ਬ੍ਰੇਂਟਫੋਰਡ ਨੇ ਪਹਿਲੀ ਪ੍ਰੀਮੀਅਰ ਲੀਗ ਦੀ ਸ਼ੁਰੂਆਤ ’ਚ ਆਰਸੇਨਲ ਨੂੰ ਹਰਾਇਆ

Saturday, Aug 14, 2021 - 05:09 PM (IST)

ਬ੍ਰੇਂਟਫੋਰਡ ਨੇ ਪਹਿਲੀ ਪ੍ਰੀਮੀਅਰ ਲੀਗ ਦੀ ਸ਼ੁਰੂਆਤ ’ਚ ਆਰਸੇਨਲ ਨੂੰ ਹਰਾਇਆ

ਬ੍ਰੇਂਟਫੋਰਡ— ਬ੍ਰੇਂਟਫੋਰਡ ਦੀ ਟੀਮ ਨੇ 1947 ਤੋਂ ਪਹਿਲੀ ਵਾਰ ਚੋਟੀ ਦੀ ਫੁੱਟਬਾਲ ਲੀਗ ’ਚ ਖੇਡਦੇ ਹੋਏ ਇੰਗਲਿਸ਼ ਪ੍ਰੀਮੀਅਰ ਲੀਗ ’ਚ ਆਪਣੀ ਮੁਹਿੰਮ ਦੀ ਸ਼ੁਰੂਆਤ ਆਰਸੇਨਲ ’ਤੇ 2-0 ਨਾਲ ਜਿੱਤ ਦਰਜ ਕਰਦੇ ਹੋਏ ਕੀਤੀ। ਸਰਜੀ ਕੇਨੋਸ ਨੇ 22ਵੇਂ ਮਿੰਟ ’ਚ ਬ੍ਰੇਂਟਫੋਰਡ ਨੂੰ ਬੜ੍ਹਤ ਦਿਵਾਈ ਜਦਕਿ ਕ੍ਰਿਸਟੀਅਨ ਨੋਏਰਗਾਰਡ ਨੇ 73ਵੇਂ ਮਿੰਟ ’ਚ ਹੈਡਰ ਨਾਲ ਗੋਲ ਦਾਗ਼ ਕੇ ਟੀਮ ਦੀ 2-0 ਦੀ ਜਿੱਤ ਯਕੀਨੀ ਕੀਤੀ। ਕਮਿਊਨਿਟੀ ਸਟੇਡੀਅਮ ’ਚ ਬ੍ਰੇਂਟਫੋਰਡ ਦੀ ਜਿੱਤ ਦੇ ਦੌਰਾਨ ਲਗਭਗ 16,500 ਪ੍ਰਸ਼ੰਸਕ ਮੌਜੂਦ ਸਨ। ਬ੍ਰੇਂਟਫੋਰਡ ਨੇ ਇੰਗਲੈਂਡ ਦੀ ਚੋਟੀ ਦੀ ਡਵੀਜ਼ਨ ’ਚ ਆਪਣਾ ਪਿਛਲੇ ਮੁਕਾਬਲਾ ਮਈ 1947 ’ਚ ਆਰਸੇਨਲ ਖ਼ਿਲਾਫ਼ ਹੀ ਖੇਡਿਆ ਸੀ ਜਿਸ ’ਚ ਟੀਮ ਨੂੰ 0-1 ਨਾਲ ਹਾਰ ਝਲਣੀ ਪਈ ਸੀ।


author

Tarsem Singh

Content Editor

Related News