ਬ੍ਰੇਟ ਲੀ ਨੇ ਵਿਰਾਟ-ਅਨੁਸ਼ਕਾ ਨੂੰ ਦਿੱਤਾ ਸੱਦਾ, ਆਸਟਰੇਲੀਆ ’ਚ ਹੋਵੇ ਤੁਹਾਡੇ ਪਹਿਲੇ ਬੱਚੇ ਦਾ ਜਨਮ

Saturday, Dec 19, 2020 - 11:09 AM (IST)

ਬ੍ਰੇਟ ਲੀ ਨੇ ਵਿਰਾਟ-ਅਨੁਸ਼ਕਾ ਨੂੰ ਦਿੱਤਾ ਸੱਦਾ, ਆਸਟਰੇਲੀਆ ’ਚ ਹੋਵੇ ਤੁਹਾਡੇ ਪਹਿਲੇ ਬੱਚੇ ਦਾ ਜਨਮ

ਸਪੋਰਟਸ ਡੈਸਕ : ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ ਖ਼ਿਲਾਫ਼ ਹੋਣ ਵਾਲੀ 4 ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ਦੇ ਬਾਅਦ ਭਾਰਤ ਵਾਪਸ ਪਰਤ ਜਾਣਗੇ। ਐਡੀਲੇਡ ਵਿੱਚ ਹੋਣ ਵਾਲੇ ਡੇਅ-ਨਾਈਟ ਟੈਸਟ ਦੇ ਬਾਅਦ ਵਿਰਾਟ ਪੈਟਰਨਟੀ ਲੀਵ ’ਤੇ ਜਾਣਗੇ ਅਤੇ ਬਾਕੀ 3 ਟੈਸਟ ਮੈਚਾਂ ਲਈ ਉਪਲੱਬਧ ਨਹੀਂ ਹੋਣਗੇ। ਕੋਹਲੀ ਦੀ ਗੈਰ-ਮੌਜੂਦਗੀ ਵਿੱਚ ਅਜਿੰਕਿਆ ਰਹਾਣੇ ਟੀਮ ਦੀ ਅਗਵਾਈ ਕਰਦੇ ਨਜ਼ਰ ਆਉਣਗੇ। ਉਥੇ ਹੀ ਵਿਰਾਟ ਕੋਹਲੀ ਦੇ ਭਾਰਤ ਪਰਤਣ ਤੋਂ ਪਹਿਲਾਂ ਉਨ੍ਹਾਂ ਨੂੰ ਆਸਟਰੇਲੀਆਈ ਖਿਡਾਰੀ ਵੱਲੋਂ ਆਸਟਰੇਲੀਆ ਵਿਚ ਹੀ ਆਪਣੇ ਬੱਚੇ ਨੂੰ ਜਨਮ ਦੇਣ ਦਾ ਆਫ਼ਰ ਮਿਲ ਗਿਆ ਹੈ।

ਇਹ ਵੀ ਪੜ੍ਹੋ : ਹੱਡ ਚੀਰਵੀਂ ਠੰਡ ’ਚ ਕਿਸਾਨਾਂ ਨੂੰ ਸੰਘਰਸ਼ ਕਰਦੇ ਵੇਖ਼ ਛਲਕਿਆ ਸੋਨੂ ਸੂਦ ਦਾ ਦਰਦ, ਆਖੀ ਇਹ ਗੱਲ

ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੇਟ ਲੀ ਨੇ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਬੱਚੇ ਨੂੰ ਜਨਮ ਦੇਣ ਲਈ ਆਸਟਰੇਲੀਆ ਸੱਦਿਆ ਹੈ। ਬ੍ਰੇਟ ਲੀ ਨੇ ਇਕ ਅੰਗਰੇਜ਼ੀ ਅਖ਼ਬਾਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਮਿਸਟਰ ਕੋਹਲੀ ਜੇਕਰ ਤੁਸੀਂ ਚਾਹੋ ਤਾਂ ਆਸਟਰੇਲੀਆ ਵਿਚ ਤੁਹਾਡੇ ਬੱਚੇ ਦਾ ਸਵਾਗਤ ਹੈ, ਕਿਉਂਕਿ ਅਸੀਂ ਤੁਹਾਨੂੰ ਸਵੀਕਾਰ ਕਰਾਂਗੇ। ਬ੍ਰੇਟ ਲੀ ਨੇ ਅੱਗੇ ਕਿਹਾ- ਮੁੰਡਾ ਹੋਇਆ ਤਾਂ ਚੰਗਾ ਅਤੇ ਕੁੜੀ ਹੋਈ ਤਾਂ ਵੀ ਚੰਗਾ।

ਇਹ ਵੀ ਪੜ੍ਹੋ : ਰੋਜ਼ਗਾਰ ਦੇ ਮੋਰਚੇ ’ਤੇ ਚੰਗੀ ਖਬਰ, 10 ਲੱਖ ਲੋਕਾਂ ਨੂੰ ਰੋਜ਼ਗਾਰ ਦੇਵੇਗੀ ਇਹ ਇੰਡਸਟਰੀ

ਦਰਅਸਲ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੁੱਝ ਸਮਾਂ ਪਹਿਲਾਂ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨਾਲ ਖ਼ੁਸ਼ਖ਼ਬਰੀ ਸਾਂਝੀ ਕੀਤੀ ਸੀ ਕਿ ਉਹ ਜਨਵਰੀ ਵਿਚ ਪਿਤਾ ਬਨਣ ਵਾਲੇ ਹਨ। ਅਜਿਹੇ ਵਿਚ ਭਾਰਤੀ ਕਪਤਾਨ ਲਈ ਕਾਫ਼ੀ ਖ਼ਾਸ ਮੌਕਾ ਹੈ। ਇਸ ਕਾਰਨ ਕੋਹਲੀ ਨੇ ਆਸਟਰੇਲੀਆ ਦੌਰੇ ਨੂੰ ਵਿਚਾਲੇ ਛੱਡ ਕੇ ਭਾਰਤ ਵਾਪਸ ਆਉਣ ਦਾ ਫ਼ੈਸਲਾ ਕੀਤਾ। ਬੀ.ਸੀ.ਸੀ.ਆਈ. ਨੇ ਉਨ੍ਹਾਂ ਨੂੰ ਪੈਟਰਨਟੀ ਛੁੱਟੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਸਿੰਘੂ ਸਰਹੱਦ ’ਤੇ 'ਟੈਟੂ' ਬਣਾ ਕੇ ਅਨੋਖੇ ਅੰਦਾਜ਼ ’ਚ ਆਪਣਾ ਵਿਰੋਧ ਦਰਜ ਕਰਵਾ ਰਹੇ ਹਨ ਨੌਜਵਾਨ

 


author

cherry

Content Editor

Related News