Bye Bye 2019 : ਕ੍ਰਿਕਟ ਜਗਤ ''ਚ ਬਣੇ ਇਨ੍ਹਾਂ ਅਨੋਖੇ ਰਿਕਾਰਡਜ਼ ਲਈ ਵੀ ਜਾਣਿਆ ਜਾਵੇਗਾ ਇਹ ਸਾਲ

12/19/2019 2:58:39 PM

ਨਵੀਂ ਦਿੱਲੀ : ਕ੍ਰਿਕਟ ਜਗਤ ਵਿਚ ਸਾਲ 2019 'ਚ ਕਈ ਅਜਿਹੇ ਮੈਚ ਹੋਏ, ਜਿਨ੍ਹਾਂ ਵਿਚ ਖਾਸ ਰਿਕਾਰਡ ਵੀ ਬਣੇ ਅਤੇ ਕਈ ਵੱਡੇ ਰਿਕਾਰਡ ਵੀ ਟੁੱਟੇ। ਇਸ ਤੋਂ ਇਲਾਵਾ ਕੁਝ ਅਜਿਹੇ ਮੈਚ ਵੀ ਦੇਖਣ ਨੂੰ ਮਿਲੇ ਜਿਨ੍ਹਾਂ ਵਿਚ ਹੈਰਾਨ ਕਰਨ ਵਾਲੇ ਰਿਕਾਰਡ ਬਣੇ। ਕਿਤੇ ਟੀਮ ਨੂੰ754 ਦੌੜਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਕਿਤੇ ਟੀਮ 4 ਗੇਂਦਾਂ ਵਿਚ ਹੀ ਮੈਚ ਜਿੱਤ ਗਈ। ਇਕ ਮਾਮਲਾ ਅਜਿਹਾ ਵੀ ਸੀ ਜਿਸ ਵਿਚ ਟੀਮ ਨੇ ਲਗਾਤਾਰ 7 ਦਿਨਾਂ ਤਕ ਕ੍ਰਿਕਟ ਖੇਡ ਕੇ ਰਿਕਾਰਡ ਬਣਾ ਦਿੱਤਾ। ਆਓ ਇਨ੍ਹਾਂ ਮੈਚਾਂ 'ਤੇ ਪੂਰਾ ਚਾਨਣਾ ਪਾਈਏ :

ਜ਼ੀਰੋ 'ਤੇ ਆਊਟ ਹੋਏ ਸਾਰੇ ਬੱਲੇਬਾਜ਼, 754 ਦੌੜਾਂ ਨਾਲ ਹਾਰੀ ਟੀਮ
PunjabKesari

ਅੰਡਰ 16 ਹੈਰਿਸ ਸ਼ੀਲਡ ਟੂਰਨਾਮੈਂਟ ਵਿਚ ਇਕ ਟੀਮ ਦਾ ਕੋਈ ਵੀ ਬੱਲੇਬਾਜ਼ ਦੌੜ ਨਹੀਂ ਬਣਾ ਸਕਿਆ ਅਤੇ ਉਸ ਨੂੰ 754 ਦੌੜਾਂ ਦੇ ਫਰਕ ਨਾਲ ਹਾਰ ਝੱਲਣੀ ਪਈ। ਸਵਾਮੀ ਵਿਵੇਕਾਨੰਦ ਸਕੂਲ ਅਤੇ ਚਿਲਡਰਨ ਵੈਲਫੇਅਰ ਸੈਂਟਰ ਸਕੂਲ ਵਿਚਾਲੇ ਇਹ ਮੈਚ ਖੇਡਿਆ ਗਿਆ ਸੀ। ਮੁੰਬਈ ਵਿਚ ਹੋਏ ਇਸ ਮੈਚ ਵਿਚ ਚਿਲਡਰਨ ਵੈਲਫੇਅਰ ਸਕੂਲ ਦਾ ਕੋਈ ਵੀ ਬੱਲੇਬਾਜ਼ 1 ਵੀ ਦੌੜ ਨਹੀਂ ਬਣਾ ਸਕਿਆ। ਹਾਲਾਂਕਿ ਟੀਮ ਨੇ ਐਕਸਟ੍ਰਾ 7 ਦੌੜਾਂ ਬਣਾਈਆਂ। ਇਸ ਵਿਚ ਇਕ ਬਾਏ ਅਤੇ 6 ਵਾਈਡ ਦੀਆਂ ਦੌੜਾਂ ਸੀ। ਬੋਰੀਵਲੀ ਦੇ ਸਵਾਮੀ ਵਿਵੇਕਾਨੰਦ ਸਕੂਲ ਨੇ 45 ਓਵਰਾਂ ਵਿਚ 4 ਵਿਕਟਾਂ 'ਤੇ 761 ਦੌੜਾਂ ਬਣਾਈਆਂ ਸੀ। ਬੱਲੇਬਾਜ਼ ਮੀਤ ਮਾਏਕਰ 134 ਗੇਂਦਾਂ ਵਿਚ 7 ਛੱਕਿਆਂ ਅਤੇ 56 ਚੌਕਿਆਂ ਦੀ ਮਦਦ ਨਾਲ 338 ਦੌੜਾਂ ਬਣਾ ਕੇ ਅਜੇਤੂ ਰਹੇ ਸੀ।

