ਬੁਮਰਾਹ ਦਾ ਵੱਡਾ ਬਿਆਨ, ਕਿਹਾ- ਮਲਿੰਗਾ ਨੇ ਮੈਨੂੰ ਕੁਝ ਵੀ ਨਹੀਂ ਸਿਖਾਇਆ

01/03/2020 7:08:18 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਗੇਂਦਬਾਜ਼ੀ ਨੂੰ ਲੈ ਕੇ ਮੰਨਿਆ ਜਾਂਦਾ ਸੀ ਕਿ ਉਨ੍ਹਾਂ ਨੇ ਯਾਰਕਰ ਕਿੰਗ ਲਸਿਥ ਮਲਿੰਗਾ ਤੋਂ ਯਾਰਕਰ ਸਿੱਖੀ ਹੈ ਪਰ ਹਾਲ ਹੀ 'ਚ ਇਕ ਦਿੱਤੀ ਇੰਟਰਵਿਊ ਦੇ ਦੌਰਾਨ ਬੁਮਰਾਹ ਨੇ ਖੁਲਾਸਾ ਕੀਤਾ ਕਿ ਯਾਰਕਰ ਤਾਂ ਦੂਰ ਦੀ ਗੱਲ ਮਲਿੰਗਾ ਨੇ ਉਸ ਨੂੰ ਮੈਦਾਨ 'ਤੇ ਕੁਝ ਵੀ ਨਹੀਂ ਸਿਖਾਇਆ।

PunjabKesari
ਬੁਮਰਾਹ ਨੇ ਕਿਹਾ ਕਿ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਲਸਿਥ ਮਲਿੰਗਾ ਨੇ ਯਾਰਕਰ ਮੈਨੂੰ ਸਿਖਾਈ ਹੈ ਪਰ ਇਹ ਗੱਲ ਸੱਚ ਨਹੀਂ ਹੈ। ਉਨ੍ਹਾਂ ਨੇ ਮੈਨੂੰ ਮੈਦਾਨ 'ਤੇ ਕੁਝ ਨਹੀਂ ਸਿਖਾਇਆ, ਮੈਂ ਸਿਰਫ ਉਸ ਤੋਂ ਇਕ ਚੀਜ਼ ਸਿੱਖੀ ਹੈ ਤੇ ਉਹ ਦਿਮਾਗ ਦੇ ਬਾਰੇ 'ਚ ਹੈ। ਕਿਸ ਤਰ੍ਹਾਂ ਅਲੱਗ-ਅਲੱਗ ਹਾਲਾਤ ਨੂੰ ਸਮਝਣਾ ਹੈ, ਬੱਲੇਬਾਜ਼ ਦੇ ਲਈ ਕਿਸ ਤਰ੍ਹਾਂ ਯੋਜਨਾ ਬਣਾਉਣੀ ਹੈ ਤੇ ਗੁੱਸੇ 'ਤੇ ਕਿਸ ਤਰ੍ਹਾਂ ਕਾਬੂ ਪਾਉਣਾ ਹੈ।

PunjabKesari
ਯਾਰਕਰ ਦੇ ਬਾਰੇ 'ਚ ਗੱਲ ਕਰਦੇ ਹੋਏ ਬੁਮਰਾਹ ਨੇ ਕਿਹਾ ਕਿ ਟੀ. ਵੀ. ਕ੍ਰਿਕਟ ਦੇਖਦੇ ਸਮੇਂ ਜਦੋਂ ਗੇਂਦਬਾਜ਼ ਤੇਜ਼ ਗਤੀ ਨਾਲ ਗੇਂਦ ਸੁੱਟ ਕੇ ਵਿਕਟ ਹਾਸਲ ਕਰਦਾ ਸੀ ਤਾਂ ਮੈਨੂੰ ਬਹੁਤ ਮਜ਼ਾ ਆਉਂਦਾ ਸੀ। ਫਿਰ ਮੈਂ ਸੋਚ ਲਿਆ ਕਿ ਇਹੀ ਕਰਨਾ ਚਾਹੁੰਦਾ ਹਾਂ। ਉਸ ਨੇ ਕਿਹਾ ਕਿ ਮੈਂ ਆਪਣੇ ਦਿਮਾਗ 'ਚ ਖੁਦ ਨੂੰ ਬ੍ਰੇਟ ਲੀ ਸਮਝਦਾ ਸੀ। ਕਦੀਂ ਇਕ ਤਰੀਕੇ ਨਾਲ ਤਾਂ ਕਦੇ ਦੂਜੇ ਤਰੀਕੇ ਨਾਲ ਗੇਂਦਬਾਜ਼ੀ ਕਰਦਾ ਸੀ। ਇਸ ਤਰ੍ਹਾਂ ਮੈਂ ਆਪਣੇ ਆਦਰਸ਼ ਗੇਂਦਬਾਜ਼ਾਂ ਦੀ ਨਕਲ ਕਰਦਾ ਸੀ।

PunjabKesari
ਗਲੀ 'ਚ ਕਿਸ ਤਰ੍ਹਾਂ ਯਾਰਕਰ ਦੀ ਤਿਆਰੀ ਕੀਤੀ, ਇਸ 'ਤੇ ਬੁਮਰਾਹ ਨੇ ਕਿਹਾ ਕਿ ਸਾਡੇ ਕੋਲ ਰਬੜ ਦੀ ਗੇਂਦ ਹੁੰਦੀ ਸੀ ਜੋ ਬਹੁਤ ਸਖਤ ਸੀ ਤੇ ਉਸ 'ਤੇ ਸੀਮ ਅੰਕਿਤ ਹੁੰਦੀ ਸੀ। ਇਹ ਗੇਂਦ ਬਹੁਤ ਸਵਿੰਗ ਹੁੰਦੀ ਸੀ। ਅਸੀਂ ਪਿੱਚ 'ਤੇ ਨਹੀਂ ਖੇਡਦੇ ਸੀ ਇਸ ਲਈ ਸੀਮ ਮੂਵਮੈਂਟ ਨਹੀਂ ਹੁੰਦੀ ਸੀ ਤੇ ਵਿਕਟ ਦੇ ਪਿੱਛੇ ਕੈਚ ਆਊਟ ਹੋਣ ਦੀ ਸੰਭਾਵਨਾ ਵੀ ਨਹੀਂ ਸੀ। ਇਸ ਦੌਰਾਨ ਮੈਂ ਜਿੰਨ੍ਹਾ ਜ਼ਿਆਦਾ ਹੋ ਸਕੇ ਬੱਲੇਬਾਜ਼ਾਂ ਨੂੰ ਪੂਰੀ ਲੰਬਾਈ 'ਤੇ ਗੇਂਦ ਸੁੱਟਣ ਦੀ ਕੋਸ਼ਿਸ਼ ਕਰਦਾ ਸੀ। ਜੇਕਰ ਤੁਹਾਨੂੰ ਵਿਕਟ ਚਾਹੀਦੀ ਤਾਂ ਯਾਰਕਰ ਸੁੱਟਣੀ ਚਾਹੀਦੀ ਹੈ। ਮੇਰਾ ਮੰਨਣਾ ਹੈ ਕਿ ਇਸ ਅਨੁਭਵ ਨੇ ਮੈਨੂੰ ਸਮਝਦਾਰ ਬਣਾਇਆ।


Gurdeep Singh

Content Editor

Related News