Bye-Bye 2019 : ਭਾਰਤੀ ਹਾਕੀ ਟੀਮਾਂ ਦਾ ਸ਼ਾਨਦਾਰ ਪ੍ਰਦਰਸ਼ਨ, ਕਟਾਇਆ ਓਲੰਪਿਕ ਟਿਕਟ

Sunday, Dec 29, 2019 - 02:14 PM (IST)

Bye-Bye 2019 : ਭਾਰਤੀ ਹਾਕੀ ਟੀਮਾਂ ਦਾ ਸ਼ਾਨਦਾਰ ਪ੍ਰਦਰਸ਼ਨ, ਕਟਾਇਆ ਓਲੰਪਿਕ ਟਿਕਟ

ਸਪੋਰਟਸ ਡੈਸਕ— ਭਾਰਤੀ ਹਾਕੀ ਟੀਮਾਂ ਲਈ ਇਹ ਸਾਲ ਬਹੁਤ ਹੀ ਖਾਸ ਰਿਹਾ। ਭਾਰਤੀ ਹਾਕੀ ਟੀਮਾਂ ਲਈ ਪਿਛਲਾ ਸਾਲ ਚੰਗਾ ਨਹੀਂ ਰਿਹਾ ਸੀ ਪਰ ਇਸ ਵਾਰ ਭਾਰਤੀ ਹਾਕੀ ਟੀਮਾਂ ਨੇ ਜ਼ਿਆਦਾਤਰ ਮੁਕਾਬਲਿਆਂ 'ਚ ਆਪਣੀ ਸਫਲਤਾ ਦੇ ਝੰਡੇ ਗੱਡੇ। ਸਫਲਤਾ ਦੇ ਇਸ ਸਫਰ ਦੇ ਵਿਚਾਲੇ ਭਾਰਤੀ ਮਹਿਲਾ ਟੀਮ ਪਹਿਲੀ ਵਾਰ ਭੁਵਨੇਸ਼ਵਰ ਦੇ ਕਲਿੰਗ ਸਟੇਡੀਅਮ 'ਚ ਘਰੇਲੂ ਦਰਸ਼ਕਾਂ ਦੇ ਸਾਹਮਣੇ ਉਤਰੀ। ਸਾਲ ਦਾ ਅੰਤ ਵੀ ਭਾਰਤੀ ਹਾਕੀ ਲਈ ਸ਼ਾਨਦਾਰ ਰਿਹਾ ਜਦੋਂ ਤਿੰਨ ਖਿਡਾਰੀਆਂ ਨੂੰ ਐੱਫ. ਆਈ. ਐੱਚ. ਐਵਾਰਡ ਲਈ ਨਾਮਜ਼ਦ ਕੀਤਾ ਗਿਆ।

