ਬ੍ਰਿਟਿਸ਼ ਸਰਕਾਰ ਨੇ ECB ਨੂੰ ਪਾਕਿ ਦੌਰਾ ਰੱਦ ਕਰਨ ਦੀ ਸਲਾਹ ਨਹੀਂ ਦਿੱਤੀ ਸੀ : ਅੰਬੈਸਡਰ
Wednesday, Sep 22, 2021 - 08:29 PM (IST)
ਇਸਲਾਮਾਬਾਦ- ਬ੍ਰਿਟੇਨ ਦੇ ਪਾਕਿਸਤਾਨ ਸਥਿਤ ਅੰਬੈਸਡਰ ਨੇ ਖੁਲਾਸਾ ਕੀਤਾ ਹੈ ਕਿ ਬ੍ਰਿਟਿਸ਼ ਸਰਕਾਰ ਨੇ ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੂੰ ਸੁਰੱਖਿਆ ਕਾਰਨਾਂ ਨਾਲ ਆਪਣੀ ਪੁਰਸ਼ ਅਤੇ ਮਹਿਲਾ ਟੀਮਾਂ ਦਾ ਪਾਕਿਸਤਾਨ ਦੌਰਾਨ ਰੱਦ ਕਰਨ ਦੀ ਸਲਾਹ ਨਹੀਂ ਦਿੱਤੀ ਸੀ। ਪਾਕਿਸਤਾਨ ’ਚ ਬ੍ਰਿਟਿਸ਼ ਅੰਬੈਸਡਰ ਕ੍ਰਿਟੀਅਨ ਟਰਨਰ ਨੇ ਕਿਹਾ ਕਿ ਈ. ਸੀ. ਬੀ. ਨੇ ਅਗਲੇ ਮਹੀਨੇ ਹੋਣ ਵਾਲੀ ਟੀ-20 ਸੀਰੀਜ਼ ਨੂੰ ਰੱਦ ਕਰਨ ਦਾ ਫੈਸਲਾ ਖੁਦ ਕੀਤਾ ਸੀ। ਉਹ ਪਾਕਿਸਤਾਨੀ ਪ੍ਰਸ਼ੰਸਕਾਂ ਦੀ ਨਿਰਾਸ਼ਾ ਨੂੰ ਸਮਝਦੇ ਹਨ।
ਇਹ ਖ਼ਬਰ ਪੜ੍ਹੋ-ਨੇੜਲੇ ਫਰਕ ਨਾਲ ਮੈਚ ਗੁਆਉਣਾ ਪੰਜਾਬ ਲਈ ਆਮ ਜਿਹੀ ਗੱਲ ਬਣ ਗਈ ਹੈ : ਕੁੰਬਲੇ
ਟਰਨਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਜਾਰੀ ਵੀਡੀਓ ਵਿਚ ਕਿਹਾ ਕਿ ਇਹ ਫੈਸਲਾ ਈ. ਸੀ. ਬੀ. ਨੇ ਕੀਤਾ ਜੋ ਇਸ ਤਰ੍ਹਾਂ ਦੇ ਫੈਸਲੇ ਲੈਣ ਲਈ ਆਜ਼ਾਦੀ ਹੈ। ਉਸ ਨੇ ਖਿਡਾਰੀਆਂ ਨਾਲ ਜੁੜੀਆਂ ਚਿੰਤਾਵਾਂ ਕਾਰਨ ਇਹ ਫੈਸਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਬ੍ਰਿਟਿਸ਼ ਅੰਬੈਸਡਰ ਨੇ ਦੌਰੇ ਦਾ ਸਮਰਥਨ ਕੀਤਾ ਸੀ ਅਤੇ ਸੁਰੱਖਿਆ ਆਧਾਰ 'ਤੇ ਇਸ ਦੇ ਵਿਰੁੱਧ ਸਲਾਹ ਨਹੀਂ ਦਿੱਤੀ ਸੀ। ਪਾਕਿਸਤਾਨ ਦੇ ਲਈ ਸਾਡੀ ਯਾਤਰਾ ਸਲਾਹ ਨਹੀਂ ਬਦਲੀ ਹੈ। ਈ. ਸੀ. ਬੀ. ਨੇ ਸੋਮਵਾਰ ਨੂੰ ਆਪਣੀ ਪੁਰਸ਼ ਅਤੇ ਮਹਿਲਾ ਟੀਮਾਂ ਦਾ ਪਾਕਿਸਤਾਨ ਦੌਰਾ ਰੱਦ ਕਰ ਦਿੱਤਾ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।