IPL ਦੌਰਾਨ ਡਰੱਗ ਟੈਸਟ ''ਚ ਫੇਲ ਨਹੀਂ ਹੋਇਆ:ਮੈਕਲਮ
Saturday, Jun 23, 2018 - 10:41 AM (IST)

ਡੁਨੇਡਿਨ— ਨਿਊਜ਼ੀਲੈਂਡ ਦੇ ਸਾਬਕਾ ਵਿਸਫੋਟਕ ਸਲਾਮੀ ਬੱਲੇਬਾਜ਼ ਬ੍ਰੈਂਡਨ ਮੈਕਲਮ ਨੇ ਭਾਰਤ 'ਚ ਸਾਲ 2016 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਆਯੋਜਨ ਦੇ ਦੌਰਾਨ ਸਕਾਰਾਤਮਕ ਡਰੱਗ ਟੈਸਟ ਦੀ ਅਫਵਾਹ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਵੈੱਬਸਾਈਟ 'ਈ.ਐੱਸ.ਪੀ.ਐੱਨ.ਕ੍ਰਿਕ ਇਨਫੋ' ਦੀ ਰਿਪੋਰਟ ਦੇ ਅਨੁਸਾਪ ' ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਮੈਕਲਮ ਨੂੰ ਦਮੇ (ਅਸਥਮਾ)ਦੀ ਸਮੱਸਿਆ ਹੈ। ਦਿੱਲੀ 'ਚ ਪ੍ਰਦੂਸ਼ਣ ਜ਼ਿਆਦਾ ਹੋਣ ਦੇ ਕਾਰਨ ਉਨ੍ਹਾਂ ਨੂੰ ਆਪਣੀ ਖੁਰਾਕ ਤੋਂ ਜ਼ਿਆਦਾ ਦਵਾਈ ਦਾ ਸੇਵਨ ਕਰਨਾ ਪਿਆ ਸੀ। ਜ਼ਿਆਦਾ ਦਵਾਈ ਖਾਣ ਨਾਲ ਉਨ੍ਹਾਂ ਦੇ ਮੂਤਰ ਨਮੂਨੇ 'ਚ ' ਸਾਲਬੁਟਾਮੇਲ' ਦੀ ਮਾਤਰਾ ਅਧਿਕ ਪਾਈ ਗਈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਨੇ ਇਨ੍ਹਾਂ ਪਰਿਣਾਮਾਂ ਦੇ ਨਾਲ ਮੈਕਲਮ ਨਾਲ ਸੰਪਰਕ ਕੀਤਾ। ਇਸਦੇ ਬਾਅਦ ਮੈਕਲਮ ਨੇ ਇਸ ਮਾਮਲੇ ਨੂੰ ਬੰਦ ਕਰਨ ਅਤੇ ਆਪਣਾ ਨਾਮ ਸਾਫ ਕਰਨ ਦੇ ਲਈ ਸਵੀਡਨ 'ਚ ਸਵੰਤਤਰ ਮੈਡੀਕਲ ਮਾਹਰਾਂ ਦੇ ਇਕ ਪੈਨਲ ਨਾਲ ਇਕ ਮੈਡੀਕਲ ਉਪਯੋਗ ਦੀ ਛੂਟ ਹਾਸਲ ਕੀਤੀ।
ਹੁਣ ਇਕ ਵੈੱਬਸਾਈਟ ਨੂੰ ਦਿੱਤੇ ਬਿਆਨ 'ਚ ਮੈਕਲਮ ਨੇ ਕਿਹਾ,' ਉਨ੍ਹਾਂ ਨੇ ਹਰ ਪ੍ਰਕਾਰ ਦੀ ਸੂਚਨਾ ਅਤੇ ਜਾਣਕਾਰੀ ਦੇਣ ਦੇ ਲਈ ਇਕ ਪ੍ਰਕਿਰਿਆ ਤੋਂ ਗੁਜਰਦਾ ਪਿਆ। ਅਸੀਂ ਇਨ੍ਹਾਂ ਸਭ ਚੀਜ਼ਾਂ ਤੋਂ ਗੁਜਰੇ ਅਤੇ ਸਭ ਸਾਫ ਹੋਣ ਤੋਂ ਖੁਸ਼ ਹਾਂ। ਮੈਕਲਮ ਨੇ ਕਿਹਾ,'ਮੈਂ ਇਸ ਨੂੰ ਇਕ ਅਸਫਲ ਡਰੱਗ ਟੈਸਟ ਦੇ ਰੂਪ 'ਚ ਨਹੀਂ ਦੇਖ ਰਿਹਾ ਹਾਂ। ਗੱਲ ਇਹ ਹੈ ਕਿ ਸਾਨੂੰ ਕਿਸੇ ਵੀ ਚੀਜ਼ ਦੀ ਪੁਸ਼ਟੀ ਨਹੀਂ ਕਰਨੀ ਹੈ।