ਹਰਸ਼ਲ ਪਟੇਲ ਨੇ ਤੋੜਿਆ ਜਸਪ੍ਰੀਤ ਬੁਮਰਾਹ ਦਾ ਵੱਡਾ ਰਿਕਾਰਡ
Wednesday, Oct 06, 2021 - 11:35 PM (IST)
ਆਬੂ ਧਾਬੀ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਨੇ ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਰੁੱਧ ਆਬੂ ਧਾਬੀ ਵਿਚ ਖੇਡੇ ਗਏ ਮੈਚ 'ਚ ਇਕ ਵਾਰ ਫਿਰ ਤੋਂ ਟੀਮ ਦੇ ਲਈ ਸ਼ਾਨਦਾਰ ਗੇਂਦਬਾਜ਼ੀ ਕੀਤੀ। ਹਰਸ਼ਲ ਨੇ 4 ਓਵਰਾਂ ਵਿਚ 33 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ। ਹੈਦਰਾਬਾਦ ਵੱਡੇ ਸਕੋਰ ਵੱਲ ਵੱਧ ਰਿਹਾ ਰਿਹਾ ਸੀ। ਹਰਸ਼ਲ ਨੇ ਇਸ ਦੇ ਨਾਲ ਹੀ ਬਤੌਰ ਭਾਰਤੀ ਗੇਂਦਬਾਜ਼ੀ ਆਈ. ਪੀ. ਐੱਲ. ਦੇ ਕਿਸੇ ਵੀ ਸੀਜ਼ਨ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਜਸਪ੍ਰੀਤ ਬੁਮਰਾਹ ਦਾ ਰਿਕਾਰਡ ਤੋੜ ਦਿੱਤਾ।
ਆਈ. ਪੀ. ਐੱਲ. ਸੀਜ਼ਨ ਵਿਚ ਸਭ ਤੋਂ ਜ਼ਿਆਦਾ ਵਿਕਟਾਂ
32 ਬ੍ਰਾਵੋ (2013)
30 ਰਬਾਡਾ (2020)
29 ਹਰਸ਼ਲ ਪਟੇਲ (2021)*
28 ਲਸਿਥ ਮਲਿੰਗਾ (2011)
28 ਜੇਮਸ ਫਾਲਕਨਰ (2013)
ਇਹ ਖ਼ਬਰ ਪੜ੍ਹੋ- ਟਾਸ ਤੇ ਪਿੱਚ ਦਾ ਨਹੀਂ, ਜ਼ਿਆਦਾ ਦੋਸ਼ ਸਾਡਾ : ਸੰਗਾਕਾਰਾ
ਭਾਰਤੀ ਤੇਜ਼ ਗੇਂਦਬਾਜ਼ਾਂ ਦੇ ਆਈ. ਪੀ. ਐੱਲ. ਵਿਚ ਵਿਕਟ
28 ਹਰਸ਼ਲ ਪਟੇਲ (2021)*
27 ਜਸਪ੍ਰੀਤ ਬੁਮਰਾਹ (2020)
26 ਭੁਵਨੇਸ਼ਵਰ ਕੁਮਾਰ (2017)
24 ਹਰਭਜਨ ਸਿੰਘ (2013)
24 ਜੈਦੇਵ ਓਨਾਦਕਟ (2017)
ਇਹ ਖ਼ਬਰ ਪੜ੍ਹੋ- ਚੈਂਪੀਅਨ ਚੈੱਸ ਟੂਰ ਫਾਈਨਲਸ ਦਾ ਜੇਤੂ ਬਣਿਆ ਮੈਗਨਸ ਕਾਰਲਸਨ
ਡੈਥ ਓਵਰਾਂ ਵਿਚ ਸਭ ਤੋਂ ਜ਼ਿਆਦਾ ਵਿਕਟਾਂ
2 ਰਾਇਲ ਚੈਲੰਜਰਜ਼ ਬੈਂਗਲੁਰੂ
31 ਕੋਲਕਾਤਾ ਨਾਈਟ ਰਾਈਡਰਜ਼
25 ਪੰਜਾਬ ਕਿੰਗਜ਼
23 ਚੇਨਈ ਸੁਪਰ ਕਿੰਗਜ਼
23 ਦਿੱਲੀ ਕੈਪੀਟਲਸ
23 ਰਾਜਸਥਾਨ ਰਾਇਲਜ਼
22 ਸਨਰਾਈਜ਼ਰਜ਼ ਹੈਦਰਾਬਾਦ
21 ਮੁੰਬਈ ਇੰਡੀਅਨਜ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।