ਬੁੰਦੇਸਲੀਗਾ ਫੁੱਟਬਾਲ : ਫ੍ਰੈਂਕਫਰਟ ਨੇ ਵੇਰਡਰ ਨੂੰ ਹਰਾਇਆ

Thursday, Jun 04, 2020 - 11:52 AM (IST)

ਬੁੰਦੇਸਲੀਗਾ ਫੁੱਟਬਾਲ : ਫ੍ਰੈਂਕਫਰਟ ਨੇ ਵੇਰਡਰ ਨੂੰ ਹਰਾਇਆ

ਬ੍ਰੇਮੇਨ (ਜਰਮਨੀ) : ਐਨਟਾਰਚ ਫ੍ਰੈਂਕਫਰਟ ਨੇ ਬੁੰਦੇਸਲੀਗਾ ਫੁੱਟਬਾਲ ਵਿਚ ਵੇਰਡਰ ਬ੍ਰੇਮੇਨ ਨੂੰ 3.0 ਨਾਲ ਹਰਾ ਕੇ ਉਸ ਦੇ ਹੇਠਲੇ ਗੇੜ ਵਿਚ ਖਿਸਕਣ ਦੀ ਸੰਭਾਵਨਾ ਮਜ਼ਬੂਤ ਕਰ ਦਿੱਤੀ। ਫ੍ਰੈਂਕਫਰਟ ਲਈ ਆਂਦਰੇ ਸਿਲਵਾ ਨੇ 61ਵੇਂ ਮਿੰਟ ਵਿਚ ਗੋਲ ਕੀਤਾ। ਸਟੀਫਾਨ ਲੰਸਾਕੇਰ ਨੇ 81ਵੇਂ ਮਿੰਟ ਵਿਚ ਗੋਲ ਕਰ ਟੀਮ ਦੀ ਜਿੱਤ ਯਕੀਨੀ ਕੀਤੀ। ਆਸਟਰੀਆ ਦੇ ਇਸ ਸਟ੍ਰਾਈਕਰ ਦਾ 2015 ਤੋਂ ਬਾਅਦ ਇਹ ਪਹਿਲਾ ਗੋਲ ਸੀ। 

ਉਸ ਨੇ ਬਾਅਦ ਵਿਚ ਕਿਹਾ, ''ਇਹ ਕੈਚਅਪ ਦੀ ਬੋਤਲ ਦੀ ਤਰ੍ਹਾਂ ਸੀ। ਲੰਬੇ ਸਮੇਂ ਤਕ ਕੁਝ ਨਹੀਂ ਨਿਕਲਿਆ ਅਤੇ ਫਿਰ ਅਚਾਨਕ ਢੇਰ ਸਾਰੀ ਸੌਸ ਨਿਕਲ ਆਈ।''


author

Ranjit

Content Editor

Related News