ਬੁਸ਼ਫਾਇਰ ਕ੍ਰਿਕਟ ਮੈਚ : ਸ਼ੇਨ ਵਾਟਸਨ ਨੇ 5 ਗੇਂਦਾਂ ''ਤੇ ਬਟੋਰੀਆਂ 26 ਦੌੜਾਂ, ਦੇਖੋ Video

Sunday, Feb 09, 2020 - 05:43 PM (IST)

ਬੁਸ਼ਫਾਇਰ ਕ੍ਰਿਕਟ ਮੈਚ : ਸ਼ੇਨ ਵਾਟਸਨ ਨੇ 5 ਗੇਂਦਾਂ ''ਤੇ ਬਟੋਰੀਆਂ 26 ਦੌੜਾਂ, ਦੇਖੋ Video

ਨਵੀਂ ਦਿੱਲੀ : ਸਾਬਕਾ ਆਸਟਰੇਲੀਆਈ ਸਲਾਮੀ ਬੱਲੇਬਾਜ਼ ਸ਼ੇਨ ਵਾਟਸਨ ਦਾ ਬੱਲਾ ਬੁਸ਼ਫਾਇਰ ਕ੍ਰਿਕਟ ਬੈਸ਼ ਦੌਰਾਨ ਵੀ ਰੱਜ ਕੇ ਬੋਲਿਆ। ਗਿਲਕ੍ਰਿਸਟ ਇਲੈਵਨ ਵੱਲੋਂ ਖੇਡਣ ਉਤਰੇ ਵਾਟਸਨ ਨੇ ਸਿਰਫ 9 ਗੇਂਦਾਂ 'ਤੇ 2 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 30 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਵਾਟਸਨ 3 ਓਵਰ ਖਤਮ ਹੋਣ ਤੋਂ ਬਾਅਦ ਰਿਟਾਇਰਡ ਹਰਟ ਹੋ ਗਏ ਤਦ ਤਕ ਗਿਲਕ੍ਰਿਸਟ ਇਲੈਵਨ 49 ਦੌੜਾਂ ਬਣਾ ਚੁੱਕੀ ਸੀ। ਆਪਣੀ ਪਾਰੀ ਦੌਰਾਨ ਵਾਟਸਨ ਨੇ ਲਗਾਤਾਰ 5 ਗੇਂਦਾਂ 'ਤੇ ਬਾਊਂਡਰੀ ਵੀ ਲਗਾਈ।

ਦੱਸ ਦਈਏ ਕਿ ਮੈਚ ਦੌਰਾਨ ਪੋਂਟਿੰਗ ਇਲੈਵਨ ਨੇ ਪਹਿਲਾਂ ਖੇਡਦਿਆਂ ਪੋਂਟਿੰਗ ਦੇ 26, ਹੇਡਨ ਦੇ 14, ਬ੍ਰਾਇਨ ਲਾਰਾ ਦੇ 30 ਦੌੜਾਂ ਦੀ ਬਦੌਲਤ 10 ਓਵਰਾਂ ਵਿਚ 104 ਦੌੜਾਂ ਬਣਾਈਆਂ ਸੀ। ਜਵਾਬ ਵਿਚ ਖੇਡਣ ਉਤਰੀ ਗਿਲਕ੍ਰਿਸਟ-11 ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਕਪਤਾਨ ਗਿਲਕ੍ਰਿਸਟ ਨੇ 17 ਤਾਂ ਵਾਟਸਨ ਨੇ 30 ਦੌੜਾਂ ਬਣਾਈਆਂ। ਮਿਡਲ ਓਵਰਾਂ ਵਿਚ ਸਾਈਮੰਡਸ ਨੇ ਵੀ 29 ਦੌੜਾਂ ਬਣਾਈਆਂ ਪਰ ਉਸ ਦੀ ਟੀਮ ਜਿੱਤ ਹਾਸਲ ਨਹੀਂ ਕਰ ਸਕੀ ਅਤੇ ਸਿਰਫ ਇਕ ਦੌੜ ਤੋਂ ਹਾਰ ਗਈ।


Related News