BWF ਵਰਲਡ ਟੂਰ ਫਾਈਨਲਜ਼ : ਪਹਿਲੇ ਮੈਚ ਵਿੱਚ ਨਾਰਾਓਕਾ ਤੋਂ ਹਾਰੇ ਪ੍ਰਣਯ

Thursday, Dec 08, 2022 - 02:42 PM (IST)

BWF ਵਰਲਡ ਟੂਰ ਫਾਈਨਲਜ਼ : ਪਹਿਲੇ ਮੈਚ ਵਿੱਚ ਨਾਰਾਓਕਾ ਤੋਂ ਹਾਰੇ ਪ੍ਰਣਯ

ਬੈਂਕਾਕ : ਭਾਰਤ ਦੇ ਐਚਐਸ ਪ੍ਰਣਯ ਸਖਤ ਸੰਘਰਸ਼ ਦੇ ਬਾਵਜੂਦ ਬੁੱਧਵਾਰ ਨੂੰ ਇੱਥੇ ਬੀਡਬਲਿਊਐਫ ਵਿਸ਼ਵ ਟੂਰ ਫਾਈਨਲਜ਼ ਵਿੱਚ ਪੁਰਸ਼ ਸਿੰਗਲਜ਼ ਦੇ ਗਰੁੱਪ ਏ ਦੇ ਆਪਣੇ ਸ਼ੁਰੂਆਤੀ ਮੈਚ ਵਿੱਚ ਤਿੰਨ ਗੇਮਾਂ ਵਿੱਚ ਜਾਪਾਨ ਦੇ ਕੋਡਾਈ ਨਾਰਾਓਕਾ ਤੋਂ ਹਾਰ ਗਏ। ਵਿਸ਼ਵ 'ਚ 12ਵੇਂ ਨੰਬਰ ਦੇ ਭਾਰਤੀ ਖਿਡਾਰੀ ਨੇ ਪਹਿਲੀ ਗੇਮ ਗੁਆਉਣ ਤੋਂ ਬਾਅਦ ਚੰਗੀ ਵਾਪਸੀ ਕੀਤੀ ਅਤੇ ਤੀਜੇ ਅਤੇ ਨਿਰਣਾਇਕ ਗੇਮ ਵਿੱਚ ਵੀ ਸਖ਼ਤ ਸੰਘਰਸ਼ ਕੀਤਾ। 

ਮੈਚ ਦੇ ਆਖਰੀ ਪਲਾਂ ਦੀਆਂ ਤਿੰਨ ਗਲਤੀਆਂ ਕਾਰਨ ਪ੍ਰਣਯ ਨੂੰ ਇੱਕ ਘੰਟੇ ਤੱਕ ਚੱਲੇ ਮੈਚ 'ਚ 11-21, 21-9, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਾਪਾਨੀ ਖਿਡਾਰੀ ਦੇ ਹੱਥੋਂ ਪ੍ਰਣਯ ਦੀ ਇਹ ਦੂਜੀ ਹਾਰ ਹੈ। ਇਸ ਤੋਂ ਪਹਿਲਾਂ ਉਹ ਜੁਲਾਈ ਵਿੱਚ ਸਿੰਗਾਪੁਰ ਓਪਨ ਵਿੱਚ ਵੀ ਉਸ ਤੋਂ ਹਾਰ ਗਿਆ ਸੀ।

ਇਹ ਵੀ ਪੜ੍ਹੋ : CA 'ਤੇ ਵਰ੍ਹਿਆ ਕਲਾਰਕ, ਕਿਹਾ ਕਿ ਵਾਰਨਰ ਨੂੰ ਬਣਾਇਆ 'ਬਲੀ ਦਾ ਬੱਕਰਾ'

30 ਸਾਲਾ ਭਾਰਤੀ ਖਿਡਾਰੀ ਨੇ ਮੈਚ ਤੋਂ ਬਾਅਦ ਕਿਹਾ, 'ਮੈਂਨੂੰ ਲਗਦਾ ਹੈ ਕਿ ਮੈਂ ਮੈਚ ਦੇ ਜ਼ਿਆਦਾਤਰ ਹਿੱਸੇ 'ਚ ਕੰਟਰੋਲ ਬਣਾਏ ਰੱਖਿਆ ਪਰ ਤੀਜੇ ਗੇਮ ਵਿਚ 15-15 ਦੀ ਬਰਾਬਰੀ ਦੇ ਬਾਅਦ ਮੈਨੂੰ ਲਗਦਾ ਹੈ ਕਿ ਮੈਂ ਜਲਦਬਾਜ਼ੀ ਦਿਖਾਈ ਤੇ ਗ਼ਲਤੀਆਂ ਕੀਤੀਆਂ। ਸ਼ਾਇਦ ਮੇਰੀ ਰਣਨੀਤੀ ਠੀਕ ਨਹੀਂ ਸੀ ਤੇ ਮੈਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਣਯ ਨੇ ਅੱਗੇ ਕਿਹਾ, 'ਮੈਨੂੰ ਮੈਚ ਦੌਰਾਨ ਸੰਜਮ ਨਾਲ ਕੰਮ ਲੈਣਾ ਚਾਹੀਦਾ ਸੀ।'

ਪ੍ਰਣਯ ਨੇ ਅੱਗੇ ਕਿਹਾ, 'ਮੈਨੂੰ ਲੱਗਦਾ ਹੈ ਕਿ ਮੈਂ ਫੈਸਲਾਕੁੰਨ ਗੇਮ 'ਚ ਵੱਧ ਸੰਜਮ ਵਰਤ ਸਕਦਾ ਸੀ। ਮੈਂ ਤੀਜੀ ਗੇਮ ਵਿੱਚ ਕੁਝ ਖੇਤਰਾਂ ਵਿੱਚ ਖੁਦ 'ਤੇ ਸ਼ੱਕ ਕੀਤਾ। ਮੈਨੂੰ ਲੱਗਦਾ ਹੈ ਕਿ ਮੈਚ ਅਭਿਆਸ ਦੀ ਕਮੀ ਕਾਰਨ ਮੈਂ ਅਸਹਿਜ ਮਹਿਸੂਸ ਕਰ ਰਿਹਾ ਸੀ। ਪ੍ਰਣਯ ਦਾ ਅਗਲਾ ਮੁਕਾਬਲਾ ਚੀਨ ਦੇ ਲੂ ਗੁਆਂਗ ਜ਼ੂ ਨਾਲ ਹੋਵੇਗਾ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਵਿਚਾਲੇ ਇਕੋ-ਇਕ ਮੁਕਾਬਲਾ ਫ੍ਰੈਂਚ ਓਪਨ 'ਚ ਹੋਇਆ ਸੀ, ਜਿਸ 'ਚ ਭਾਰਤੀ ਖਿਡਾਰਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪ੍ਰਣਯ ਨੇ ਕਿਹਾ, ''ਸਾਰੇ ਮੈਚ ਬਹੁਤ ਮੁਸ਼ਕਿਲ ਹੋਣ ਵਾਲੇ ਹਨ ਪਰ ਮੈਨੂੰ ਅੱਜ ਦੇ ਮੈਚ ਨੂੰ ਭੁੱਲਣਾ ਹੋਵੇਗਾ ਅਤੇ ਕੱਲ ਦੇ ਮੈਚ ਲਈ ਤਿਆਰ ਰਹਿਣਾ ਹੋਵੇਗਾ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News