ਭਾਰਤੀ ਟੀਮ ਦੇ ਤੇਜ਼ ਗੇਦਬਾਜ਼ ਬੁਮਰਾਹ ਪਿੱਠ ਦਰਦ ਕਾਰਨ ਟੈਸਟ ਟੀਮ ਤੋਂ ਹੋਏ ਬਾਹਰ

09/24/2019 6:32:06 PM

ਸਪੋਰਟਸ ਡੈਸਕ— ਭਾਰਤ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿੱਠ ਦੇ ਹੇਠਲੇ ਹਿੱਸੇ 'ਚ ਦਰਦ ਦੇ ਕਾਰਨ ਦੱਖਣੀ ਅਫਰੀਕਾ ਖਿਲਾਫ ਅਗਲੀ ਟੈਸਟ ਸੀਰੀਜ਼ 'ਚ ਨਹੀਂ ਖੇਡ ਸਕਣਗੇ ਅਤੇ ਉਨ੍ਹਾਂ ਦੀ ਜਗ੍ਹਾ ਉਮੇਸ਼ ਯਾਦਵ ਨੂੰ ਟੀਮ 'ਚ ਰੱਖਿਆ ਗਿਆ ਹੈ। ਇਨ੍ਹਾਂ ਦੋਨਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦੋ ਅਕਤੂਬਰ ਤੋਂ ਵਿਸ਼ਾਖਾਪੱਟਨਮ 'ਚ ਸ਼ੁਰੂ ਹੋਵੇਗਾ । ਬੀ. ਸੀ. ਸੀ. ਆਈ ਨੇ ਕਿਹਾ, ''ਇਸ ਸੱਟ ਦਾ ਪਤਾ ਨਿਯਮਿਤ ਰੇਡਯੋਲੋਜੀ ਸਕ੍ਰਿਨਿੰਗ ਦੌਰਾਨ ਪਤਾ ਚੱਲਿਆ। ਉਹ ਐੱਨ. ਸੀ. ਏ. 'ਚ ਰਹਿ ਕੇ ਫਿੱਟਨੈਸ ਹਾਸਲ ਕਰਣਗੇ ਅਤੇ ਬੀ. ਸੀ. ਸੀ. ਆਈ ਦਾ ਡਾਕਟਰੀ ਦਲ ਉਨ੍ਹਾਂ 'ਤੇ ਨਿਗਰਾਨੀ ਰੱਖੇਗਾ। ਆਲ ਇੰਡੀਆ ਸੀਨੀਅਰ ਚੋਣ ਕਮੇਟੀ ਨੇ ਬੁਮਰਾਹ ਦੀ ਜਗ੍ਹਾ ਉਮੇਸ਼ ਯਾਦਵ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਬੁਮਰਾਹ ਟੀ20 ਸੀਰੀਜ਼ ਦਾ ਹਿੱਸਾ ਨਹੀਂ ਸਨ ਜੋ 1-1 ਦੀ ਬਰਾਬਰੀ 'ਤੇ ਰਹੀ ਸੀ।PunjabKesari
ਟੈਸਟ ਸੀਰੀਜ਼ ਭਾਰਤੀ ਟੀਮ ਇਸ ਪ੍ਰਕਾਰ ਹੈ :  
ਵਿਰਾਟ ਕੋਹਲੀ (ਕਪਤਾਨ), ਮਯੰਕ ਅੱਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ,ਅਜਿੰਕਿਆ ਰਹਾਣੇ (ਉਪ ਕਪਤਾਨ), ਹਨੁਮਾ ਵਿਹਾਰੀ, ਰਿਸ਼ਭ ਪੰਤ, ਰਿੱਧੀਮਾਨ ਸਾਹਾ,  ਰਵਿਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਇਸ਼ਾਂਤ ਸ਼ਰਮਾ ਅਤੇ ਸ਼ੁਭਮਨ ਗਿੱਲ।


Related News