ਦੂਜੇ ਟੈਸਟ ’ਚ ਖੇਡ ਸਕਦੈ ਬਰਨਸ, ਪੁਕੋਵਸਕੀ ਅਜੇ ਕਨਕਸ਼ਨ ਤੋਂ ਨਹੀਂ ਉਭਰਿਆ
Monday, Dec 21, 2020 - 03:00 AM (IST)
ਮੈਲਬੋਰਨ– ਆਸਟਰੇਲੀਆ ਨੇ ਜੋ ਬਰਨਸ ਨੂੰ ਦੂਜੇ ਟੈਸਟ ਮੈਚ ਵਿਚ ਖੇਡਣ ਲਈ ਫਿਟ ਐਲਾਨ ਕੀਤਾ ਹੈ, ਜਿਸਦੀ ਕੂਹਣੀ ਵਿਚ ਲੜੀ ਦੇ ਸ਼ੁਰੂਆਤੀ ਡੇ-ਨਾਈਟ ਟੈਸਟ ਦੌਰਾਨ ਸੱਟ ਲੱਗ ਗਈ ਸੀ ਜਦਕਿ ਨੌਜਵਾਨ ਵਿਲ ਪੁਕੋਵਸਕੀ ਕਨਕਸ਼ਨ (ਸਿਰ ’ਤੇ ਹਲਕੀ ਸੱਟ) ਤੋਂ ਉਭਰ ਨਹੀਂ ਸਕਿਆ ਹੈ, ਜਿਸ ਨਾਲ ਉਹ ਖੇਡ ਲਈ ਫਿਟ ਨਹੀਂ ਹੈ।
ਬਰਨਸ ਨੂੰ ਐਡੀਲੇਡ ਵਿਚ ਪਹਿਲੇ ਟੈਸਟ ਦੌਰਾਨ ਜਸਪ੍ਰੀਤ ਬੁਮਰਾਹ ਦੀ ਗੇਂਦ ਕੂਹਣੀ ਵਿਚ ਲੱਗ ਗਈ ਸੀ, ਜਿਸ ਵਿਚ ਆਸਟਰੇਲੀਆ ਨੇ 8 ਵਿਕਟਾਂ ਨਾਲ ਜਿੱਤ ਹਾਸਲ ਕਰਕੇ 4 ਮੈਚਾਂ ਦੀ ਲੜੀ ਵਿਚ 1-0 ਨਾਲ ਬੜ੍ਹਤ ਹਾਸਲ ਕਰ ਲਈ ਹੈ।
ਲੜੀ ਤੋਂ ਪਹਿਲਾਂ ਤੋਂ ਹੀ ਆਸਟਰੇਲੀਆਈ ਟੀਮ ਖਿਡਾਰੀਆਂ ਦੀ ਸੱਟਾਂ ਨਾਲ ਜੂਝ ਰਹੀ ਹੈ ਤੇ ਬਰਨਸ ਦੇ ਵੀ ਜ਼ਖ਼ਮੀ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਸੀ ਪਰ ਸਕੈਨ ਵਿਚ ਪਤਾ ਲੱਗਾ ਕਿ ਉਸਦੀ ਬਾਂਹ ਵਿਚ ਕੋਈ ਵੀ ਵੱਡੀ ਸੱਟ ਨਹੀਂ ਹੈ। ਪੁਕੋਵਸਕੀ ਦੇ ਪਹਿਲੇ ਟੈਸਟ ਵਿਚ ਡੈਬਿਊ ਦੀ ਉਮੀਦ ਸੀ ਕਿਉਂਕਿ ਡੇਵਿਡ ਵਾਰਨਰ ਗ੍ਰੋਇਨ ਸੱਟ ਦੇ ਕਾਰਣ ਬਾਹਰ ਸੀ ਪਰ ਪਹਿਲੇ ਅਭਿਆਸ ਮੈਚ ਦੌਰਾਨ ਗੇਂਦ ਉਸਦੇ ਹੈਲਮੇਟ ’ਤੇ ਲੱਗ ਗਈ ਸੀ, ਜਿਸ ਨਾਲ ਉਹ ਸ਼ੁਰੂਆਤੀ ਡੇ-ਨਾਈਟ ਟੈਸਟ ਵਿਚ ਨਹੀਂ ਖੇਡ ਸਕਿਆ ਸੀ। ਪੁਕੋਵਸਕੀ 9ਵੀਂ ਵਾਰ ਕਨਕਸ਼ਨ ਦਾ ਸ਼ਿਕਾਰ ਹੋਇਆ ਹੈ।
ਨੋਟ- ਦੂਜੇ ਟੈਸਟ ’ਚ ਖੇਡ ਸਕਦੈ ਬਰਨਸ, ਪੁਕੋਵਸਕੀ ਅਜੇ ਕਨਕਸ਼ਨ ਤੋਂ ਨਹੀਂ ਉਭਰਿਆ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।