ਬ੍ਰਾਇਨ ਲਾਰਾ ਨੇ ਕੀਤੀ ਟੀਮ ਇੰਡੀਆ ਦੀ ਸ਼ਲਾਘਾ, ਕਿਹਾ...

03/15/2020 3:21:23 PM

ਸਪੋਰਟਸ ਡੈਸਕ— ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਬ੍ਰਾਇਨ ਲਾਰਾ ਨੂੰ ਲਗਦਾ ਹੈ ਕਿ ਟੀਮ ਇੰਡੀਆ ਅਜੇ ਵੀ ਵਿਦੇਸ਼ਾਂ ’ਚ ਖੇਡਣ ਵਾਲੀ ਦੁਨੀਆ ਦੀ ਸਰਵਸ੍ਰੇਸ਼ਠ ਟੀਮ ਹੈ। ਟੀਮ ਇੰਡੀਆ ਨੂੰ ਨਿਊਜ਼ੀਲੈਂਡ ’ਚ ਮਿਲੀ ਹਾਰ ਦੇ ਬਾਅਦ ਬ੍ਰਾਇਨ ਲਾਰਾ ਨੇ ਅਜਿਹਾ ਬਿਆਨ ਦਿੱਤਾ ਹੈ। ਵਿਰਾਟ ਬਿ੍ਰਗੇਡ ਨੂੰ ਹਾਲ ਹੀ ’ਚ ਨਿਊਜ਼ੀਲੈਂਡ ’ਚ ਵਨ-ਡੇ ਅਤੇ ਫਿਰ ਟੈਸਟ ’ਚ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ ਸੀ ਜਿੱਥੇ ਹਾਰ ਦੇ ਬਾਅਦ ਟੀਮ ਨੂੰ ਕਾਫੀ ਫਜੀਹਤ ਝੱਲਣੀ ਪਈ ਸੀ ਹਾਲਾਂਕਿ ਲਾਰਾ ਨੂੰ ਅਜੇ ਵੀ ਭਰੋਸਾ ਹੈ ਕਿ ਪਿਛਲੇ ਸਾਲਾਂ ’ਚ ਦੁਨੀਆ ਦੀ ਸਰਵਸ੍ਰੇਸ਼ਠ ਟੀਮ ਦੇਖੀ ਜਾਵੇ ਤਾਂ ਟੀਮ ਇੰਡੀਆ ਅਜੇ ਵੀ ਨੰਬਰ ਇਕ ’ਤੇ ਹੈ। ਰੋਡ ਸੇਫਟੀ ਵਰਲਡ ਸੀਰੀਜ਼ ’ਚ ਲਾਰਾ ਵੈਸਟਇੰਡੀਜ਼ ਲੀਜੈਂਡਸ ਵੱਲੋ ਖੇਡ ਰਹੇ ਹਨ ਜਿੱਥੇ ਕੋਰੋਨਾ ਦੀ ਵਜ੍ਹਾ ਨਾਲ ਸੀਰੀਜ਼ ਨੂੰ ਰੱਦ ਕਰ ਦਿੱਤਾ ਗਿਆ ਹੈ।

PunjabKesariਸਰਕਾਰ ਨੇ ਵੀ ਜ਼ਰੂਰੀ ਕਦਮ ਚੁੱਕਦੇ ਹੋਏ ਜ਼ਿਆਦਾ ਭੀੜ ਭਰੇ ਇਲਾਕਿਆਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਜਿਹੇ ’ਚ ਹੁਣ ਮੈਚ ਦੇ ਆਯੋਜਕਾਂ ਦਾ ਮੰਨਣਾ ਹੈ ਕਿ ਸੀਰੀਜ਼ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਅਜੇ ਵੀ ਇਸ ’ਚ 7 ਮੈਚ ਬਾਕੀ ਹਨ। ਅਜਿਹੇ ’ਚ ਕੋਰੋਨਾ ਦੇ ਹਾਲਾਤ ’ਤੇ ਉਨ੍ਹਾਂ ਦੀ ਨਜ਼ਰ ਹੈ ਅਤੇ ਜਿਵੇਂ ਹੀ ਇਸ ਵਾਇਰਸ ਤੋਂ ਨਿਜਾਤ ਮਿਲੇਗੀ ਇਸ ਸੀਰੀਜ਼ ਨੂੰ ਇਕ ਵਾਰ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ। ਲਾਰਾ ਨੇ ਵਰਲਡ ਰੋਡ ਸੇਫਟੀ ਸੀਰੀਜ਼ ਨੂੰ ਲੈ ਕੇ ਕਿਹਾ ਕਿ ਇੱਥੋਂ ਦੇ ਲੋਕਾਂ ਨੂੰ ਕ੍ਰਿਕਟ ਦੀ ਭੁੱਖ ਹੈ ਜਿੱਥੇ ਉਹ ਸਚਿਨ, ਸਹਿਵਾਗ ਨੂੰ ਦੇਖਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਦੋਵੇਂ ਖੇਡਦੇ ਰਹਿਣ। ਅਜਿਹੇ ’ਚ ਇਹ ਟੂਰਨਾਮੈਂਟ ਹੋਰ ਦਮਦਾਰ ਨਜ਼ਰ ਆਉਂਦਾ ਹੈ। ਮੈਂ ਜਿੰਨਾ ਸੋਚਿਆ ਸੀ ਉਸ ਤੋਂ ਕਿਤੇ ਜ਼ਿਆਦਾ ਚੈਲੰਜਿੰਗ ਹੈ ਇਹ ਟੂਰਨਾਮੈਂਟ।

ਇਹ ਵੀ ਪੜ੍ਹੋ : ਜੀਤ ਚੰਦਰਾ ਓਮਾਨ ਅੰਡਰ-21 ’ਚ ਬਣੇ ਚੈਂਪੀਅਨ, ਮਾਨਵ ਠੱਕਰ ਨੂੰ ਚਾਂਦੀ ਦਾ ਤਮਗਾ


Tarsem Singh

Content Editor

Related News