ਜਾਨ ਸੀਨਾ ਨਾਲੋਂ ਰਿਸ਼ਤਾ ਤੋੜ ਕੇ ਹੁਣ ਜੌੜੇ ਬੱਚੇ ਚਾਹੁੰਦੀ ਹੈ ਨਿੱਕੀ ਬੇਲਾ

09/27/2019 3:14:19 AM

ਨਵੀਂ ਦਿੱਲੀ - ਡਬਲਯੂ. ਡਬਲਯੂ. ਈ. ਦੀ ਮਸ਼ਹੂਰ ਰੈਸਲਰ ਨਿੱਕੀ ਬੇਲਾ ਦਾ ਕਹਿਣਾ ਹੈ ਕਿ ਉਹ ਭਵਿੱਖ ਵਿਚ ਜੌੜੇ ਬੱਚੇ ਚਾਹੁੰਦੀ ਹੈ। ਲੰਬੇ ਸਮੇਂ ਤੋਂ ਰੈਸਲਰ ਜਾਨ ਸੀਨਾ ਦੇ ਨਾਲ ਰੋਮਾਂਟਿਕ ਰਿਸ਼ਤਾ ਰੱਖਣ ਵਾਲੀ ਨਿੱਕੀ ਨੇ ਇਸ ਸਾਲ ਜਾਨ ਤੋਂ ਦੂਰੀ ਬਣਾ ਕੇ ਆਪਣੇ ਪੁਰਾਣੇ ਡਾਂਸ ਪਾਰਟਨਰ ਅਤ੍ਰਿਮ ਚਿਗਵਿੰਤਸੇਵ ਦੇ ਨਾਲ ਨੇੜਤਾ ਵਧਾ ਲਈ ਸੀ। ਖਬਰ ਹੈ ਕਿ ਦੋਵੇਂ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ। ਨਿੱਕੀ ਨੇ ਆਪਣੇ ਰਿਐਲਿਟੀ ਸ਼ੋਅ 'ਟੋਟਲ ਬੇਲਾਜ' ਵਿਚ ਕਿਹਾ ਕਿ ਮੈਂ ਜਲਦ ਮਾਂ ਬਣਨਾ ਚਾਹੁੰਦੀ ਹਾਂ ਪਰ ਇਕ ਨਹੀਂ ਸਗੋਂ ਜੌੜੇ ਬੱਚਿਆਂ ਦੀ। ਉਸਦਾ ਕਹਿਣਾ ਹੈ ਕਿ ਮੈਂ ਇਕ ਬੇਟਾ ਅਤੇ ਬੇਟੀ ਚਾਹੁੰਦੀ ਹਾਂ।

PunjabKesariPunjabKesari
ਇਕ ਵਾਰ ਵਿਚ ਹੀ ਇਹ ਸਭ ਹੋ ਜਾਵੇ ਤਾਂ ਚੰਗਾ ਹੈ। ਸ਼ੋਅ ਦੌਰਾਨ ਅਤ੍ਰਿਮ ਵੀ ਨਿੱਕੀ ਦੇ ਨਾਲ ਸੀ। ਨਿੱਕੀ ਨੇ ਕਿਹਾ ਕਿ ਮੈਂ ਕਦੇ ਬੱਚਿਆਂ ਦੀ ਗਿਣਤੀ ਦੇ ਬਾਰੇ ਵਿਚ ਨਹੀਂ ਸੋਚਿਆ ਪਰ ਆਪਣੇ ਮਾਤਾ-ਪਿਤਾ ਦੀ ਤਰ੍ਹਾਂ ਮੈਂ ਵੀ ਇਕ ਤੋਂ ਵੱਧ ਚਾਹੁੰਦੀ ਹਾਂ। ਘੱਟ ਤੋਂ ਘੱਟ ਦੋ ਤਾਂ ਹੋਣੇ ਚਾਹੀਦੇ ਹਨ ਕਿਉਂਕਿ ਕਿਸੇ ਦੇ ਨਾਲ ਵੱਡੇ ਹੋਣ ਦਾ ਅਹਿਸਾਸ ਚੰਗਾ ਹੈ। ਮੇਰੀ ਮੇਰੇ ਭਰਾ ਦੇ ਨਾਲ ਕਾਫੀ ਨਿਭਦੀ ਹੈ। ਨਿੱਕੀ ਅਤੇ 41 ਸਾਲਾ ਜਾਨ ਸੀਨਾ ਨੇ ਬੀਤੇ ਸਾਲ ਵਿਆਹ ਤੋਂ ਠੀਕ ਪਹਿਲਾਂ ਰਿਸ਼ਤਾ ਤੋੜ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਹਾਲਾਂਕਿ ਰਿਸ਼ਤਾ ਤੋੜਨ ਤੋਂ ਬਾਅਦ ਵੀ ਰੁਸਣ-ਮਨਾਉਣ ਦੀ ਪ੍ਰਕਿਰਿਆ ਵੀ ਚਲੀ  ਪਰ ਆਖਰਕਾਰ ਦੋਵਾਂ ਨੇ ਵੱਖ ਹੀ ਹੋਣਾ ਬਿਹਤਰ ਸਮਝਿਆ। ਜਾਨ ਹੁਣ ਇੰਜੀਨੀਅਰ ਸ਼ਾਅ ਸ਼ਾਰਿਯਾਜਾਦੇ ਨਾਲ ਪਿਆਰ ਦੀਆਂ ਪੀਂਘਾਂ ਪਾ ਰਿਹਾ ਹੈ।

PunjabKesari


Gurdeep Singh

Content Editor

Related News