Bye Bye 2019 : ਇਸ ਸਾਲ ਇਹ ਭਾਰਤੀ ਖਿਡਾਰੀ ਹੋਏ ਸਿੰਗਲ ਤੋਂ ਡਬਲ, ਤੁਹਾਡਾ ਪਸੰਦੀਦਾ ਕ੍ਰਿਕਟਰ ਵੀ ਸ਼ਾਮਲ

12/23/2019 4:16:51 PM

ਸਪੋਰਟਸ ਡੈਸਕ : ਇਸ ਸਾਲ ਹਰ ਖੇਡ ਵਿਚ ਭਾਰਤੀ ਖਿਡਾਰੀਆਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਜਿੱਥੇ ਖੇਡ ਜਗਤ ਵਿਚ ਭਾਰਤ ਦਾ ਪੂਰੀ ਦੁਨੀਆ ਵਿਚ ਦਬਦਬਾ ਰਿਹਾ ਉੱਥੇ ਹੀ ਕਈ ਭਾਰਤੀ ਖਿਡਾਰੀ ਸਾਲ 2019 ਵਿਚ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਦੀ ਸ਼ੁਰੂਆਤ ਕਰਦਿਆਂ ਵਿਆਹ ਦੇ ਬੰਧਨ 'ਚ ਬੱਝੇ। ਇਨ੍ਹਾਂ ਵਿਚ ਕ੍ਰਿਕਟ ਤੋਂ ਲੈ ਕੇ ਰੈਸਲਿੰਗ ਜਗਤ ਦੀ ਮਸ਼ਹੂਰ ਕੌਮਾਂਤਰੀ ਖਿਡਾਰਨ ਬਬੀਤਾ ਫੋਗਟ ਵੀ ਸ਼ਾਮਲ ਹੈ। ਆਓ ਸਾਲ 2019 ਵਿਚ ਹੋਏ ਖੇਡ ਜਗਤ ਦੇ ਕੁੱਝ ਮਸ਼ਹੂਰ ਵਿਆਹਾਂ 'ਤੇ ਚਾਨਣਾ ਪਾਈਏ

ਭਾਰਤੀ ਕ੍ਰਿਕਟਰ ਮਨੀਸ਼ ਪਾਂਡੇ ਦਾ ਵਿਆਹ
PunjabKesari

2 ਦਸੰਬਰ 2019 ਨੂੰ ਭਾਰਤੀ ਕ੍ਰਿਕਟਰ ਮਨੀਸ਼ ਪਾਂਡੇ ਸਾਊਥ ਇੰਡੀਅਨ ਦੀ ਮਸ਼ਹੂਰ ਅਦਾਕਾਰਾ ਆਸ਼ਰਿਤਾ ਸ਼ੈੱਟੀ ਨਾਲ ਵਿਆਹ ਦੇ ਬੰਧਨ 'ਚ ਬੱਝੇ ਹਨ। ਦੋਵਾਂ ਦੇ ਵਿਆਹ ਦੀ ਪਹਿਲੀ ਤਸਵੀਰ ਸਨਰਾਈਜ਼ਰਸ ਹੈਦਰਾਬਾਦ ਫ੍ਰੈਂਚਾਈਜ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਪਲੋਡ ਕੀਤੀ ਸੀ। ਦੱਸ ਦਈਏ ਕਿ ਮਨੀਸ਼ ਪਾਂਡੇ ਟੀਮ ਇੰਡੀਆ ਤੋਂ ਇਲਾਵਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਸਨਰਾਈਜ਼ਰਸ ਹੈਦਰਾਬਾਦ ਟੀਮ ਵੱਲੋਂ ਖੇਡਦੇ ਹਨ। ਹਾਲ ਹੀ 'ਚ ਮਨੀਸ਼ ਪਾਂਡੇ ਦੀ ਕਪਤਾਨੀ ਵਿਚ ਕਰਨਾਟਕ ਨੇ ਸਯੱਦ ਮੁਸ਼ਤਾਕ ਅਲੀ ਟੀ-20 ਟਰਾਫੀ ਦੇ ਫਾਈਨਲ ਵਿਚ ਤਾਮਿਲਨਾਡੂ ਨੂੰ ਹਰਾਇਆ ਸੀ। ਮਨੀਸ਼ ਨੇ ਉਸ ਮੈਚ ਵਿਚ ਮਹੱਤਵਪੂਰਨ 60 ਦੌੜਾਂ ਦੀ ਕਪਤਾਨੀ ਪਾਰੀ ਖੇਡੀ ਸੀ।

