ਬ੍ਰਿਜ ਜੂਆ ਨਹੀਂ ਸ਼ਤਰੰਜ ਤੋਂ ਵੱਧ ਚੁਣੌਤੀਪੂਰਨ : ਸੋਨ ਤਮਗਾ ਜੇਤੂ
Saturday, Sep 01, 2018 - 08:27 PM (IST)

ਜਕਾਰਤਾ : ਭਾਰਤ ਦੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਬ੍ਰਿਜ ਖਿਡਾਰੀਆਂ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਖੇਡ ਨੂੰ ਜੂਆ ਨਹੀਂ ਮੰਨਿਆ ਜਾਣਾ ਚਾਹੀਦਾ ਕਿਉਂਕਿ ਇਸ ਵਿਚ ਕਿਸਮਤ ਨਹੀਂ ਸਗੋਂ ਕਲਾ ਦੇ ਦਮ 'ਤੇ ਜਿੱਤ ਦਰਜ ਕੀਤੀ ਜਾਂਦੀ ਹੈ।
ਸੋਨ ਤਮਗਾ ਜੇਤੂ ਪ੍ਰਣਬ ਬਰਧਨ ਤੇ ਸ਼ਿਬਨਾਥ ਸਰਕਾਰ ਨੇ ਕਿਹਾ, ''ਇਹ ਖੇਡ ਤਰਆਧਾਰਤ ਹੈ। ਇਹ ਸ਼ਤਰੰਜ ਦੀ ਤਰ੍ਹਾਂ ਮਾਈਂਡ ਗੇਮ ਹੈ ਪਰ ਉਸ ਤੋਂ ਵੱਧ ਚੁਣੌਤੀਪੂਰਨ ਹੈ। ਸ਼ਤਰੰਜ ਵਿਚ ਦੋ ਖਿਡਾਰੀ ਇਕ-ਦੂਜੇ ਵਿਰੁੱਧ ਖੇਡਦੇ ਹਨ। ਇੱਥੇ ਤੁਹਾਨੂੰ ਆਪਣੇ ਸਾਥੀ ਨਾਲ ਖੇਡਣਾ ਹੁੰਦਾ ਹੈ, ਜਿਸ ਨਾਲ ਤੁਸੀਂ ਮੈਚ ਦੌਰਾਨ ਗੱਲ ਨਹੀਂ ਕਰ ਸਕਦੇ। ਤੁਹਾਨੂੰ ਇਕ-ਦੂਜੇ ਦੀ ਚਾਲ ਨੂੰ ਸਮਝਣਾ ਹੁੰਦਾ ਹੈ।