ਬੁਮਰਾਹ ਦੁਨੀਆ ਦਾ ਸਰਵਸ੍ਰੇਸ਼ਠ ਗੇਂਦਬਾਜ਼ ਬਣੇਗਾ : ਕਲਾਰਕ
Friday, Dec 28, 2018 - 10:53 PM (IST)

ਮੈਲਬੋਰਨ— ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਜਸਪ੍ਰੀਤ ਬੁਮਰਾਹ ਦੀ ਸ਼ਲਾਘਾ ਕਰਦੇ ਹੋਏ ਕਿਹਾ ਉਹ ਤਿੰਨਾਂ ਫਾਰਮੇਟਾਂ 'ਚ ਜਲਦ ਹੀ ਦੁਨੀਆ ਦਾ ਸਰਵਸ੍ਰੇਸ਼ਠ ਗੇਂਦਬਾਜ਼ ਬਣੇਗਾ। ਬੁਮਰਾਹ ਨੇ ਤੀਜੇ ਟੈਸਟ ਮੈਚ 'ਚ 33 ਦੌੜਾਂ 'ਤੇ 6 ਵਿਕਟਾਂ ਹਾਸਲ ਕਰ ਜਿਸਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ ਪਹਿਲੀ ਪਾਰੀ 'ਚ 151 ਦੌੜਾਂ ਦਾ 'ਤੇ ਢੇਰ ਕਰ ਦਿੱਤਾ।
ਕਲਾਰਕ ਨੇ ਕਿਹਾ ਉਸਦੇ ਨਾਲ ਖੇਡਣਾ ਤੇ ਉਸਦਾ ਕਪਤਾਨ ਹੋਣਾ ਦਿਲਚਸਪ ਹੋਵੇਗਾ। ਉਹ ਸਿੱਖਣਾ ਚਾਹੁੰਦਾ ਹੈ ਤੇ ਬਹੁਤ ਮਿਹਨਤੀ ਹੈ। ਉਹ ਜਲਦ ਹੀ ਦੁਨੀਆ ਦਾ ਸਰਵਸ੍ਰੇਸ਼ਠ ਗੇਂਦਬਾਜ਼ ਬਣੇਗਾ। ਅਗਲੇ ਕੁਝ ਮਹੀਨੇ 'ਚ ਬੁਮਰਾਹ ਤਿੰਨਾਂ ਫਾਰਮੇਟਾਂ 'ਚ ਦੁਨੀਆ ਦਾ ਨੰਬਰ ਇਕ ਗੇਂਦਬਾਜ਼ ਬਣੇਗਾ।