ਕ੍ਰਿਕਟਰ ਕ੍ਰਿਸ਼ਣੱਪਾ ਗੌਤਮ ਨੇ ਕੀਤਾ ਗਰਲਫ੍ਰੈਂਡ ਨਾ ਵਿਆਹ
PunjabKesari

ਮਨੀਸ਼ ਪਾਂਡੇ ਤੋਂ ਇਲਾਵਾ ਕ੍ਰਿਸ਼ਣੱਪਾ ਗੌਤਮ ਸਾਲ 2019 ਵਿਚ ਵਿਆਹ ਕਰਨ ਵਾਲੇ ਦੂਜੇ ਭਾਰਤੀ ਕ੍ਰਿਕਟਰ ਹਨ। ਗੌਤਮ ਨੇ ਆਪਣੀ ਗਰਲਫ੍ਰੈਂਡ ਅਰਚਨਾ ਸੁੰਦਰ ਨਾਲ ਵਿਆਹ ਕੀਤਾ। ਕਿਸ਼ਣੱਪਾ ਨੇ ਮਨੀਸ਼ ਪਾਂਡੇ ਤੋਂ 4 ਦਿਨ ਬਾਅਦ ਭਾਵ 6 ਦਸੰਬਰ 2019 ਨੂੰ ਵਿਆਹ ਕੀਤਾ। ਵਿਆਹ ਤੋਂ ਬਾਅਦ ਉਸ ਨੇ ਨਵ ਵਿਆਂਦੜ ਨਾਲ ਸਕੂਟਰ ਰਾਈਡ ਦਾ ਮਜ਼ਾ ਲਿਆ। ਗੌਤਮ ਨੇ ਆਪਣੇ ਇੰਸਟਾਗ੍ਰਾਮ 'ਤੇ 6 ਦਸੰਬਰ 2019 ਨੂੰ ਇਕ ਤਸਵੀਰ ਅਪਲੋਡ ਕੀਤੀ। ਇਸ ਵਿਚ ਉਹ ਅਤੇ ਉਸ ਦੀ ਪਤਨੀ ਅਰਚਨਾ ਸੁੰਦਰ ਸਕੂਟੀ 'ਤੇ ਬੈਠੇ ਦਿਸ ਰਹੇ ਹਨ। ਸਕੂਟੀ ਅਰਚਨਾ ਚਲਾ ਰਹੀ ਹੈ ਅਤੇ ਗੌਤਮ ਪਿੱਛੇ ਬੈਠ ਕੇ ਰਾਈਡ ਦਾ ਮਜ਼ਾ ਲੈ ਰਹ ਹਨ। ਗੌਤਮ ਨੇ ਇਸ ਤਸਵੀਰ ਦੇ ਕੈਪਸ਼ਨ ਵਿਚ ਲਿਖਿਆ, ''ਸਾਡੀ ਨਵੀਂ ਯਾਤਰਾ ਦਾ ਹਿੱਸਾ ਬਣਨ ਲਈ ਤੁਹਾਡਾ ਸਭ ਦਾ ਧੰਨਵਾਦ।'' ਗੌਤਮ ਨੇ ਕੁਝ ਮਹੀਨੇ ਪਹਿਲਾਂ ਹੀ ਕਰਨਾਟਕ ਪ੍ਰੀਮੀਅਰ ਲੀਗ ਦੇ ਇਕ ਮੈਚ ਦੌਰਾਨ 56 ਗੇਂਦਾਂ 'ਤੇ 134 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ। ਇਸ ਤੋਂ ਇਲਾਵਾ ਉਸਨੇ ਮਨੀਸ਼ ਪਾਂਡੇ ਦੀ ਅਗਵਾਈ ਵਾਲੀ ਕਰਨਾਟਕ ਟੀਮ ਨੂੰ ਸਯੱਦ ਮੁਸ਼ਤਾਲ ਅਲੀ ਟਰਾਫੀ ਦੇ ਆਖਰੀ ਓਵਰ ਵਿਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਜਿੱਤ ਦਿਵਾਈ ਸੀ। 2018 ਵਿਚ ਆਈ. ਪੀ. ਐੱਲ. ਦੀ ਨੀਲਾਮੀ ਦੌਰਾਨ ਰਾਜਸਥਾਨ ਰਾਇਲਜ਼ ਨੇ ਕ੍ਰਿਸ਼ਣੱਪਾ ਨੂੰ 6.2 ਕਰੋੜ ਰੁਪਏ ਵਿਚ ਆਪਣੀ ਟੀਮ ਨਾਲ ਜੋੜਿਆ ਸੀ ਅਤੇ ਇਸ ਸੀਜ਼ਨ ਵਿਚ ਵੀ ਉਹ ਰਾਜਸਥਾਨਲ ਰਾਇਲਜ਼ ਵੱਲੋਂ ਖੇਡਦੇ ਦਿਸਣਗੇ।

