ਕ੍ਰਿਕਟਰਾਂ ਲਈ ਬਿਜਨਸ ਕਲਾਸ ਤੇ ਸਾਡੀ ਨੀਂਦ ਹੁੰਦੀ ਹੈ ਹਰਾਮ : ਸਾਕਸ਼ੀ

11/14/2017 7:29:00 PM

ਨਵੀਂ ਦਿੱਲੀ—ਬੀ.ਸੀ.ਸੀ.ਆਈ. ਨੇ ਭਾਰਤੀ ਕ੍ਰਿਕਟ ਟੀਮ ਨੂੰ ਹੁਣ ਬਿਜਨਸ ਕਲਾਸ 'ਚ ਸਫਰ ਕਰਨ ਦੀ ਆਗਿਆ ਦੇ ਦਿੱਤੀ ਹੈ। ਇਸ ਨਾਲ ਜਿੱਥੇ ਕ੍ਰਿਕਟਰਾਂ 'ਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਦੂਜੀਆਂ ਖੇਡਾਂ ਦੇ ਖਿਡਾਰੀ ਵੀ ਹੁਣ ਇਸ ਤਰ੍ਹਾਂ ਦੀ ਮੰਗ ਕਰਨ ਲੱਗੇ ਹਨ। 
ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਵੀ ਹੁਣ ਸਾਰੀਆਂ ਖੇਡਾਂ ਲਈ ਸਮਾਨਤਾ ਦੀ ਵਕਾਲਤ ਕੀਤੀ। ਉਨ੍ਹਾਂ ਨੇ ਕਿਹਾ ਕਿ ਬਿਜਨਸ ਕਲਾਸ ਸਫਰ ਕਰਨ ਨਾਲ ਜੈੱਟ ਲੈਗ ਨਾਲ ਉਭਰਨ 'ਚ ਮਦਦ ਮਿਲ ਸਕਦੀ ਹੈ। ਜਦੋਂ ਖਿਡਾਰੀ ਆਪਣੇ ਦੇਸ਼ ਦੀ ਅਗਵਾਈ ਕਰ ਰਹੇ ਹਨ ਤਾਂ ਉਨ੍ਹਾਂ 'ਚ ਫਰਕ ਨਹੀਂ ਹੋਣਾ ਚਾਹੀਦਾ। ਅਸੀਂ ਉਮੀਦ ਕਰਦੇ ਹਾਂ ਕਿ ਇਸ ਨਾਲ ਸਾਡੀ ਯਾਤਰਾ ਵਧੀਆ ਹੋਵੇਗੀ ਅਤੇ ਅਸੀਂ ਬਿਹਤਰ ਪ੍ਰਦਰਸ਼ਨ ਕਰ ਸਕਾਂਗੇ। ਕੋਈ ਵਾ ਖਿਡਾਰੀ ਜੇਕਰ ਦੇਸ਼ ਦੀ ਅਗਵਾਈ ਕਰਨ ਜਾਵੇ ਤਾਂ ਉਸ ਨੂੰ ਬਿਜਨਸ ਕਲਾਸ ਦਾ ਟਿਕਟ ਮਿਲਣਾ ਚਾਹੀਦਾ ਹੈ। ਅਸੀਂ ਜਦੋਂ ਓਲੰਪਿਕ 'ਚ ਜਾਂਦੇ ਹੈ ਤਾਂ ਇਕਨਾਮੀ ਕਲਾਸ 'ਚ ਯਾਤਰਾ ਕਰਦੇ ਹਾਂ ਜਦਕਿ ਇਹ ਲੰਬੀ ਯਾਤਾ ਹੁੰਦੀ ਹੈ। ਇਸ ਤੋਂ ਬਾਅਦ ਇਸ ਤੋਂ ਉਭਰਨ 'ਚ ਸਾਨੂੰ 2-3 ਦਿਨ ਲਗਦੇ ਹਨ। ਜੇਕਰ ਅਸੀਂ ਬਿਜਨਸ ਕਲਾਸ 'ਚ ਯਾਤਰਾ ਕਰਾਂਗੇ ਤਾਂ ਜਲਦੀ ਉਭਰ ਸਕਾਂਗੇ।
ਦੇਸ਼ ਦੀ ਸਰਵਸ਼੍ਰੇਸ਼ਠ ਐਥਲੀਟਸ 'ਚੋਂ ਇਕ ਅੰਜੂ ਬਾਬੀ ਜਾਰਜ ਨੇ ਕਿਹਾ ਕਿ ਬੀ.ਸੀ.ਸੀ.ਆਈ. ਆਪਣੇ ਕ੍ਰਿਕਟਰਾਂ ਲਈ ਬਿਜਨਸ ਕਲਾਸ ਦਾ ਖਰਚਾ ਚੁੱਕ ਸਕਦੀ ਹੈ। ਜੇਕਰ ਸਾਡਾ ਫੈਡਰੇਸ਼ਨ ਵੀ ਇਸ ਲਈ ਰਾਜੀ ਹੋਵੇ ਤਾਂ ਸਾਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। 
ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ 'ਚ ਭਾਰਤੀ ਟੀਮ ਨੇ ਬੀ.ਸੀ.ਸੀ.ਆਈ. ਤੋਂ ਇਹ ਮੰਗ ਕੀਤੀ ਸੀ ਕਿ ਉਨ੍ਹਾਂ ਨੇ ਫਲਾਈਟ 'ਚ ਬਿਜਨਸ ਕਲਾਸ 'ਚ ਸਫਰ ਕਰਨ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਇਕਨਾਮੀ ਕਲਾਸ 'ਚ ਯਾਤਰੀ ਸੈਲਫੀ ਅਤੇ ਤਸਵੀਰਾਂ ਲਈ ਬਹੁਤ ਪ੍ਰੇਸ਼ਾਨ ਕਰਦੇ ਹਨ। ਬੀ.ਸੀ.ਸੀ.ਆਈ. ਅਤੇ ਕ੍ਰਿਕਟ ਪ੍ਰਸ਼ਾਸਕਾਂ ਦੀ ਕਮੇਟੀ ਨੇ ਪਿਛਲੇ ਦਿਨੋਂ ਬੈਠਕ 'ਚ ਕ੍ਰਿਕਟਰਾਂ ਦੀ ਇਸ ਮੰਗ ਨੂੰ ਸਵੀਕਾਰ ਕੀਤਾ, ਜਿਸ ਤੋਂ ਬਾਅਦ ਹੁਣ ਭਾਰਤੀ ਕ੍ਰਿਕਟਰ ਘਰੇਲੂ ਫਲਾਈਟਸ 'ਚ ਵੀ ਬਿਜਨਸ ਕਲਾਸ ਨਾਲ ਯਾਤਰਾ ਕਰਨਗੇ।


Related News