ਜਿੱਤ ਦੇ ਨਾਲ ਹੋਈ ਸੀ ਸ਼ੁਰੂਆਤ
ਭਾਰਤੀ ਮਹਿਲਾ ਟੀਮ ਨੇ ਸਾਲ ਦੀ ਸ਼ੁਰੂਆਤ ਸਪੇਨ ਦੇ ਦੌਰੇ ਨਾਲ ਕੀਤੀ ਸੀ ਜਿੱਥੇ ਉਸ ਨੇ ਦੋ ਮੈਚ ਜਿੱਤੇ ਇਕ ਹਾਰਿਆ ਅਤੇ ਤਿੰਨ ਮੁਕਾਬਲੇ ਡਰਾਅ ਰਹੇ। ਜਦਕਿ ਭਾਰਤੀ ਪੁਰਸ਼ ਟੀਮ ਨੇ ਸਾਲ ਦੀ ਸ਼ੁਰੂਆਤ ਸੁਲਤਾਨ ਅਜਲਾਨ ਸ਼ਾਹ ਤੋਂ ਕੀਤੀ ਜਿੱਥੇ ਉਹ ਫਾਈਨਲ 'ਚ ਪਹੁੰਚੇ ਹਾਲਾਂਕਿ ਫਾਈਨਲ 'ਚ ਉਸ ਨੂੰ ਪੈਨਲਟੀ ਸ਼ਾਟ 'ਤੇ ਪਹੁੰਚੇ ਮੁਕਾਬਲੇ 'ਚ ਕੋਰੀਆ ਤੋਂ 2-4 ਨਾਲ ਹਾਰ ਦਾ ਸਾਹਮਣਾ ਪਿਆ।
PunjabKesari
ਭਾਰਤੀ ਟੀਮਾਂ ਨੇ ਐੱਫ. ਆਈ. ਐੱਚ. ਫਾਈਨਲਸ ਸੀਰੀਜ਼ ਜਿੱਤੀ
ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਦਾ ਓਲੰਪਿਕ ਸਫਰ ਐੱਫ. ਆਈ. ਐੱਚ. ਸੀਰੀਜ਼ ਫਾਈਨਲਸ ਤੋਂ ਸ਼ੁਰੂ ਹੋਇਆ। ਪੁਰਸ਼ ਟੀਮ ਨੇ ਇਹ ਟੂਰਨਾਮੈਂਟ ਆਪਣੇ ਘਰ 'ਚ ਖੇਡਿਆ ਜਦਕਿ ਮਹਿਲਾ ਟੀਮ ਹਿਰੋਸ਼ਿਮਾ ਪਹੁੰਚੀ ਸੀ। ਭੁਵਨੇਸ਼ਵਰ 'ਚ ਖੇਡੇ ਗਏ ਟੂਰਨਾਮੈਂਟ 'ਚ ਆਪਣੇ ਸਾਰੇ ਮੁਕਾਬਲੇ ਜਿੱਤ ਕੇ ਭਾਰਤੀ ਪੁਰਸ਼ ਹਾਕੀ ਟੀਮ ਫਾਈਨਲ 'ਚ ਪਹੁੰਚੀ ਜਿੱਥੇ ਉਨ੍ਹਾਂ ਨੇ ਸਾਊਥ ਅਫਰੀਕਾ ਨੂੰ 5-1 ਨਾਲ ਹਰਾਇਆ ਸੀ। ਜਦਕਿ ਭਾਰਤੀ ਮਹਿਲਾ ਟੀਮ ਨੇ ਵੀ ਹਿਰੋਸ਼ਿਮਾ 'ਚ ਹੋਈ ਐੱਫ. ਆਈ. ਐੱਚ. ਹਾਕੀ ਸੀਰੀਜ਼ ਫਾਈਨਲਸ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਲੀਗ ਦੇ ਸਾਰੇ ਮੈਚ ਜਿੱਤੇ। ਸਾਰੇ ਮੈਚ ਜਿੱਤਣ ਦੇ ਬਾਅਦ ਫਾਈਨਲਸ 'ਚ ਪਹੁੰਚੀ ਭਾਰਤੀ ਟੀਮ ਨੇ ਮੇਜ਼ਬਾਨ ਜਾਪਾਨ ਨੂੰ 3-1 ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਮਹਿਲਾ ਅਤੇ ਪੁਰਸ਼ ਟੀਮ ਨੇ ਓਲੰਪਿਕ ਕੁਆਲੀਫਾਇਰ 'ਚ ਆਪਣੀ ਜਗ੍ਹਾ ਪੱਕੀ ਕੀਤੀ।
