Bye Bye 2019 : 'ਢਿੰਗ ਐਕਸਪ੍ਰੈਸ' ਦੇ ਨਾਂ ਨਾਲ ਮਸ਼ਹੂਰ ਹਿਮਾ ਨੇ ਜਦੋਂ 21 ਦਿਨਾਂ ਦੇ ਅੰਦਰ ਜਿੱਤੇ 6 ਗੋਲਡ ਮੈਡਲ

Wednesday, Dec 18, 2019 - 01:27 PM (IST)

Bye Bye 2019 : 'ਢਿੰਗ ਐਕਸਪ੍ਰੈਸ' ਦੇ ਨਾਂ ਨਾਲ ਮਸ਼ਹੂਰ ਹਿਮਾ ਨੇ ਜਦੋਂ 21 ਦਿਨਾਂ ਦੇ ਅੰਦਰ ਜਿੱਤੇ 6 ਗੋਲਡ ਮੈਡਲ

ਨਵੀਂ ਦਿੱਲੀ : ਸਾਲ 2019 ਅਤੇ ਇਹ ਦਹਾਕਾ ਕਈ ਯਾਦਾਂ ਅਤੇ ਕਿੱਸਿਆਂ ਦੇ ਨਾਲ ਸਮਾਪਤ ਹੋਣ ਵਾਲਾ ਹੈ। ਇਹ ਸਾਲ ਭਾਰਤ ਲਈ ਖੇਡ ਜਗਤ ਵਿਚ ਕਈ ਖੁਸ਼ੀਆਂ ਲੈ ਕੇ ਆਇਆ। ਐਥਲੈਟਿਕਸ ਵਿਚ ਭਾਰਤ ਨੂੰ ਹਮੇਸ਼ਾ ਨਿਰਾਸ਼ਾ ਦਾ ਮੁੰਹ ਦੇਖਣਾ ਪੈਂਦਾ ਸੀ ਪਰ ਇਸ ਸਾਲ ਅਸਮ ਦੇ ਛੋਟੇ ਜਿਹੇ ਕਸਬੇ ਢਿੰਗ ਦੀ ਰਹਿਣ ਵਾਲੀ ਸਪ੍ਰਿੰਟਰ ਹਿਮਾ ਦਾਸ ਨੇ ਕਈ ਕਾਮਯਾਬੀਆਂ ਹਾਸਲ ਕਰ ਖੁਦ ਨੂੰ ਸਾਬਤ ਕੀਤਾ ਹੈ। ਸਾਲ 2019 ਵਿਚ ਹਿਮਾ ਦਾਸ ਨੇ ਕਈ ਗੋਲਡ ਮੈਡਲ ਤਾਂ ਜਿੱਤੇ ਹੀ ਹਨ ਨਾਲ ਹੀ ਉਸ ਨੇ ਲੱਖਾਂ ਭਾਰਤੀਆਂ ਦਾ ਦਿਲ ਜਿੱਤਣ 'ਚ ਵੀ ਸਫਲਤਾ ਹਾਸਲ ਕੀਤੀ ਹੈ, ਜੋ ਕਿ ਇਸ ਮਹਿਲਾ ਐਥਲੀਟ ਲਈ ਇਕ ਵੱਡੀ ਗੱਲ ਹੈ। ਹਿਮਾ ਦਾਸ ਦਾ ਜਨਮ ਅਸਮ ਦੇ ਨੌਗਾਂਵ ਜ਼ਿਲੇ ਦੇ ਇਕ ਛੋਟੇ ਪਿੰਡ ਕਾਂਦੁਲਿਮਾਰੀ ਵਿਚ ਹੋਇਆ। ਹਿਮਾ ਕਿਸਾਨ ਪਰਿਵਾਰ ਨਾਲ ਸਬੰਧ ਰਖਦੀ ਹੈ। ਹਿਮਾ ਦੇ ਪਿਤਾ ਰੰਜੀਤ ਦਾਸ ਦੇ ਕੋਲ ਸਿਰਫ 2 ਬਿਘਾ ਜ਼ਮੀਨ ਸੀ, ਜਿਸ ਨਾਲ ਘਰ ਦੇ 6 ਮੈਂਬਰਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੁੰਦਾ ਸੀ। ਹਿਮਾ ਦਾਸ ਦੀ ਮਾਂ ਜੁਨਾਲੀ ਘਰੇਲੂ ਮਹਿਲਾ ਸੀ, ਜੋ ਆਪਣੇ ਘਰ ਬੱਚਿਆਂ ਦੀ ਦੇਖ-ਰੇਖ ਕਰਦੀ ਸੀ।

