ਬੁਮਰਾਹ ਨੇ ਸ਼ੇਅਰ ਕੀਤਾ ਜਲਾਟਨ ਦਾ ਵੀਡੀਓ, ਦਿੱਤਾ ਇਹ ਖਾਸ ਮੈਸੇਜ਼

05/04/2020 6:55:49 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸਵੀਡਨ ਦੇ ਜਲਾਟਨ ਇਬ੍ਰਾਹਿਮੋਵਿਕ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਉਨ੍ਹਾਂ ਨੇ ਇਸ ਸਟ੍ਰਾਈਕਰ ਦਾ ਇਕ ਪ੍ਰਰੇਣਾਦਾਈ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸਦਾ ਕੈਪਸ਼ਨ ਹੈ 'ਵਰਡਸ ਟੂ ਲਿਵ ਬਾਈ' ਬੁਮਰਾਹ ਨੇ ਇਟਲੀ ਦੇ ਫੁੱਟਬਾਲ ਕਲੱਬ ਐਸੀ ਮਿਲਾਨ ਦੇ ਫਾਰਵਰਡ ਦਾ 36 ਸੈਕਿੰਡ ਦਾ ਵੀਡੀਓ ਪੋਸਟ ਕੀਤਾ ਹੈ, ਜਿਸ 'ਚ ਇਹ ਖਿਡਾਰੀ ਕਹਿੰਦਾ ਹੈ ਨਜ਼ਰ ਆ ਰਿਹਾ ਹੈ ਕਿ ਮੈਂ ਸੋਸ਼ਲ ਮੀਡੀਆ ਦੀ ਜ਼ਿੰਦਗੀ ਨਹੀਂ ਜਿੱਤਿਆ। ਵੀਡੀਓ 'ਚ ਇਬ੍ਰਾਹਿਮੋਵਿਕ ਨੇ ਕਿਹਾ ਕਿ ਮੇਰਾ ਧਿਆਨ ਇਸ 'ਤੇ ਹੈ ਕਿ ਮੈਂ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦਾ ਹਾਂ ਤੇ ਮੈਂ ਜਾਣਦਾ ਹਾਂ ਕਿ ਮੈਂ ਕਿਵੇਂ ਵਧੀਆ ਪ੍ਰਦਰਸ਼ਨ ਕਰ ਸਕਦਾ ਹਾਂ। ਮੈਂ ਜੋ ਕਰ ਸਕਦਾ ਹਾਂ, ਉਸ 'ਚ ਮੈਂ ਸਰਵਸ੍ਰੇਸ਼ਠ ਹਾਂ। ਬਾਕੀ ਦੀਆਂ ਚੀਜ਼ਾਂ ਮੇਰੇ ਮਾਈਨੇ ਨਹੀਂ ਰੱਖਦੀਆਂ ਕਿਉਂਕਿ ਜੇਕਰ ਤੁਸੀਂ ਫੁੱਟਬਾਲ ਖਿਡਾਰੀ ਨਹੀਂ ਹੁੰਦੇ ਹਾਂ ਤੁਹਾਨੂੰ ਕੌਣ ਪਹਿਚਾਣਦਾ, ਕੋਈ ਨਹੀਂ। ਇਬ੍ਰਾਹਿਮੋਵਿਕ ਦਾ ਇਹ ਮਿਲਾਨ ਦੇ ਨਾਲ ਦੂਸਰਾ ਕਰਾਰ ਹੈ। ਭਾਰਤੀ ਗੇਂਦਬਾਜ਼ ਕਈ ਵਾਰ ਦੱਸ ਚੁੱਕੇ ਹਨ ਕਿ ਉਹ ਇਸ ਖਿਡਾਰੀ ਦੇ ਕਿੰਨੇ ਵੱਡੇ ਪ੍ਰਸ਼ੰਸਕ ਹਨ।


ਹਾਲ ਹੀ 'ਚ ਜਸਪ੍ਰੀਤ ਬੁਮਰਾਹ ਨੇ ਖੁਲਾਸਾ ਕੀਤਾ ਸੀ ਕਿ ਬਹੁਤ ਲੋਕਾਂ ਨੂੰ ਇਹ ਲੱਗਦਾ ਸੀ ਕਿ ਮੈਂ ਭਾਰਤ ਦੇ ਲਈ ਬਹੁਤ ਵੱਡਾ ਨਹੀਂ ਖੇਡ ਸਕਾਂਗਾ। ਜਸਪ੍ਰੀਤ ਬੁਮਰਾਹ ਨੇ ਦੱਸਿਆ ਕਿ ਮੇਰੇ ਗੇਂਦਬਾਜ਼ੀ ਐਕਸ਼ਨ ਨੂੰ ਲੈ ਕੇ ਬਹੁਤ ਲੋਕ ਗੱਲਾਂ ਕਰਦੇ ਹਨ ਤੇ ਕਹਿੰਦੇ ਸਨ ਕਿ ਮੈਂ ਲੰਮੇ ਸਮੇਂ ਤਕ ਨਹੀਂ ਖੇਡ ਸਕਾਂਗਾ। ਬੁਮਰਾਹ ਨੇ ਯੁਵਰਾਦ ਸਿੰਘ ਦੇ ਨਾਲ ਇੰਸਟਾਗ੍ਰਾਮ ਲਾਈਵ ਚੈਟ 'ਚ  ਕਿਹਾ ਸੀ ਕਿ ਮੇਰੇ ਗੇਂਦਬਾਜ਼ੀ ਐਕਸ਼ਨ ਨੂੰ ਦੇਖਦੇ ਬਹੁਤ ਲੋਕਾਂ ਨੇ ਕਿਹਾ ਸੀ ਕਿ ਮੈਂ ਸਿਰਫ ਰਣਜੀ ਹੀ ਖੇਡ ਸਕਾਂਗਾ।


Gurdeep Singh

Content Editor

Related News