ਬ੍ਰੇਟ ਲੀ ਨੇ ਆਸਟਰੇਲੀਆ ਕ੍ਰਿਕਟ ਪ੍ਰਬੰਧਨ 'ਤੇ ਚੁੱਕੇ ਸਵਾਲ, ਪੈਟ ਨੂੰ ਲੈ ਕੇ ਕਹੀ ਇਹ ਗੱਲ

Thursday, Dec 03, 2020 - 09:58 PM (IST)

ਬ੍ਰੇਟ ਲੀ ਨੇ ਆਸਟਰੇਲੀਆ ਕ੍ਰਿਕਟ ਪ੍ਰਬੰਧਨ 'ਤੇ ਚੁੱਕੇ ਸਵਾਲ, ਪੈਟ ਨੂੰ ਲੈ ਕੇ ਕਹੀ ਇਹ ਗੱਲ

ਕੈਨਬਰਾ- ਸਾਬਕਾ ਤੇਜ਼ ਗੇਂਦਬਾਜ਼ ਬ੍ਰੇਟ ਲੀ ਨੇ ਹਾਲ 'ਚ ਭਾਰਤ ਵਿਰੁੱਧ ਖਤਮ ਹੋਈ ਵਨ ਡੇ ਸੀਰੀਜ਼ ਦੇ ਸਿਰਫ 2 ਮੈਚਾਂ ਤੋਂ ਬਾਅਦ ਪੈਟ ਕਮਿੰਸ ਨੂੰ ਆਰਾਮ ਦੇਣ ਲਈ ਆਸਟਰੇਲੀਆਈ ਫੈਸਲੇ 'ਤੇ ਸਵਾਲ ਚੁੱਕੇ ਹਨ।

PunjabKesari
ਤੇਜ਼ ਗੇਂਦਬਾਜ਼ ਪੈਟ ਕਮਿੰਸ ਅਗਸਤ 'ਚ ਇੰਗਲੈਂਡ ਦੌਰੇ ਦੇ ਲਈ ਆਸਟਰੇਲੀਆਈ ਟੀਮ ਦਾ ਹਿੱਸਾ ਸੀ ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਲਈ ਵੀ ਖੇਡੇ ਸਨ। ਉਸ ਨੂੰ ਪ੍ਰਬੰਧਨ ਕਮੇਟੀ ਦੇ ਤਹਿਤ ਆਖਰੀ ਵਨ ਡੇ ਲਈ ਆਰਾਮ ਦਿੱਤਾ ਗਿਆ ਤੇ ਉਹ ਆਗਾਮੀ ਟੀ-20 ਸੀਰੀਜ਼ ਦਾ ਵੀ ਹਿੱਸਾ ਨਹੀਂ ਹੋਵੇਗਾ। ਲੀ ਨੇ ਕਿਹਾ ਕਿ ਇਹ ਸ਼ਾਇਦ ਉਸਦਾ ਫੈਸਲਾ ਨਹੀਂ ਹੋਵੇਗਾ। ਉਹ ਸ਼ਾਇਦ ਖੇਡਣਾ ਚਾਹੁੰਦਾ ਹੋਵੇਗਾ। ਖਿਡਾਰੀ ਆਮਤੌਰ 'ਤੇ ਖੇਡਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ : NZ vs WI : ਵਿਲੀਅਮਸਨ ਸੈਂਕੜੇ ਦੇ ਨੇੜੇ, ਨਿਊਜ਼ੀਲੈਂਡ ਮਜ਼ਬੂਤ

PunjabKesari
ਉਨ੍ਹਾਂ ਨੇ ਅੱਗੇ ਕਿਹਾ ਕਿ- 2 ਮੈਚਾਂ ਤੋਂ ਬਾਅਦ ਉਸ ਨੂੰ ਥੱਕਣਾ ਨਹੀਂ ਚਾਹੀਦਾ। ਮੈਂ ਹਮੇਸ਼ਾ ਦੇਖਿਆ ਹੈ ਕਿ ਵਿਅਕਤੀਗਤ ਤੌਰ 'ਤੇ ਮੈਂ ਜਿੰਨੇ ਮੈਚ ਖੇਡਦਾ ਸੀ, ਹੋਰ ਜ਼ਿਆਦਾ ਬਿਹਤਰ ਲੈਅ 'ਚ ਹੁੰਦਾ ਸੀ। ਆਸਟਰੇਲੀਆ ਨੂੰ ਤੀਜੇ ਵਨ ਡੇ 'ਚ 13 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੋਵਾਂ ਟੀਮਾਂ ਵਿਚਾਲੇ ਸ਼ੁੱਕਰਵਾਰ ਤੋਂ ਕੈਨਬਰਾ 'ਚ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਭਿੜਨਾ ਹੈ। ਲੀ ਦੀ ਰਾਏ ਹੈ ਕਿ ਜੇਕਰ ਕੋਈ ਖਿਡਾਰੀ ਜ਼ਖਮੀ ਹੈ ਤਾਂ ਉਸ ਨੂੰ ਆਰਾਮ ਦਿੱਤਾ ਜਾ ਸਕਦਾ ਹੈ ਪਰ ਫਿੱਟ ਖਿਡਾਰੀ ਜਿੰਨੇ ਮੈਚ ਖੇਡ ਸਕੇ ਉਸ ਨੂੰ ਖੇਡਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਜੇਕਰ ਮੈਨੂੰ ਇਕ ਹਫਤੇ ਦਾ ਵੀ ਬ੍ਰੇਕ ਮਿਲਦਾ ਹੈ। ਭਾਵੇ ਹੀ ਇਹ ਟੂਰਨਾਮੈਂਟ 'ਚ ਬ੍ਰੇਕ ਹੈ ਜਾਂ ਫਿਰ ਮੈਨੂੰ ਆਰਾਮ ਦਿੱਤਾ ਗਿਆ ਤਾਂ ਇਸ ਤੋਂ ਬਾਅਦ ਤੁਹਾਨੂੰ ਫਿਰ ਤੋਂ ਲੈਅ ਹਾਸਲ ਕਰਨੀ ਹੁੰਦੀ ਹੈ।

ਨੋਟ- ਬ੍ਰੇਟ ਲੀ ਨੇ ਆਸਟਰੇਲੀਆ ਕ੍ਰਿਕਟ ਪ੍ਰਬੰਧਨ 'ਤੇ ਚੁੱਕੇ ਸਵਾਲ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Gurdeep Singh

Content Editor

Related News