6 ਦੌੜਾਂ 'ਤੇ ਟੀਮ ਆਲ ਆਊਟ, 5 ਦੌੜਾਂ ਐਕਸਟ੍ਰਾ ਦੀਆਂ
PunjabKesari

ਜੂਨ 2019 ਵਿਚ ਮਾਲੀ ਦੀ ਟੀਮ ਕਵਿਬੁਕਾ ਮਹਿਲਾ ਟੀ-20 ਟੂਰਨਾਮੈਂਟ ਵਿਚ ਸਿਰਫ 6 ਦੌੜਾਂ ਬਣਾ ਕੇ ਆਲਆਊਟ ਹੋ ਗਈ। ਇਹ ਮੈਚ ਰਵਾਂਡਾ ਦੀ ਰਾਜਧਾਨੀ ਕਿਗਾਲੀ ਸਿਟੀ ਵਿਚ ਖੇਡਿਆ ਗਿਆ। ਇਨ੍ਹਾਂ 6 ਦੌੜਾਂ ਵਿਚ ਬੱਲੇ ਨਾਲ ਸਿਰਫ 1 ਦੌੜ ਬਣੀ ਅਤੇ ਬਾਕੀ 5 ਦੌੜਾਂ ਐਕਸਟ੍ਰਾ ਦੇ ਸਨ। ਰਵਾਂਡਾ ਦੀ ਟੀਮ ਨੂੰ ਆਪਣਾ ਟੀਚਾ ਹਾਸਲ ਕਰਨ ਵਿਚ ਸਿਰਫ 4 ਗੇਂਦਾਂ ਲੱਗੀਆਂ। ਕਮਾਲ ਦੀ ਗੱਲ ਇਹ ਹੈ ਕਿ ਇਨ੍ਹਾਂ 6 ਵਿਚੋਂ ਸਿਰਫ ਇਕ ਦੌੜ ਬੱਲੇ ਨਾਲ ਬਣੀ। ਇਹ ਦੌੜ ਸਲਾਮੀ ਬੱਲੇਬਾਜ਼ ਮਰਿਅਮ ਸਮਾਕੇ ਨੇ ਬਣਾਈ। ਇਸ ਤੋਂ ਬਾਅਦ ਆਉਣ ਵਾਲੇ ਬੱਲੇਬਾਜ਼ ਖਾਤਾ ਵੀ ਨਹੀਂ ਖੋਲ੍ਹ ਸਕੇ ਅਤੇ ਸਾਰੇ ਬੱਲੇਬਾਜ਼ ਜ਼ੀਰੋ 'ਤੇ ਆਊਟ ਹੋ ਗਏ। ਇਹ ਮਹਿਲਾ ਟੀ-20 ਵਿਚ ਸਭ ਤੋਂ ਘੱਟ ਸਕੋਰ ਹੈ।

ਲਗਾਤਾਰ 7 ਦਿਨ ਤਕ ਕ੍ਰਿਕਟ ਖੇਡ ਬਣਾਇਆ ਵਰਲਡ ਰਿਕਾਰਡ
PunjabKesari
ਸਾਲ 2019 ਵਿਚ ਇੰਗਲੈਂਡ ਦੇ ਬਲਨਹਾਮ ਕ੍ਰਿਕਟ ਕਲੱਬ ਨੇ ਅਨੋਖਾ ਰਿਕਾਰਡ ਬਣਾਇਆ। ਇਸ ਵਿਚ ਕਲੱਬ ਦੇ ਖਿਡਾਰੀ ਲਗਾਤਾਰ 7 ਦਿਨ ਤਕ ਕ੍ਰਿਕਟ ਖੇਡਦੇ ਰਹੇ। ਇਸ ਦੌਰਾਨ ਖਿਡਾਰੀਆਂ ਨੇ ਕਦੇ ਮੀਂਹ, ਕਦੇ ਤੇਜ਼ ਗਰਮੀ ਦਾ ਸਾਹਮਣਾ ਕੀਤਾ ਪਰ ਫਿਰ ਵੀ ਡਟੇ ਰਹੇ। ਕਲੱਬ ਨੇ ਲਗਾਤਾਰ 168 ਘੰਟੇ ਕ੍ਰਿਕਟ ਖੇਡਿਆ ਜੋ ਕਿ ਇਕ ਵਰਲਡ ਰਿਕਾਰਡ ਬਣ ਗਿਆ ਹੈ। ਇਸ ਦਾ ਨਾਂ 'ਗਿਨੀਜ਼ ਬੁਕ ਆਫ ਰਿਕਾਰਡ' ਵਿਚ ਦਰਜ ਕੀਤਾ ਜਾਵੇਗਾ। ਕਲੱਬ ਦੇ ਕਪਤਾਨ ਜਾਰਜ ਹਟਸਨ ਨੇ ਦੱਸਿਆ ਸੀ ਕਿ ਉਹ ਲੋਕ ਕਾਫੀ ਸਮੇਂ ਤਕ ਇਸ ਰਿਕਾਰਡ ਨੂੰ ਬਣਾਉਣ ਦੀ ਤਿਆਰੀ ਕਰ ਰਹੇ ਸੀ। ਦੱਸਿਆ ਗਿਆ ਸੀ ਕਿ ਖਿਡਾਰੀ ਹਰ ਰੋਜ਼ 21 ਘੰਟੇ ਤਕ ਮੈਦਾਨ 'ਤੇ ਰਹੇ ਅਤੇ ਸਿਰਫ 2 ਘੰਟੇ ਹੀ ਸੁੱਤੇ।


Related News