKesari
ਸਿੰਧੂ ਬਣੀ ਵਿਸ਼ਵ ਚੈਂਪੀਅਨ
ਪੀ. ਵੀ. ਸਿੰਧੂ ਨੇ ਵਿਸ਼ਵ ਚੈਂਪੀਅਨਸ਼ਿਪ ਦੀ ਪਹਿਲੀ ਭਾਰਤੀ ਜੇਤੂ ਹੋਣ ਦਾ ਇਤਿਹਾਸ ਰਚਿਆ ਪਰ ਇਸ ਨੂੰ ਛੱਡ ਕੇ ਉਨ੍ਹਾਂ ਦੇ ਪ੍ਰਦਰਸ਼ਨ ਵਿਚ ਪੂਰੇ ਸਾਲ ਗਿਰਾਵਟ ਦੇਖਣ ਨੂੰ ਮਿਲੀ ਜਦਕਿ ਨੌਜਵਾਨ ਖਿਡਾਰੀ ਲਕਸ਼ੈ ਸੇਨ ਭਾਰਤੀ ਬੈਡਮਿੰਟਨ ਦੇ ਨਵੇਂ ਸਟਾਰ ਬਣ ਕੇ ਸਾਹਮਣੇ ਆਏ ਜਿਨ੍ਹਾਂ ਨੇ ਇਸ ਸਾਲ ਪੰਜ ਖ਼ਿਤਾਬ ਆਪਣੇ ਨਾਂ ਕੀਤੇ। ਚਿਰਾਗ ਸ਼ੈੱਟੀ ਤੇ ਸਾਤਵਿਕ ਸਾਈਰਾਜ ਰੈਂਕੀਰੈੱਡੀ ਦੀ ਜੋੜੀ ਨੇ ਸਾਲ 2019 ਵਿਚ ਮਰਦ ਡਬਲਜ਼ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
PunjabKesari
ਨਿਸ਼ਾਨੇਬਾਜ਼ਾਂ ਲਈ ਰਿਹਾ ਸ਼ਾਨਦਾਰ ਸਾਲ
ਭਾਰਤ ਲਈ ਇਹ ਸਾਲ ਨਿਸ਼ਾਨੇਬਾਜ਼ੀ ਵਿਚ ਸ਼ਾਨਦਾਰ ਰਿਹਾ। ਇਲਾਵੇਨਿਲ ਵਾਲਾਰਿਵਾਨ ਨੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਫਾਈਨਲਜ਼ ਵਿਚ 10 ਮੀਟਰ ਏਅਰ ਰਾਈਫਲ ਵਿਚ ਗੋਲਡ ਮੈਡਲ ਜਿੱਤਿਆ। 17 ਸਾਲ ਦੀ ਮਨੂ ਭਾਕਰ ਨੇ ਇਸੇ ਸਾਲ ਏਸ਼ੀਅਨ ਚੈਂਪੀਅਨਸ਼ਿਪ ਵਿਚ 10 ਮੀਟਰ ਏਅਰ ਪਿਸਟਲ ਵਿਚ ਗੋਲਡ ਮੈਡਲ ਜਿੱਤਿਆ। ਸੌਰਭ ਚੌਧਰੀ ਨੇ ਇਸ ਸਾਲ ਗੋਲਡਨ ਟਾਰਗੈਟ ਐਵਾਰਡ ਜਿੱਤਿਆ। 17 ਸਾਲਾ ਦਿਵਿਆਂਸ਼ ਸਿੰਘ ਪਵਾਰ ਨੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ 10 ਮੀਟਰ ਏਅਰ ਰਾਈਫਲ ਵਿਚ ਗੋਲਡ ਜਿੱਤਿਆ।
PunjabKesari
ਭਾਰਤੀ ਹਾਕੀ 'ਚ ਜਾਗੀ ਉਮੀਦ
ਭਾਰਤੀ ਹਾਕੀ ਲਈ ਜੇ 2018 ਮੌਕੇ ਖੁੰਝਣ ਕਾਰਨ ਨਿਰਾਸ਼ਾ ਨਾਲ ਜੁੜਿਆ ਰਿਹਾ ਤਾਂ ਸਾਲ 2019 ਇਸ ਖੇਡ ਵਿਚ ਉਮੀਦ ਦੀ ਨਵੀਂ ਕਿਰਨ ਲੈ ਕੇ ਆਇਆ ਜਿਸ ਵਿਚ ਮਰਦ ਤੇ ਮਹਿਲਾ ਦੋਵਾਂ ਟੀਮਾਂ ਨੇ ਅਗਲੇ ਸਾਲ ਟੋਕੀਓ 'ਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ।
PunjabKesari
ਹੋਰ ਖੇਡਾਂ ਵਿਚ ਭਾਰਤ ਨੇ ਗੱਡੇ ਝੰਡੇ
ਹੋਰ ਖੇਡਾਂ 'ਚ ਮੁੱਕੇਬਾਜ਼ੀ 'ਚ ਅਮਿਤ ਪੰਘਾਲ ਨੇ ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਮੈਰੀਕਾਮ ਨੂੰ 2019 'ਚ ਕੌਮਾਂਤਰੀ ਓਲੰਪਿਕ ਕਮੇਟੀ ਨੇ 2020 ਓਲੰਪਿਕ ਲਈ ਬਾਕਸਿੰਗ ਐਥਲੀਟ ਅੰਬੈਸਡਰ ਚੁਣਿਆ। ਕੁਸ਼ਤੀ 'ਚ ਬਜਰੰਗ ਪੂਨੀਆ, ਦੀਪਕ ਪੂਨੀਆ, ਰਵੀ ਤੇ ਵਿਨੇਸ਼ ਫੋਗਾਟ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਫਲਤਾ ਦੇ ਝੰਡੇ ਗੱਡੇ। ਇਸ ਤੋਂ ਇਲਾਵਾ ਵਿਸ਼ਵ ਰੈਪਿੰਡ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤ ਦੀ ਕੋਨੇਰੂ ਹੰਪੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।


Tarsem Singh

Content Editor

Related News