ਵੈਂਕਟੇਸ਼ ਨੂੰ ਵਾਪਸ ਲਿਆਉਣ ਪ੍ਰਮੁੱਖਤਾ ਸੀ : ਬ੍ਰਾਵੋ
Wednesday, Nov 27, 2024 - 11:28 AM (IST)
ਸਪੋਰਟਸ ਡੈਸਕ- ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਮਾਰਗਦਰਸ਼ਕ ਡਵੇਨ ਬ੍ਰਾਵੋ ਨੇ ਕਿਹਾ ਕਿ ਉਸਦੀ ਟੀਮ ਨੇ ‘ਮੁੱਖ ਖਿਡਾਰੀਆਂ’ ਨੂੰ ਬਰਕਰਾਰ ਰੱਖਣ ਦੇ ਇਰਾਦੇ ਨਾਲ ਵੈਂਕਟੇਸ਼ ਅਈਅਰ ਨੂੰ ਆਪਣੇ ਨਾਲ ਜੋੜਨ ਲਈ ‘ਪੂਰੀ ਤਾਕਤ ਲਾਉਣ’ ਦੀ ਟੀਮ ਦੀ ਰਣਨੀਤੀ ਦਾ ਬਚਾਅ ਕੀਤਾ ਹੈ। ਬ੍ਰਾਵੋ ਨੇ ਕਿਹਾ ਕਿ ਵੈਂਕਟੇਸ਼ ਨੂੰ ਜੋੜਨਾ ਸਾਡੇ ਲਈ ਪ੍ਰਮੁੱਖਤਾ ਸੀ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਅਸੀਂ ਉਸਦੇ ਲਈ ਪੂਰਾ ਜ਼ੋਰ ਲਾ ਦਿੱਤਾ। ਇਹ ਚੰਗਾ ਹੈ ਕਿ ਸਾਡੇ ਕੋਲ ਚੈਂਪੀਅਨਸ਼ਿਪ ਜਿੱਤਣ ਵਾਲੀ ਟੀਮ ਦੇ 90 ਫੀਸਦੀ ਖਿਡਾਰੀ ਹਨ। ਇਹ ਆਪਣੇ ਆਪ ਵਿਚ ਹਾਂ-ਪੱਖੀ ਸੰਕੇਤ ਹੈ। ਜਦੋਂ ਤੁਸੀਂ ਸ਼ੁਰੂ ਤੋਂ ਟੀਮ ਤਿਆਰ ਕਰਦੇ ਹੋ ਤਾਂ ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਮੁੱਖ ਖਿਡਾਰੀਆਂ ਨੂੰ ਬਰਕਰਾਰ ਰੱਖੋ। ਸੁਮੇਲ ਤਿਆਰ ਕਰਨਾ ਕਾਫੀ ਮੁਸ਼ਕਿਲ ਹੁੰਦਾ ਹੈ। 29 ਸਾਲਾ ਆਲਰਾਊਂਡਰ ਵੈਂਕਟੇਸ਼ ਨੂੰ ਕੇ. ਕੇ. ਆਰ. ਨੇ 23.75 ਕਰੋੜ ਰੁਪਏ ਵਿਚ ਖਰੀਦਿਆ ਹੈ।
Related News
'ਮੈਂ ਪੂਰੀ ਤਰ੍ਹਾਂ ਟੁੱਟ ਗਿਆ ਸੀ...', ਰੋਹਿਤ ਸ਼ਰਮਾ ਨੇ ਸੰਨਿਆਸ ਲੈਣ ਦਾ ਕਰ ਲਿਆ ਸੀ ਫੈਸਲਾ, ਹੁਣ ਬੁਰੇ ਦਿਨਾਂ ਨੂੰ ਕੀ
IPL 2026 Auction: ਸਭ ਤੋਂ ਵੱਡੇ ਪਰਸ ਵਾਲੀਆਂ ਇਨ੍ਹਾਂ ਦੋ ਟੀਮਾਂ ''ਚ ਟੱਕਰ, ਕੈਮਰਨ ਗ੍ਰੀਨ ''ਤੇ ਲੱਗੇਗੀ ਵੱਡੀ ਬੋਲੀ