PunjabKesari

ਐਥਲੈਟਿਕਸ ਚੈਂਪੀਅਨਸ਼ਿਪ ਵਿਚ ਗੋਲਡ ਜਿੱਤ ਕੇ ਭਾਰਤ ਲਈ ਇਤਿਹਾਸ ਰਚਣ ਵਾਲੀ ਹਿਮਾ ਦਾਸ ਹੁਣ ਦੇਸ਼ ਦੀਆਂ ਲੜਕੀਆਂ ਅਤੇ ਲੜਕਿਆਂ ਲਈ ਰੋਲ ਮਾਡਲ ਬਣ ਚੁੱਕੀ ਹੈ। 19 ਸਾਲਾ ਹਿਮਾ ਦਾਸ ਨੇ ਭਾਂਵੇ ਹੀ ਇਸ ਸਾਲ ਵੱਡੇ ਪੱਧਰ ਦਾ ਇਕ ਟੂਰਨਾਮੈਂਟ ਸੱਟ ਕਾਰਨ ਛੱਡ ਦਿੱਤਾ ਹੋਵੇ ਪਰ ਉਹ ਇਸ ਸਾਲ ਛੋਟੇ ਈਵੈਂਟ ਵਿਚ ਕਈ ਮੈਡਲ ਜਿੱਤ ਚੁੱਕੀ ਹੈ। ਦੱਸ ਦਈਏ ਕਿ ਸਿਰਫ 18 ਸਾਲ ਦੀ ਉਮਰ ਵਿਚ ਹਿਮਾ ਦਾਸ ਨੇ ਅੰਡਰ-20 ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਦੀ 400 ਮੀਟਰ ਦੌੜ ਵਿਚ ਗੋਲਡ ਮੈਡਲ ਜਿੱਤਿਆ ਸੀ। ਹਿਮਾ ਦਾਸ ਟ੍ਰੈਕ ਈਵੈਂਟ ਵਿਚ ਭਾਰਤ ਲਈ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਐਥਲੀਟ ਹੈ। ਹਿਮਾ ਤੋਂ ਪਹਿਲਾਂ ਕੋਈ ਪੁਰਸ਼ ਵੀ ਇਸ ਉਪਲੱਬਧੀ ਨੂੰ ਹਾਸਲ ਨਹੀਂ ਕਰ ਸਕਿਆ ਹੈ। ਇੰਨਾ ਹੀ ਨਹੀਂ 400 ਮੀਟਰ ਦੀ ਦੌੜ ਵਿਚ ਹਿਮਾ ਦਾਸ ਦਾ ਨੈਸ਼ਨਲ ਰਿਕਾਰਡ ਹੈ। ਹਿਮਾ ਦਾਸ ਨੇ 50.79 ਸੈਕੰਡ ਵਿਚ ਇਹ ਦੌੜ ਸਾਲ 2018 ਵਿਚ ਜਕਾਰਤਾ ਵਿਚ ਹੋਏ ਏਸ਼ੀਅਨ ਖੇਡਾਂ ਵਿਚ ਪੂਰੀ ਕੀਤੀ ਸੀ। ਹਾਲਾਂਕਿ, ਉਸ ਟੂਰਨਾਮੈਂਟ ਵਿਚ ਹਿਮਾ ਦਾਸ ਨੂੰ ਚਾਂਦੀ ਤਮਗਾ ਜਿੱਤਿਆ ਸੀ ਪਰ ਮਿਕਸਡ ਟੀਮ ਅਤੇ ਰਿਲੇਅ ਟੀਮ ਵਿਚ ਰਹਿੰਦਿਆਂ ਉਸ ਨੇ ਭਾਰਤ ਨੂੰ ਸੋਨ ਤਮਗਾ ਦਿਵਾਇਆ ਸੀ।

ਸਾਲ 2019 ਵਿਚ ਹਿਮਾ ਦਾਸ ਦਾ ਸਫਰ
PunjabKesari
ਅਗਸਤ 2018 ਤੋਂ ਬਾਅਦ ਢਿੰਗ ਐਕਪ੍ਰੈਸ ਦੇ ਨਾਂ ਨਾਲ ਮਸ਼ਹੂਰ ਹਿਮਾ ਦਾਸ ਦੀ ਵਾਪਸੀ ਪੋਲੈਂਡ ਵਿਚ oznan Athletics Grand Prix ਟੂਰਨਾਮੈਂਟ ਦੇ ਜ਼ਰੀਏ ਹੋਈ, ਜਿੱਥੇ ਉਸ ਨੇ 200 ਮੀਟਰ ਦੀ ਦੌੜ ਵਿਚ ਸੋਨ ਤਮਗਾ ਹਾਸਲ ਕੀਤਾ ਸੀ। 200 ਮੀਟਰ ਦੀ ਦੌੜ ਹਿਮਾ ਨੇ ਸਿਫ 23.65 ਸੈਕੰਡ ਵਿਚ ਪੂਰੀ ਕੀਤੀ ਸੀ। ਇਹ ਇਕ ਹਫਤੇ ਤੋਂ ਬਾਅਦ 13 ਜੁਲਾਈ ਨੂੰ ਹਿਮਾ ਦਾਸ ਨੇ ਕੇਗ ਗਣਰਾਜ ਵਿਚ 23.43 ਵਿਚ Kladno Athletics Meet ਵਿਚ 200 ਮੀਟਰ ਦੀ ਦੌੜ ਪੂਰੀ ਕਰ ਸੋਨ ਤਮਗੇ 'ਤੇ ਕਬਜਾ ਕੀਤਾ ਸੀ।