PunjabKesari
ਓਲੰਪਿਕ ਟੈਸਟ ਈਵੈਂਟ 'ਚ ਜਾਰੀ ਰਿਹਾ ਭਾਰਤ ਦਾ ਜੇਤੂ ਸਫਰ
ਭਾਰਤੀ ਟੀਮਾਂ ਨੇ ਇਸ ਤੋਂ ਬਾਅਦ ਓਲੰਪਿਕ ਟੈਸਟ ਈਵੈਂਟ 'ਚ ਆਪਣੀਆਂ ਓਲੰਪਿਕ ਤਿਆਰੀਆਂ ਨੂੰ ਆਜ਼ਮਾਇਆ। ਪੁਰਸ਼ ਟੀਮ 'ਚ ਪ੍ਰਮੁੱਖ ਖਿਡਾਰੀਆਂ ਨੂੰ ਆਰਾਮ ਦੇ ਕੇ ਰਮਨਦੀਪ ਸਿੰਘ ਦੀ ਨੂੰ ਕਪਤਾਨੀ ਦਿੱਤੀ ਗਈ ਅਤੇ ਉਨ੍ਹਾਂ ਨੇ ਜਿੱਤ ਹਾਸਲ ਕੀਤੀ। ਜਦਕਿ ਮਹਿਲਾ ਟੀਮ ਨੇ ਆਪਣੀ ਨਿਯਮਿਤ ਕਪਤਾਨ ਰਾਣੀ ਰਾਮਪਾਲ ਦੀ ਕਪਤਾਨੀ 'ਚ ਟੋਕੀਓ 'ਚ ਹੋਏ ਓਲੰਪਿਕ ਟੈਸਟ ਈਵੈਂਟ 'ਚ ਜਿੱਤ ਹਾਸਲ ਕੀਤੀ।
PunjabKesari
ਓਲੰਪਿਕ ਕੁਆਲੀਫਾਇਰ 'ਚ ਜਿੱਤ ਦੇ ਨਾਲ ਟੋਕੀਓ ਓਲੰਪਿਕ ਦਾ ਕਟਾਇਆ ਟਿਕਟ
ਭਾਰਤੀ ਟੀਮਾਂ ਲਈ ਘਰੇਲੂ ਦਰਸ਼ਕਾਂ ਦੇ ਸਾਹਮਣੇ ਓਲੰਪਿਕ ਕੁਆਲੀਫਾਇਰ 'ਚ ਜਿੱਤ ਹਾਸਲ ਕਰਨ ਦਾ ਵੱਡਾ ਮੌਕਾ ਸੀ। ਡਰਾਅ ਮੁਤਾਬਕ ਜਿੱਥੇ ਮਨਪ੍ਰੀਤ ਸਿੰਘ ਦੀ ਕਪਤਾਨੀ 'ਚ ਪੁਰਸ਼ ਟੀਮ ਨੇ 22 ਨੰਬਰ ਦੀ ਟੀਮ ਰੂਸ ਦਾ ਸਾਹਮਣਾ ਕੀਤਾ। ਜਦਕਿ ਰਾਣੀ ਰਾਮਪਾਲ ਦੀ ਕਪਤਾਨੀ 'ਚ ਮਹਿਲਾ ਟੀਮ ਦਾ 13ਵੇਂ ਨੰਬਰ ਦੀ ਟੀਮ ਅਮਰੀਕਾ ਨਾਲ ਸਾਹਮਣਾ ਸੀ। ਰੂਸ ਖਿਲਾਫ ਭਾਰਤ ਨੇ ਹੋਏ ਕੁਆਲੀਫਾਇਰ ਮੁਕਾਬਲੇ 'ਚ ਵਿਰੋਧੀ ਟੀਮ ਨੂੰ 11-3 ਨਾਲ ਹਰਾਇਆ ਅਤੇ ਟੋਕੀਓ ਓਲੰਪਿਕ ਲਈ ਟਿਕਟ ਕਟਾ ਲਿਆ। ਜਦਕਿ ਭਾਰਤੀ ਮਹਿਲਾ ਟੀਮ ਨੇ ਅਮਰੀਕਾ ਨੂੰ 6-5 ਦੇ ਸਕੋਰ ਦੇ ਨਾਲ ਹਰਾ ਕੇ ਓਲੰਪਿਕ ਲਈ ਕੁਆਲੀਫਾਈ ਕੀਤਾ।


author

Tarsem Singh

Content Editor

Related News