ਵਾਪਸੀ ਲਈ ਤਿਆਰ ਬੁਮਰਾਹ, ਦਿੱਲੀ ਕੈਪੀਟਲਸ ਦੇ ਟ੍ਰੇਨਰ ਨਾਲ ਸ਼ੁਰੂ ਕੀਤਾ ਅਭਿਆਸ

12/03/2019 5:29:36 PM

ਨਵੀਂ ਦਿੱਲੀ : ਸੱਟ ਨਾਲ ਉਭਰੇ ਭਾਰਤ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਈ. ਪੀ. ਐੱਲ. ਫ੍ਰੈਂਚਾਈਜ਼ੀ ਦਿੱਲੀ ਕੈਪੀਟਲਸ ਦੇ ਟ੍ਰੇਨਰ ਰਜਨੀਕਾਂਤ ਸ਼ਿਵਗਿਆਨਮ ਦੇ ਨਾਲ ਅਭਿਆਸ ਸ਼ੁਰੂ ਕਰ ਦਿੱਤਾ ਹੈ। ਬੁਮਰਾਹ ਨੂੰ ਸਤੰਬਰ ਵਿਚ ਕਮਰ ਵਿਚ ਸਟ੍ਰੈਸ ਫ੍ਰੈਕਚਰ ਹੋਇਆ ਸੀ। ਉਹ ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਖਿਲਾਫ ਘਰੇਲੂ ਲੜੀਆਂ ਨਹੀਂ ਖੇਡ ਸਕੇ। ਉਹ ਵੈਸਟਇੰਡੀਜ਼ ਖਿਲਾਫ ਆਗਾਮੀ ਸੀਰੀਜ਼ ਵੀ ਨਹੀਂ ਖੇਡ ਸਕਣਗੇ।

PunjabKesari

ਇਕ ਸੂਤਰ ਨੇ ਦੱਸਿਆ, ''ਉਹ ਐੱਮ. ਸੀ. ਏ. ਵਿਚ ਅਭਿਆਸ ਕਰ ਰਹੇ ਹਨ। ਇਹ ਨਿਜੀ ਬੰਦੋਬਸਤ ਹੈ।'' ਬੁਮਰਾਹ ਅਗਲੇ ਸਾਲ ਨਿਊਜ਼ੀਲੈਂਡ ਦੌਰੇ 'ਤੇ ਵਾਪਸੀ ਕਰਨਗੇ, ਜਿਸ ਵਿਚ ਭਾਰਤ 5 ਟੀ-20, 3 ਵਨ ਡੇ ਅਤੇ 2 ਟੈਸਟ ਖੇਡੇਗਾ। ਦਿੱਲੀ ਆਈ. ਪੀ. ਐੱਲ. ਟੀਮ ਦੇ ਕਰਮਚਾਰੀ ਹੋਣ ਦੇ ਬਾਵਜੂਦ ਰਜਨੀਕਾਂਤ ਖਿਡਾਰੀਆਂ ਦੇ ਨਾਲ ਵਿਅਕਤੀਗਤ ਤੌਰ 'ਤੇ ਵੀ ਕੰਮ ਕਰਦੇ ਹਨ। ਦਿੱਲੀ ਕੈਪੀਟਲਸ ਦੇ ਸੂਤਰ ਨੇ ਦੱਸਿਆ ਕਿ ਜਦੋਂ ਆਈ. ਪੀ. ਐੱਲ. ਨਹੀਂ ਚਲ ਰਿਹਾ ਹੋਵੇ ਤਾਂ ਰਜਨੀਕਾਂਤ ਕਿਸੇ ਦੇ ਵੀ ਨਾਲ ਕੰਮ ਕਰਨ ਲਈ ਸੁਤੰਤਰ ਹਨ।


Related News