ਬੁਮਰਾਹ ਨੇ ਕਿਹਾ, ਮਜ਼ਬੂਤ ਵਾਪਸੀ ਕਰਾਂਗਾ

Thursday, Sep 26, 2019 - 03:51 AM (IST)

ਬੁਮਰਾਹ ਨੇ ਕਿਹਾ, ਮਜ਼ਬੂਤ ਵਾਪਸੀ ਕਰਾਂਗਾ

ਨਵੀਂ ਦਿੱਲੀ- ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਹਾ ਕਿ ਉਹ ਕਮਰ ਦੇ ਹੇਠਲੇ ਹਿੱਸੇ ਦੀ ਸੱਟ ਤੋਂ ਉਭਰਨ ਤੋਂ ਬਾਅਦ ਮਜ਼ਬੂਤ ਵਾਪਸੀ ਕਰੇਗਾ, ਜਿਸ ਦੇ ਕਾਰਣ ਉਸ ਨੂੰ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ 'ਚੋਂ ਬਾਹਰ ਹੋਣਾ ਪਿਆ। 25 ਸਾਲ ਦੇ ਇਸ ਖਿਡਾਰੀ ਨੂੰ ਸੱਟ ਕਾਰਣ 2 ਅਕਤੂਬਰ ਤੋਂ ਵਿਸ਼ਾਖਾਪਟਨਮ ਵਿਚ ਦੱਖਣੀ ਅਫਰੀਕਾ ਖਿਲਾਫ ਸ਼ੁਰੂ ਹੋ ਰਹੀ ਸੀਰੀਜ਼ 'ਚੋਂ ਬਾਹਰ ਬੈਠਣਾ ਪਿਆ। ਬੁਮਰਾਹ ਨੇ ਟਵੀਟ ਕੀਤਾ ਕਿ ਸੱਟਾਂ ਖੇਡ ਦਾ ਹਿੱਸਾ ਹੈ। ਮੈਂ ਇਸ ਸੱਟ ਤੋਂ ਬਾਅਦ ਮਜ਼ਬੂਤ ਵਾਪਸੀ ਦਾ ਟੀਚਾ ਬਣਾਇਆ ਹੈ। ਤਿੰਨ ਟੈਸਟ ਮੈਚਾਂ ਦੇ ਲਈ ਭਾਰਤੀ ਟੀਮ 'ਚ ਬੁਮਰਾਹ ਦੀ ਜਗ੍ਹਾ ਉਮੇਸ਼ ਯਾਦਵ ਨੂੰ ਸ਼ਾਮਲ ਕੀਤਾ ਗਿਆ ਹੈ। ਬੁਮਰਾਹ ਦੇ ਅਗਲੇ ਮਹੀਨੇ ਬੰਗਲਾਦੇਸ਼ ਵਿਰੁੱਧ ਟੀ-20 ਤੇ ਟੈਸਟ 'ਚ ਵੀ ਨਹੀਂ ਖੇਡਣ ਦੀ ਸੰਭਾਵਨਾ ਹੈ। ਬੁਮਰਾਹ ਨੂੰ ਦੱਖਣੀ ਅਫਰੀਕਾ ਵਿਰੁੱਧ ਹਾਲ 'ਚ ਖਤਮ ਹੋਈ ਟੀ-20 ਸੀਰੀਜ਼ 'ਚ ਵੀ ਆਰਾਮ ਦਿੱਤਾ ਗਿਆ ਸੀ ਜੋ 1-1 ਨਾਲ ਡਰਾਅ 'ਤੇ ਖਤਮ ਹੋਈ।


author

Gurdeep Singh

Content Editor

Related News