ਕੇਰਲ ਖਿਲਾਫ ਰਣਜੀ ਮੈਚ ''ਚ ਫਿੱਟਨੈੱਸ ਸਾਬਿਤ ਕਰੇਗਾ ਬੁਮਰਾਹ
Wednesday, Dec 25, 2019 - 12:20 AM (IST)

ਸੂਰਤ- ਭਾਰਤ ਦਾ ਚੋਟੀ ਦਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੁਰਜਾਤ ਅਤੇ ਕੇਰਲ ਵਿਚਾਲੇ ਬੁੱਧਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਰਣਜੀ ਮੈਚ 'ਚ ਖੇਡੇਗਾ। ਇਸ ਵਿਚ ਰਾਸ਼ਟਰੀ ਟੀਮ ਵਿਚ ਵਾਪਸੀ ਤੋਂ ਪਹਿਲਾਂ ਉਸ ਦੀ ਫਿੱਟਨੈੱਸ ਦਾ ਮੁਲਾਂਕਣ ਕੀਤਾ ਜਾਵੇਗਾ। ਬੁਮਰਾਹ ਜ਼ਖਮੀ ਹੋਣ ਕਾਰਣ ਸਤੰਬਰ ਤੋਂ ਹੀ ਬਾਹਰ ਹੈ। ਸੋਮਵਾਰ ਉਸ ਨੂੰ ਸ਼੍ਰੀਲੰਕਾ ਅਤੇ ਆਸਟਰੇਲੀਆ ਖਿਲਾਫ ਹੋਣ ਵਾਲੀ ਕ੍ਰਮਵਾਰ ਟੀ-20 ਅਤੇ ਵਨ ਡੇ ਸੀਰੀਜ਼ ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ। ਇਸ ਲਈ ਰਣਜੀ ਮੈਚ ਵਿਚ ਸਾਰਿਆਂ ਦੀਆਂ ਨਜ਼ਰਾਂ ਇਸ 26 ਸਾਲਾ ਗੇਂਦਬਾਜ਼ 'ਤੇ ਟਿਕੀਆਂ ਰਹਿਣਗੀਆਂ।
ਚੋਣ ਕਮੇਟੀ ਦੇ ਪ੍ਰਧਾਨ ਐੱਮ. ਐੱਸ. ਕੇ. ਪ੍ਰਸਾਦ ਵੀ ਇਸ ਦੌਰਾਨ ਇਥੇ ਹਾਜ਼ਰ ਰਹਿਣਗੇ। ਭਾਰਤ ਦੇ ਤਿੰਨੇ ਸਵਰੂਪਾਂ 'ਚ ਗੇਂਦਬਾਜ਼ੀ ਕਰਨ ਵਾਲੇ ਬੁਮਰਾਹ ਆਖਿਰੀ ਵਾਰ ਰਾਸ਼ਟਰੀ ਟੀਮ ਵਲੋਂ ਵੈਸਟਇੰਡੀਜ਼ 'ਚ ਟੈਸਟ ਸੀਰੀਜ਼ 'ਚ ਖੇਡੇ ਸਨ। ਜਮੈਕਾ 'ਚ ਦੂਜੇ ਮੈਚ ਵਿਚ ਉਹ ਟੈਸਟ ਹੈਟ੍ਰਿਕ ਹਾਸਲ ਕਰਨ ਵਾਲੇ ਕੇਵਲ ਦੂਜੇ ਭਾਰਤੀ ਗੇਂਦਬਾਜ਼ ਬਣੇ ਸਨ। ਉਸ ਨੇ ਵੈਸਟਇੰਡੀਜ਼ ਵਿਰੁੱਧ ਪਿਛਲੇ ਹਫਤੇ ਵਿਸ਼ਾਖਾਪਟਨਮ 'ਚ ਦੂਜੇ ਵਨ ਡੇ ਤੋਂ ਪਹਿਲਾਂ ਅਭਿਆਸ ਸੈਸ਼ਨ 'ਚ ਗੇਂਦਬਾਜ਼ੀ ਕੀਤੀ ਜਿਸ ਨਾਲ ਉਸਦੀ ਵਾਪਸੀ ਦੀ ਸੰਭਾਵਨਾ ਬਣੀ।