ਬ੍ਰਿਜਭੂਸ਼ਣ ਨੇ ਚੁੱਕੀ ਕੁਸ਼ਤੀ ਨੂੰ ਰਾਸ਼ਟਰੀ ਖੇਡ ਬਣਾਉਣ ਦੀ ਮੰਗ
Tuesday, Sep 24, 2019 - 03:12 AM (IST)

ਨਵੀਂ ਦਿੱਲੀ— ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜਭੂਸ਼ਣ ਸ਼ਰਣ ਸਿੰਘ ਨੇ ਕੁਸ਼ਤੀ ਨੂੰ ਦੇਸ਼ ਦੀ ਰਾਸ਼ਟਰੀ ਖੇਡ ਬਣਾਉਣ ਦੀ ਮੰਗ ਚੁੱਕੀ ਹੈ। ਬ੍ਰਿਜਭੂਸ਼ਣ ਨੇ ਇਥੇ ਜੀ. ਕੁਸ਼ਤੀ ਦੰਗਲ ਦੇ ਐਲਾਨ ਮੌਕੇ ਇਹ ਮੰਗ ਕੀਤੀ। ਇਸ ਦੌਰਾਨ ਪ੍ਰਸਿੱਧ ਅਭਿਨੇਤਾ ਤੇ ਗੋਰਖਪੁਰ ਦੇ ਸੰਸਦ ਮੈਂਬਰ ਰਵੀ ਕਿਸ਼ਨ ਵੀ ਮੌਜੂਦ ਸਨ। ਬ੍ਰਿਜਭੂਸ਼ਣ ਨੇ ਕਿਹਾ, ''ਮੈਂ ਇਸ ਮੌਕੇ 'ਤੇ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਦੇਸ਼ ਦੀ ਕੋਈ ਰਾਸ਼ਟਰੀ ਖੇਡ ਨਹੀਂ ਹੈ ਤੇ ਮੈਂ ਕੁਸ਼ਤੀ ਨੂੰ ਰਾਸ਼ਟਰੀ ਖੇਡ ਬਣਾਉਣ ਦੀ ਮੰਗ ਕਰਦਾ ਹਾਂ।''