ਇਕ-ਦੂਜੇ ਦੇ ਹੋਏ ਪਹਿਲਵਾਨ ਬਬੀਤਾ ਤੇ ਵਿਵੇਕ
PunjabKesari

ਕੌਮਾਂਤਰੀ ਮਹਿਲਾ ਪਹਿਲਵਾਨ ਬਬੀਤਾ ਫੋਗਟ ਨੇ 1 ਦਸੰਬਰ 2019 ਨੂੰ ਮਾਤਨਹੇਲ ਨਿਵਾਸੀ ਭਾਰਤ ਕੇਸਰੀ ਪਹਿਲਵਾਨ ਵਿਵੇਕ ਸੁਹਾਗ ਨਾਲ ਫੇਰੇ ਲਏ। ਦੋਵਾਂ ਨੇ 7 ਫੇਰਿਆਂ ਦੀ ਬਜਾਏ 8 ਫੇਰੇ ਲੈ ਕੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਸੰਦੇਸ਼ ਦਿੱਤਾ ਸੀ। ਬਲਾਲੀ ਪਿੰਡ 'ਚ ਇਸ ਵਿਆਹ 'ਚ ਪਰਿਵਾਰ ਤੋਂ ਇਲਾਵਾ ਕਈ ਵਿਦੇਸ਼ੀ ਪਹਿਲਾਵਨ ਵੀ ਮੌਜੂਦ ਸਨ। ਖਾਸ ਗੱਲ ਇਹ ਰਹੀ ਸੀ ਕਿ ਇਹ ਵਿਆਹ ਬਿਨਾ ਦਾਜ-ਦਹੇਜ, ਸਾਧਾਰਨ ਰੀਤੀ ਰਿਵਾਜ਼ਾਂ ਅਤੇ ਹਿੰਦੂ ਰਸਮਾਂ ਦੇ ਨਾਲ ਹੋਇਆ। ਦੱਸ ਦਈਏ ਕਿ ਇਸ ਵਿਆਹ ਵਿਚ ਸਿਰਫ 21 ਬਰਾਤੀ ਹੀ ਆਏ ਅਤੇ ਪ੍ਰੋਗਰਾਮ ਵੀ ਸਾਧਾਰਨ ਤਰੀਕੇ ਨਾਲ ਹੋਇਆ। 30 ਸਾਲਾ ਬਬੀਤਾ ਨੇ ਸਾਲ 2018 ਦੇ ਰਾਸ਼ਟਰਮੰਡਲ ਖੇਡਾਂ 53 ਕਿ.ਗ੍ਰਾ ਫ੍ਰੀ ਸਟਾਈਲ ਮਹਿਲਾ ਕੁਸ਼ਤੀ ਵਿਚ ਭਾਰਤ ਲਈ ਚਾਂਦੀ ਤਮਗਾ ਜਿੱਤਿਆ ਸੀ। ਬਬੀਤਾ ਦੇ ਪਤੀ ਵਿਵੇਕ ਦਾ ਵੀ ਪਹਿਲਵਾਨੀ ਦੀ ਦੁਨੀਆ ਵਿਚ ਕਾਫੀ ਨਾਂ ਹੈ। ਵਿਵੇਕ ਸੁਹਾਗ ਭਾਰਤ ਕੇਸਰੀ ਦਾ ਖਿਤਾਬ ਜਿੱਤ ਚੱਕੇ ਹਨ। ਇਸ ਤੋਂ ਇਲਾਵਾ ਸਾਲ 2019 ਵਿਚ ਵਿਵੇਕ ਡਾਂਸ ਰਿਐਲਿਟੀ ਸ਼ੋਅ 'ਨੱਚ ਬਲੀਏ 9' ਵਿਚ ਆਪਣੀ ਪਤਨੀ ਬਬੀਤਾ ਨਾਲ ਹਿੱਸਾ ਲੈ ਚੁੱਕੇ ਹਨ।


Related News