ਉੱਥੇ ਹੀ 20 ਜੁਲਾਈ 2019 ਨੂੰ ਇਕ ਵਾਰ ਫਿਰ ਤੋਂ ਹਿਮਾ ਦਾਸ Czech Republic में Nové Město ਵਿਚ 400 ਮੀਟਰ ਦੀ ਦੌੜ ਵਿਚ ਹਿੱਸਾ ਲਿਆ, ਜਿੱਥੇ ਉਸਨੇ ਆਪਣਾ 5ਵਾਂ ਸੋਨ ਤਮਗਾ ਹਾਸਲ ਕੀਤਾ। ਇਸ 400 ਮੀਟਰ ਦੀ ਦੌੜ ਨੂੰ ਹਿਮਾ ਦਾਸ ਨੇ 52.09 ਸੈਕੰਡ ਵਿਚ ਪੂਰਾ ਕੀਤਾ। ਇਸ ਤੋਂ ਪਹਿਲਾਂ ਹਿਮਾ ਨੇ ਇਸੇ ਮਹੀਨੇ 2, 6, 14 ਅਤੇ 17 ਤਾਰੀਖ ਨੂੰ ਵੀ ਵੱਖ-ਵੱਖ ਕੌਮਾਂਤਰੀ ਮੁਕਾਬਲਿਆਂ ਦੀ 200 ਮੀਟਰ ਦੌੜ ਵਿਚ 4 ਸੋਨ ਤਮਗੇ ਆਪਣੇ ਨਾਂ ਕੀਤੇ ਸੀ।

21 ਦਿਨ ਦੇ ਅੰਦਰ 6 ਸੋਨ ਤਮਗੇ ਜਿੱਤ ਰਚਿਆ ਇਤਿਹਾਸ
PunjabKesari
ਜੁਲਾਈ 2019 ਵਿਚ ਹਿਮਾ ਦਾਸ ਨੇ ਸਿਰਫ 21 ਦਿਨ ਦੇ ਅੰਦਰ 6 ਸੋਨ ਤਮਗੇ ਹਾਸਲ ਕਰ ਵੱਡਾ ਕਮਾਲ ਕੀਤਾ ਸੀ। ਹਿਮਾ ਦਾਸ ਹੀ ਨਹੀਂ ਸਗੋਂ ਭਾਰਤ ਲਈ ਵੀ ਇਹ ਇਤਿਹਾਸਕ ਸੀ। ਇਹੀ ਕਾਰਨ ਰਿਹਾ ਕਿ ਟੂਰਨਾਮੈਂਟ ਤੋਂ ਪਰਤਣ ਤੋਂ ਬਾਅਦ ਹਿਮਾ ਦਾਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਲਣ ਲਈ ਬੁਲਾਇਆ ਸੀ। ਉੱਥੇ ਹੀ ਟੂਰਨਾਮੈਂਟ ਜਿੱਤਣ ਤੋਂ ਬਾਅਦ ਹਿਮਾ ਦਾਸ ਨੂੰ ਜੋ ਵੀ ਰਕਮ ਮਿਲਦੀ ਸੀ, ਉਸਦਾ ਅੱਧਾ ਹਿੱਸਾ ਉਹ ਅਸਮ ਵਿਚ ਹੜ੍ਹ ਪੀੜਤਾ ਲਈ ਦਾਨ ਕਰਦੀ ਸੀ। ਇਹੀ ਉਹ ਗੱਲ ਸੀ, ਜਿਸ ਨੇ ਸਾਰਿਆਂ ਨੂੰ ਉਸ ਦਾ ਮੁਰੀਦ ਬਣਾਇਆ ਹੈ।

PunjabKesari

ਇਸ ਤੋਂ ਕੁਝ ਹੀ ਮਹੀਨੇ ਪਹਿਲਾਂ ਹਿਮਾ ਦਾਸ ਆਪਣੀ ਕਮਰ ਦੀ ਸੱਟ ਦੀ ਵਜ੍ਹਾ ਤੋਂ ਕਈ ਟੂਰਨਾਮੈਂਟਾਂ ਵਿਚ ਹਿੱਸਾ ਨਹੀਂ ਲੈ ਸਕੀ ਸੀ। 20 ਦਿਨ ਵਿਚ 5 ਸੋਨ ਤਮਗੇ ਹਾਸਲ ਕਰਨ ਤੋਂ ਬਾਅਦ ਫਿਰ ਤੋਂ ਉਸਦੀ ਕਮਰ ਵਿਚ ਪਰੇਸ਼ਾਨੀ ਹੋ ਗਈ ਸੀ। ਇਹੀ ਕਾਰਨ ਰਿਹਾ ਕਿ ਦੋਹਾ ਵਿਚ ਅਕਤੂਬਰ 2019 ਵਿਚ ਹੋਈ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਹੋਈ, ਜਿਸ ਵਿਚ ਉਹ ਖੇਡ ਨਹੀਂ ਸਕੀ।


Related News